More

    ਕਪੂਰਥਲਾ ‘ਚ ਵੱਡੀ ਵਾਰਦਾਤ, ਟੈਕਸੀ ਡਰਾਈਵਰ ਦਾ ਬੇਰਹਿਮੀ ਨਾਲ ਕਤਲ

    ਭੁਲੱਥ, 22 ਜਨਵਰੀ (ਬੁਲੰਦ ਅਵਾਜ਼ ਬਿਊਰੋ) – ਕਪੂਰਥਲਾ ‘ਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਹਲਕਾ ਭੁਲੱਥ ਵਿਖੇ ਟੈਕਸੀ ਡਰਾਈਵਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਉਰਫ਼ ਮੰਗੀ ਪੁੱਤਰ ਰਘਬੀਰ ਸਿੰਘ ਵਾਸੀ ਕਮਰਾਏ ਹੈ। ਜੋ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਭੁਲੱਥ ਸ਼ਹਿਰ ਦੇ ਮੁਹੱਲਾ ਕਮਰਾਏ ਵਿਖੇ ਬੀਤੀ ਰਾਤ ਗਲੀ ਵਿਚ ਟੈਕਸੀ ਡਰਾਈਵਰ ਕੰਮ ਲਈ ਜਾਣ ਲੱਗਾ ਸੀ, ਜਿਸ ਦੌਰਾਨ ਕਾਰ ਵਿਚ ਆਏ ਐੱਨ. ਆਰ. ਆਈ. ਨੌਜਵਾਨ ਵੱਲੋਂ ਤੇਜਧਾਰ ਹਥਿਆਰ ਨਾਲ ਟੈਕਸੀ ਡਰਾਈਵਰ ਸਮੇਤ ਦੋ ਨੌਜਵਾਨਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਜਖਮੀ ਨੌਜਵਾਨਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਸਬ ਡਿਵੀਜ਼ਨ ਹਸਪਤਾਲ ਭੁਲੱਥ ਵੱਲੋਂ ਜਲੰਧਰ ਲਈ ਰੈਫਰ ਕਰ ਦਿੱਤਾ ਗਿਆ। ਬੀਤੀ ਰਾਤ ਤੋਂ ਇਹ ਦੋਵੇਂ ਨੌਜਵਾਨ ਜਲੰਧਰ ਦੇ ਜੌਹਲ ਹਸਪਤਾਲ ਵਿਚ ਜੇਰੇ ਇਲਾਜ ਹਨ ਪਰ ਸਵੇਰੇ ਬਲਵਿੰਦਰ ਸਿੰਘ ਦੀ ਮੌਤ ਹੋ ਗਈ। ਦੂਜੇ ਪਾਸੇ ਭੁਲੱਥ ਪੁਲਿਸ ਵੱਲੋਂ ਬਾਅਦ ਦੁਪਹਿਰ ਤੱਕ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਥਾਣਾ ਭੁਲੱਥ ਮੂਹਰੇ ਧਰਨਾ ਲਗਾਇਆ ਗਿਆ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img