More

    ਐੱਸਐੱਸਪੀ ਦਫਤਰ ’ਚ ਵਿਜੀਲੈਂਸ ਵੱਲੋਂ ਛਾਪੇਮਾਰੀ, ਰਿਕਾਰਡ ਦੀ ਜਾਂਚ

    ਫ਼ਰੀਦਕੋਟ, 3 ਜੂਨ (ਵਿਪਨ ਮਿਤੱਲ) – ਐੱਸਐੱਸਪੀ ਦਫ਼ਤਰ ’ਚ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਵਿਜੀਲੈਂਸ ਵਿਭਾਗ ਨੇ ਜਿੱਥੇ ਕਈ ਅਫਸਰਾਂ ਅਤੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ, ਉੱਥੇ ਰਿਕਾਰਡ ਦੀ ਵੀ ਜਾਂਚ ਕੀਤੀ।ਪਿੰਡ ਕੋਟ ਸੁਖੀਆ ’ਚ ਡੇਰਾ ਬਾਬਾ ਹਰਕਾ ਦਾਸ ਦੇ ਸੰਤ ਬਾਬਾ ਦਿਆਲ ਦਾਸ ਦੀ ਹੱਤਿਆ ਦੇ ਮਾਮਲੇ ’ਚ ਸ਼ਿਕਾਇਤਕਰਤਾ ਗਗਨ ਦਾਸ ਨੂੰ ਧਮਕਾ ਕੇ ਆਈਜੀ ਦੇ ਨਾਂ ’ਤੇ 50 ਲੱਖ ਰੁਪਏ ਦੀ ਰਿਸ਼ਵਤ ਮੰਗਣ ਤੇ 20 ਲੱਖ ਵਸੂਲਣ ਦੇ ਮਾਮਲੇ ’ਚ ਉਕਤ ਰੇਡ ਕੀਤੀ ਗਈ। ਵਿਜੀਲੈਂਸ ਬਿਊਰੋ ਦੇ ਦੋ ਡੀਐੱਸਪੀਜ਼ ਦੀ ਅਗਵਾਈ ’ਚ ਆਈ ਟੀਮ ਨੇ ਐੱਸਐੱਸਪੀ ਦਫ਼ਤਰ ’ਚ ਤਾਇਨਾਤ ਇਕ ਐੱਸਪੀ ਤੇ ਡੀਐੱਸਪੀ ਤੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ। ਇਸ ਮਾਮਲੇ ’ਚ ਇਕ ਹੋਰ ਏਐੱਸਆਈ ਟੀਮ ਦੇ ਦਫ਼ਤਰ ਪੁੱਜਦੇ ਹੀ ਖਿਸਕ ਗਿਆ। ਐੱਸਐੱਸਪੀ ਹਰਜੀਤ ਸਿੰਘ ਨੇ ਵਿਜੀਲੈਂਸ ਜਾਂਚ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਪੁਲਿਸ ਜਾਂਚ ’ਚ ਪੂਰਾ ਸਹਿਯੋਗ ਕਰ ਰਹੀ ਹੈ।ਦੱਸਣਯੋਗ ਹੈ ਕਿ 7 ਨਵੰਬਰ 2019 ਨੂੰ ਫਰੀਦਕੋਟ ਦੇ ਪਿੰਡ ਕੋਟ ਸੁਖੀਆ ਸਥਿਤ ਡੇਰਾ ਬਾਬਾ ਹਰਕਾ ਦਾਸ ਦੇ ਮੁਖੀ ਸੰਤ ਬਾਬਾ ਦਿਆਲ ਦਾਸ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ’ਚ ਬਾਬਾ ਗਗਨ ਦਾਸ ਦੇ ਬਿਆਨਾਂ ’ਤੇ ਪੁਲਿਸ ਨੇ ਮੋਗਾ ਜ਼ਿਲ੍ਹਾ ਦੇ ਪਿੰਡ ਕਪੂਰੇ ਦੇ ਰਹਿਣ ਵਾਲੇ ਸੰਤ ਜਰਨੈਲ ਦਾਸ ਸਣੇ ਅਣਪਛਾਤੇ ਲੋਕਾਂ ਨੂੰ ਗਿ੍ਰਫ਼ਤਾਰ ਵੀ ਕੀਤਾ ਸੀ।

    ਕੇਸ ’ਚ ਨਾਮਜ਼ਦ ਸੰਤ ਜਰਨੈਲ ਸਿੰਘ ਦੀ ਬੇਨਤੀ ’ਤੇ ਫਰੀਦਕੋਟ ਦੇ ਡੀਆਈਜੀ ਸੁਰਜੀਤ ਸਿੰਘ ਨੇ ਡੀਐੱਸਪੀ ਮੋਗਾ ਤੋਂ ਜਾਂਚ ਕਰਵਾਈ, ਜਿਸ ’ਚ ਜਰਨੈਲ ਸਿੰਘ ਨੂੰ ਬੇਗੁਨਾਹ ਕਰ ਦੇ ਦਿੱਤਾ ਗਿਆ। ਇਸ ਤੋਂ ਬਾਅਦ ਗਗਨ ਦਾਸ ਨੇ ਅਦਾਲਤ ’ਚ ਪਟੀਸ਼ਨ ਦਿੱਤੀ ਤੇ ਅਦਾਲਤ ਨੇ ਜਰਨੈਲ ਸਿੰਘ ਨੂੰ ਸੰਮਨ ਜਾਰੀ ਕਰ ਦਿੱਤੇ।ਇਸ ਦੌਰਾਨ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ’ਚ ਗਗਨ ਦਾਸ ਨੇ ਦੱਸਿਆ ਕਿ ਮੁਲਜ਼ਮ ਜਰਨੈਲ ਸਿੰਘ ਨੇ ਸੰਮਨ ਜਾਰੀ ਹੋਣ ਤੋਂ ਬਾਅਦ ਹਾਈ ਕੋਰਟ ਤੋਂ ਜ਼ਮਾਨਤ ਮੰਗੀ ਤਾਂ ਹਾਈ ਕੋਰਟ ਨੇ ਫਰੀਦਕੋਟ ਦੇ ਆਈਜੀ ਨੂੰ ਤਲਬ ਕੀਤਾ। ਇਸ ਤੋਂ ਬਾਅਦ ਆਈਜੀ ਨੇ ਮਾਮਲੇ ਦੀ ਜਾਂਚ ਲਈ ਫਰੀਦਕੋਟ ਦੇ ਜ਼ਿਲ੍ਹੇ ਦੇ ਐੱਸਪੀ, ਡੀਐੱਸਪੀ ਸਣੇ ਮੋਗਾ ਦੇ ਡੀਐੱਸਪੀ ਤੇ ਆਪਣੇ ਦਫ਼ਤਰ ’ਚ ਤਾਇਨਾਤ ਇਕ ਐੱਸਆਈ ’ਤੇ ਆਧਾਰਤ ਐੱਸਆਈਟੀ ਬਣਾਈ। ਉਕਤ ਸਿਟ ’ਚ ਸ਼ਾਮਲ ਫਰੀਦਕੋਟਦੇ ਐੱਸਪੀ, ਡੀਐੱਸਪੀ ਤੇ ਐੱਸਆਈ ਨੇ ਕਥਿਤ ਤੌਰ ’ਤੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਜਰਨੈਲ ਸਿੰਘ ਨੇ ਇਕ ਕਰੋੜ ਦੀ ਰਿਸ਼ਵਤ ਦੇ ਕੇ ਆਪਣਾ ਨਾਂ ਕੇਸ ’ਚੋਂ ਕੱਢਵਾਇਆ ਹੈ। ਉਨ੍ਹਾਂ ਕਥਿਤ ਤੌਰ ’ਤੇ ਧਮਕਾਇਆ ਕਿ ਆਈਜੀ ਨੇ ਕਿਹਾ ਹੈ ਕਿ ਜੇਕਰ ਜਰਨੈਲ ਸਿੰਘ ਨੂੰ ਗਿ੍ਰਫ਼ਤਾਰ ਕਰਵਾਉਣਾ ਹੈ ਤਾਂ 50 ਲੱਖ ਰੁਪਏ ਦੇਣੇ ਪੈਣਗੇ। ਇਸ ਤੋਂ ਬਾਅਦ ਸੌਦਾ 35 ਲੱਖ ’ਚ ਤੈਅ ਹੋਇਆ ਤੇ ਉਨ੍ਹਾਂ ਕੋਲੋਂ ਪਹਿਲਾਂ 15 ਲੱਖ ਤੇ ਫਿਰ 5 ਲੱਖ ਰੁਪਏ ਲੈ ਲਏ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img