More

    ਓਲੰਪੀਅਨ ਸ਼ਮਸ਼ੇਰ ਸਿੰਘ ਦੇ ਨਾਂਅ ‘ਤੇ ਪਿੰਡ ਅਟਾਰੀ ਵਿੱਚ ਬਣੇਗਾ ਖੇਡ ਸਟੇਡੀਅਮ – ਤਰਸੇਮ ਸਿੰਘ ਡੀ.ਸੀ

    ਅੰਮ੍ਰਿਤਸਰ, 5 ਅਗਸਤ (ਗਗਨ) – ਹਲਕਾ ਅਟਾਰੀ ਤੋਂ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੇ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ਕਿ ਇੰਡੀਅਨ ਹਾਕੀ ਟੀਮ ਦਾ ਬਹੁਤ ਜੁਝਾਰੂ ਖਿਡਾਰੀ ਸ਼ਮਸ਼ੇਰ ਸਿੰਘ ਸਾਡੇ ਹਲਕਾ ਅਟਾਰੀ ਦੇ ਖ਼ਾਸ ਪਿੰਡ ਅਟਾਰੀ ਦਾ ਹੈ ਜਿਸ ਕਰ ਕੇ ਸਾਰਾ ਹਲਕਾ ਅਟਾਰੀ ਵੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਉਪਲਬਧੀ ਨੂੰ ਮੱਦੇਨਜ਼ਰ ਰੱਖਦਿਆਂ ਵਿਧਾਇਕ ਤਰਸੇਮ ਸਿੰਘ ਡੀ. ਸੀ. ਅਤੇ ਦਿਲਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਨੇ ਇਹ ਐਲਾਨਿਆ ਕਿ ਅਟਾਰੀ ਵਿਖੇ ਬਣ ਰਹੇ ਖੇਡ ਸਟੇਡੀਅਮ ਦਾ ਨਾਂਅ ਓਲੰਪੀਅਨ ਸ਼ਮਸ਼ੇਰ ਸਿੰਘ ਦੇ ਨਾਂਅ ‘ਤੇ ”ਓਲੰਪੀਅਨ ਸ਼ਮਸ਼ੇਰ ਸਿੰਘ ਸਟੇਡੀਅਮ” ਰੱਖਿਆ ਜਾਵੇਗਾ। ਵਿਧਾਇਕ ਡੀ ਸੀ ਨੇ 10 ਲੱਖ ਦੀ ਗਰਾਂਟ ਸਟੇਡੀਅਮ ਲਈ ਐਲਾਨੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img