ਵੱਖ ਵੱਖ ਪਿੰਡਾਂ ਦਾ ਕੀਤਾ ਦੌਰਾ
ਅੰਮ੍ਰਿਤਸਰ 18 ਸਤੰਬਰ (ਬੁਲੰਦ ਆਵਾਜ਼):-ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸਾ ਹੇਠ ਐਸ ਡੀ ਐਮ ਮਜੀਠਾ ਸ੍ਰੀਮਤੀ ਸੋਨਮ ਕੁਮਾਰੀ ਵੱਲੋ ਲਗਾਤਾਰ 3 ਦਿਨਾਂ ਤੋਂ ਵੱਖ ਵੱਖ ਪਿੰਡਾਂ ਦਾ ਦੋਰਾ ਕੀਤਾ ਗਿਆ। ਜਿਸ ਵਿੱਚ ਹੋਟ ਸਪੋਟ ਪਿੰਡ ਨਾਗ ਕਲਾਂ, ਨਾਗ ਖੁਰਦ, ਨਵੇ ਨਾਗ, ਅਜੈਬਵਾਲੀ, ਬੇਗੈਵਾਲ, ਕੋਟਲ਼ਾ ਸੈਦਾ, ਡੱਡੀਆਂ, ਮਜੀਠਾ ਰੂਰਲ, ਵਡਾਲਾ ਵੀਰਮ, ਭੋਮਾ, ਰੁਮਾਣਾ ਚੱਕ, ਬੁੱਢਾ ਥੇਹ, ਨੰਗਲ ਪੰਨੂਆ ਆਦਿ ਪਿੰਡਾਂ ਦਾ ਦੋਰਾਂ ਕੀਤਾ। ਐਸ ਡੀ ਐਮ ਮਜੀਠਾ ਨੇ ਕਿਸਾਨਾਂ ਨੂੰ ਕਿਹਾ ਕਿ ਪਰਾਲੀ ਨੂੰ ਅੱਗ ਲੱਗਣ ਨਾਲ ਜਿਥੇ ਸਾਡਾ ਵਾਤਾਵਰਣ ਖ਼ਰਾਬ ਹੋ ਰਿਹਾ ਹੈ ਉਥੇ ਸਾਡੀਆਂ ਜਮੀਨਾਂ ਵੀ ਬੰਜ਼ਰ ਹੋ ਰਹੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤਾਂ ਵਿਚ ਅੱਗ ਨਾ ਲਾੳਣ ਸਗੋ ਪਰਾਲੀ ਨੂੰ ਖੇਤਾਂ ਵਿਚ ਵੀ ਵਾਹ ਕੇ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ। ਇਸ ਮੋਕੇ ਖੇਤੀਬਾੜੀ ਵਿਭਾਗ ਮਜੀਠਾ ਤੋ ਬਲਾਕ ਖੇਤੀਬਾੜੀ ਅਫਸਰ ਸਮੇਤ ਸਮੂਹ ਸਟਾਫ, ਤਹਿਸੀਲਦਾਰ ਮਜੀਠਾ, ਡੀ ਐਸ ਪੀ ਮਜੀਠਾ, ਫਾਇਰ ਬ੍ਰਿਗੇਡ ਟੀਮ, ਸਮੂਹ ਸਰਕਲਾਂ ਦੇ ਇੰਚਾਰਜ ਆਦਿ ਮੋਜੂਦ ਸਨ। ਇਸ ਦੋਰਾਨ ਐਸ ਡੀ ਐਮ ਵੱਲੋ ਕਿਸਾਨਾਂ ਨਾਲ ਬਿਨਾ ਅੱਗ ਲਗਾਏ ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਕਿਸਾਨਾਂ ਨੂੰ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੇ ਇਸ ਸਬੰਧੀ ਵਿਸ਼ਵਾਸ ਦਵਾਇਆ ਕਿ ਇਸ ਸਾਲ ਪਰਾਲੀ ਨੂੰ ਅੱਗ ਨਹੀ ਲਗਾਈ ਜਾਵੇਗੀ।