More

    ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਨੇ ਵੋਟਰ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

    ਸ੍ਰੀ ਮੁਕਤਸਰ ਸਾਹਿਹਬ, 4 ਦਸੰਬਰ (ਅਵਤਾਰ ਮਰਾੜ੍ਰ) – ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੋਟਰ ਜਾਗਰੂਕਤਾ ਪ੍ਰੋਗਰਾਮ ਤਹਿਤ ਸ੍ਰੀਮਤੀ ਸਵਰਨਜੀਤ ਕੌਰ, ਉਪ-ਮੰਡਲ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ ਅਤੇ ਜਿ਼ਲ੍ਹੇ ਦੇ ਸ਼ਮਦ ਸਵੀਪ ਆਈਕੋਨ ਰੁਪਿੰਦਰ ਰਾਣਾ ਜੋ ਕਿ ਹਮੇਸ਼ਾ ਹੀ ਪ੍ਰਸਾਸ਼ਨ ਦੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਵੱਲੋਂ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ, ਸ੍ਰੀ ਮੁਕਤਸਰ ਸਾਹਿਬ ਤੋਂ ਵੋਟਰ ਜਾਗਰੂਕਤਾ ਵੈਨ ਨੂੰ ਰਵਾਨਾ ਕੀਤਾ ਗਿਆ।

    ਇਹ ਜਾਗਰੂਕਤਾ ਵੈਨ ਵਿਧਾਨ ਸਭਾ ਹਲਕਾ, ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਅਤੇ ਸ਼ਹਿਰ ਦੇ ਵਾਰਡਾਂ ਵਿੱਚ ਜਾ ਕੇ ਲੋਕਾਂ ਨੂੰ ਈ.ਵੀ.ਐਮ./ਵੀ.ਵੀ.ਪੈਟ ਸਬੰਧੀ ਜਾਣਕਾਰੀ ਮਹੁੱਈਆ ਕਰਵਾਏਗੀ। ਇਸ ਵੱਲੋਂ ਵਿਧਾਨ ਸਭਾ ਹਲਕਾ-086 ਦੇ ਵੱਖ-ਵੱਖ ਜਿਵੇਂ ਕਿ ਕਾਨਿਆਂਵਾਲੀ, ਮੁਕੰਦ ਸਿੰਘ ਵਾਲਾ ਅਤੇ ਜਗਤ ਸਿੰਘ ਵਾਲਾ, ਸੀਰਵਾਲੀ, ਭੰਗੇਵਾਲਾ, ਮਾਨ ਸਿੰਘ ਵਾਲਾ ਆਦਿ ਵਿੱਚ ਲੋਕਾਂ ਨੂੰ ਈ.ਵੀ.ਐਮ./ਵੀ.ਵੀ.ਪੈਟ ਸਬੰਧੀ ਜਾਣਕਾਰੀ ਦਿੱਤੀ ਗਈ ਤਾਂ ਜੋ ਈ ਵੀ ਐਮ ਸਬੰਧੀ ਗਲਤ ਅਫ਼ਵਾਹਾਂ ਅਤੇ ਭਰਮ-ਭੁਲੇਖਿਆਂ ਨੂੰ ਦੂਰ ਕੀਤਾ ਜਾ ਸਕੇ।

    ਇਸ ਤੋਂ ਇਲਾਵਾ 18 ਸਾਲ ਉਮਰ ਪੂਰੀ ਕਰ ਚੁੱਕੇ ਜਾਂ ਜਿਨ੍ਹਾਂ ਲੋਕਾਂ ਨੇ ਹਾਲੇ ਤੱਕ ਆਪਣੀ ਵੋਟ ਨਹੀਂ ਬਣਵਾਈ ਗਈ, ਉਨ੍ਹਾਂ ਨੂੰ ਵੋਟ ਬਨਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।ਇਸ ਸਮੇਂ ਉਪ-ਮੰਡਲਮੈਜਿਸਟਰੇਟ-ਕਮ -ਰਿਟਰਨਿੰਗ ਅਫ਼ਸਰ-086, ਸ੍ਰੀ ਮੁਕਤਸਰ ਸਾਹਿਬ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਨ੍ਹਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਬਿਨ੍ਹਾਂ ਕਿਸੇ ਡਰ, ਭੈ ਅਤੇ ਲਾਲਚ ਦੇ ਕਰਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਵੋਟਿੰਗ ਕਰਨੀ ਚਾਹੀਦੀ ਹੈ। ਇਹ ਜਾਗਰੂਕਤਾ ਵੈਨ ਅਗਲੇ ਸਮੇਂ ਵਿੱਚ ਵੱਖ-ਵੱਖ ਪਿੰਡਾਂ ਵਿੱਚ ਮਿਥੇ ਸ਼ਡਿਊਲ ਮੁਤਾਬਿਕ ਨਿਰੰਤਰ ਚਲਦੀ ਰਹੇਗੀ ਅਤੇ ਕੋਈ ਵੀ ਵਿਅਕਤੀ ਈ.ਵੀ.ਐਮ./ਵੀ.ਵੀ.ਪੈਟ ਸਬੰਧੀ ਜਾਣਕਾਰੀ ਲੈ ਸਕਦਾ ਹੈ ਅਤੇ ਆਪਣੀ ਸ਼ੰਕਾ ਦੂਰ ਕਰ ਸਕਦਾ ਹੈ। ਮੌਕੇ ਤੇ ਵੋਟਰ ਜਾਗਰੂਕਤਾ ਵੈਨ ਇੰਚਾਰਜ ਪ੍ਰਿੰਸੀਪਲ ਸੁਭਾਸ਼ ਝਾਂਬ, ਸਵੀਪ ਨੋਡਲ ਅਫ਼ਸਰ, ਸ੍ਰੀ ਸ਼ਮਿੰਦਰ ਬੱਤਰਾ ਆਦਿ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img