More

    ਐਂਟੀਗੁਆ ਤੋਂ ਲਾਪਤਾ ਹੋਇਆ ਚੋਕਸੀ ਕਿਊਬਾ ਵਿਚ ਹੋਣ ਦੀ ਸੰਭਾਵਨਾ

    ਪੰਜਾਬ ਨੈਸ਼ਨਲ ਬੈਂਕ ਵਿਚ 13,500 ਕਰੋੜ ਰੁਪਏ ਦੇ ਘੁਟਾਲੇ ਦਾ ਮੁਲਜ਼ਮ ਮੇਹੁਲ ਚੋਕਸੀ ਐਂਟੀਗੁਆ ਤੇ ਬਰਬੁਡਾ ਤੋਂ ਲਾਪਤਾ ਹੋ ਗਿਆ। ਕੁਝ ਮੀਡੀਆ ਰਿਪੋਰਟਾਂ ਦੇ ਅਨੁਸਾਰ, ਚੋਕਸੀ ਕਿਊਬਾ ਚਲਾ ਗਿਆ ਹੈ। ਚੋਕਸੀ ਦੇ ਵਕੀਲ ਵਿਜੇ ਅਗਰਵਾਲ ਨੇ ਚੋਕਸੀ ਦੇ ਗਾਇਬ ਹੋਣ ਦੀ ਪੁਸ਼ਟੀ ਕੀਤੀ ਹੈ। ਅਗਰਵਾਲ ਨੇ ਦੱਸਿਆ, ਚੋਕਸੀ ਦੇ ਗਾਇਬ ਹੋਣ ਕਾਰਨ ਉਨ੍ਹਾਂ ਦਾ ਪਰਵਾਰ ਪੇ੍ਰਸ਼ਾਨ ਹੈ। ਉਹ ਚੋਕਸੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।

    ਮੀਡੀਆ ਰਿਪੋਰਟਾਂ ਅਨੁਸਾਰ ਚੋਕਸੀ ਆਈਲੈਂਡ ਦੇ ਦੱਖਣੀ ਹਿੱਸੇ ਵਿਚ ਇੱਕ ਮਸ਼ਹੂਰ ਰੈਸਟੋਰੈਂਟ ਵਿਚ ਰੋਟੀ ਖਾਣ ਲਈ ਨਿਕਲਿਆ ਸੀ। ਉਸ ਤੋਂ ਬਾਅਦ ਉਹ ਲਾਪਤਾ ਹੋ ਗਿਆ। ਵੈਬ ਪੋਰਟਲ ਡਬਲਿਊਆਈਸੀ ਨਿਊਜ਼ ਨੇ ਚੋਕਸੀ ਦੇ ਕਰੀਬੀ ਦੇ ਹਵਾਲੇ ਤੋਂ ਦੱਸਿਆ ਕਿ ਚੋਕਸੀ ਭਾਰਤ ਨੂੰ ਸੌਂਪੇ ਜਾਣ ਦੇ ਡਰ ਕਾਰਨ ਕਿਊਬਾ ਚਲਾ ਗਿਆ ਹੈ। ਐਟੀਗੁਆ ਤੋਂ ਕਿਊਬਾ 1700 ਕਿਲੋਮੀਟਰ ਦੂਰ ਹੇ। ਭਾਰਤ ਦੀ ਕਿਊਬਾ ਨਾਲ ਕੋਈ ਹਵਾਲਗੀ ਸੰਧੀ ਨਹੀਂ ਹੈ। ਇਸ ਲਈ ਇਹ ਉਸ ਦੇ ਲਈ ਸੁਰੱਖਿਅਤ ਜਗ੍ਹਾ ਹੈ।

    ਦੱਸਦੇ ਚਲੀਏ ਕਿ ਚੋਕਸੀ ਬਾਰੇ ਵਿਚ ਪੁਲਿਸ ਨੇ ਉਸ ਦੇ ਵਕੀਲ ਨੂੰ ਵੀ ਦੱਸ ਦਿੱਤਾ ਹੈ, ਲੇਕਿਨ ਉਸ ਦਾ ਕੋਈ ਜਵਾਬ ਨਹੀਂ ਆਇਆ ਹੈ। 14500 ਕਰੋੜ ਰੁਪਏ ਦੇ ਪੀਐਨਬੀ ਘੁਟਾਲੇ ਦਾ ਮੁਲਜ਼ਮ ਚੋਕਸੀ ਜਨਵਰੀ 2018 ਵਿਚ ਭਾਰਤ ਤੋਂ ਵਿਦੇਸ਼ ਭੱਜ ਗਿਆ ਸੀ। ਬਾਅਦ ਵਿਚ ਪਤਾ ਚਲਿਆ ਕਿ ਉਹ 2017 ਵਿਚ ਹੀ ਐਂਟੀਗੁਆ-ਬਾਰਬੁਡਾ ਦੀ ਨਾਗਰਿਕਤਾ ਲੈ ਚੁੱਕਾ ਸੀ। ਪੀਐਨਬੀ ਘੁਟਾਲੇ ਦੀ ਜਾਂਚ ਕਰ ਰਹੀ ਸੀਬੀਆਈ ਅਤੇ ਈ.ਡੀ. ਜਿਹੀ ਏਜੰਸੀਆਂ ਚੌਕਸੀ ਦੀ ਹਵਾਲਗੀ ਦੀ ਕੋਸ਼ਿਸ਼ ਵਿਚ ਲੱਗੀਆਂ ਹੋਈਆਂ ਹਨ। ਉਹ ਖਰਾਬ ਸਿਹਤ ਦਾ ਹਵਾਲਾ ਦੇ ਕੇ ਭਾਰਤ ਵਿਚ ਪੇਸ਼ੀ ’ਤੇ ਆਉਣ ਤੋਂ ਇਨਕਾਰ ਕਰ ਚੁੱਕਾ ਹੈ। ਕਦੇ ਕਦੇ ਵੀਡੀਓ ਕਾਨਫਰੰਸਿੰਗ ਜ਼ਰੀਏ ਹੀ ਉਸ ਦੀ ਪੇਸ਼ੀ ਹੁੰਦੀ ਹੈ। ਭਾਰਤ ਵਿਚ ਉਸ ਦੀ ਕਾਫੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ।

    ਇਸ ਘੁਟਾਲੇ ਦਾ ਮੁੱਖ ਮੁਲਜ਼ਮ ਚੋਕਸੀ ਦਾ ਭਾਣਜਾ ਨੀਰਵ ਮੋਦੀ ਲੰਡਨ ਦੀ ਜੇਲ੍ਹ ਵਿਚ ਹੈ। ਉਥੇ ਦੀ ਅਦਾਲਤ ਅਤੇ ਸਰਕਾਰ ਨੇ ਉਸ ਦੀ ਹਵਾਲਗੀ ਦੀ ਮਨਜ਼ੂਰ ਦੇ ਦਿੱਤੀ ਹੈ। ਲੇਕਿਨ ਨੀਰਵ ਨੇ ਹਵਾਲਗੀ ਦੇ ਫੈਸਲੇ ਨੂੰ ਲੰਡਨ ਦੇ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ। ਇਸ ਮਾਮਲੇ ਵਿਚ ਹਾਈ ਕੋਰਟ ਦਾ ਫੈਸਲਾ ਆਉਣ ਵਿਚ 10 ਤੋਂ 12 ਮਹੀਨੇ ਦਾ ਸਮਾਂ ਲੱਗ ਸਕਦਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img