More

    ਉੜੀਸਾ ਚ ਆਪਸ ਵਿੱਚ ਟਕਰਾਈਆਂ ਗੱਡੀਆਂ, 261 ਯਾਤਰੀਆਂ ਦੀ ਮੌਤ, 900 ਜ਼ਖ਼ਮੀ

    ਬਾਲਾਸੌਰ, 3 ਜੂਨ (ਬੁਲੰਦ ਅਵਾਜ਼ ਬਿਊਰੋ) – ਉੜੀਸਾ ਦੇ ਬਾਲਾਸੌਰ ਜ਼ਿਲ੍ਹੇ ਵਿੱਚ ਤਿੰਨ ਵੱਖੋ ਵੱਖਰੀਆਂ ਰੇਲ ਪੱਟੜੀਆਂ ’ਤੇ ਆ ਰਹੀਆਂ ਗੱਡੀਆਂ ਬੰਗਲੂਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ, ਕੋਰੋਮੰਡਲ ਐਕਸਪ੍ਰੈੱਸ ਤੇ ਮਾਲ ਗੱਡੀ ਦੇ ਇਕ-ਦੂਜੇ ਨਾਲ ਟਕਰਾਉਣ ਕਾਰਨ ਮਰਨ ਵਾਲਿਆਂ ਦੀ ਗਿਣਤੀ 261 ਤੱਕ ਪੁੱਜ ਗਈ ਹੈ ਤੇ 900 ਯਾਤਰੀ ਜ਼ਖ਼ਮੀ ਹੋਏ ਹਨ।

    ਇਸ ਦੌਰਾਨ ਰੇਲਵੇ ਨੇ ਰੇਲ ਹਾਦਸੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਅਗਵਾਈ ਰੇਲਵੇ ਸੁਰੱਖਿਆ ਕਮਿਸ਼ਨਰ, ਦੱਖਣ-ਪੂਰਬੀ ਸਰਕਲ ਕਰਨਗੇ। ਰੇਲਵੇ ਸੁਰੱਖਿਆ ਕਮਿਸ਼ਨਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਧੀਨ ਹੈ ਅਤੇ ਅਜਿਹੇ ਸਾਰੇ ਹਾਦਸਿਆਂ ਦੀ ਜਾਂਚ ਕਰਦਾ ਹੈ। ਰੇਲਵੇ ਦੇ ਬੁਲਾਰੇ ਨੇ ਅੱਜ ਕਿਹਾ, ‘ਸੀਆਰਐੱਸ (ਕਮਿਸ਼ਨਰ ਆਫ਼ ਰੇਲਵੇ ਸੇਫਟੀ) ਐੱਸਈ (ਦੱਖਣੀ-ਪੂਰਬੀ) ਸਰਕਲ ਏਐੱਮ ਚੌਧਰੀ ਹਾਦਸੇ ਦੀ ਜਾਂਚ ਕਰਨਗੇ।’

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img