More

    ਈ.ਟੀ.ਯੂ (ਰਜਿ) ਅਜਨਾਲਾ ਵਲੋਂ ਪੇ-ਕਮਿਸ਼ਨ ਰਿਪੋਰਟ ਦੀਆਂ ਕਾਪੀਆਂ ਸਾੜੀਆਂ ਗਈਆਂ

    10 ਜੁਲਾਈ ਨੂੰ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਹੋ ਰਹੇ ਰੋਸ ਮਾਰਚ ਵਿਚ ਵੱਡੇ ਪੱਧਰ ਤੇ ਕੀਤੀ ਜਾਵੇਗੀ ਸ਼ਮੂਲੀਅਤ

    ਅੰਮ੍ਰਿਤਸਰ, 30 ਜੂਨ (ਗਗਨ) – ਐਲੀਮੈਂਟਰੀ ਟੀਚਰਜ ਯੂਨੀਅਨ (ਰਜਿ) ਅਜਨਾਲਾ ਆਗੂਆਂ ਵਲੋਂ ਅੱਜ ਪੇ – ਕਮਿਸ਼ਨ ਰਿਪੋਰਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕਰਦਿਆਂ ਐਲੀਮੈਂਟਰੀ ਅਧਿਆਪਕਾਂ ਦੇ ਪੇ- ਸਕੇਲ ਘਟਾਉਣ, ਹੈੱਡਟੀਚਰ ਦਾ ਗ੍ਰੇਡ ਖਤਮ ਕਰਨ ਅਤੇ ਭੱਤਿਆਂ ਨੂੰ ਘਟਾਉਣ ਦੀ ਸਖਤ ਨਿੰਦਾ ਕੀਤੀ ਗਈ। ਈ ਟੀ ਯੂ ਆਗੂਆਂ ਵਲੋਂ ਕਿਹਾ ਕਿ 1 ਜੁਲਾਈ ਨੂੰ ਪੰਜਾਬ ਭਰ ਵਿਚ ਜਿਲ੍ਹਾ ਪੱਧਰ ਤੇ ਪੇ – ਕਮਿਸ਼ਨ ਰਿਪੋਰਟ ਦੀਆਂ ਕਾਪੀਆਂ ਸਾੜਨ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਅੰਮ੍ਰਿਤਸਰ ਡੀ ਸੀ ਦਫਤਰ ਵਿਖੇ ਅਜਨਾਲਾ ਤੋਂ ਈ ਟੀ ਯੂ ਆਗੂ ਸ਼ਾਮਿਲ ਹੋਣਗੇ।ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵਲੋਂ 10 ਜੁਲਾਈ ਨੂੰ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਹੋ ਰਹੇ ਵਿਸ਼ਾਲ ਰੋਸ ਮਾਰਚ ਵਿਚ ਅਜਨਾਲਾ ਤੋਂ ਵੱਡੀ ਗਿਣਤੀ ਵਿੱਚ ਗੱਡੀਆਂ ਦਾ ਕਾਫਲਾ ਲੈ ਕੇ ਐਲੀਮੈਂਟਰੀ ਅਧਿਆਪਕ ਸ਼ਾਮਿਲ ਹੋਣਗੇ।

    ਅੱਜ ਦੀ ਮੀਟਿੰਗ ਵਿੱਚ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਸੁਬਾ ਮੀਡੀਆ ਇੰਚਾਰਜ ਗੁਰਿੰਦਰ ਸਿੰਘ ਘੁੱਕੇਵਾਲੀ ਪਰਮਬੀਰ ਸਿੰਘ ਰੋਖੇ ਜਸਵਿੰਦਰ ਸਿੰਘ ਚਮਿਆਰੀ ਬਿਕਰਮ ਸਿੰਘ ਮਟੀਆ ਗੁਰਪ੍ਰੀਤ ਸਿੰਘ ਭੱਖਾ ਸੁਖਜਿੰਦਰ ਸਿੰਘ ਦੂਜੋਵਾਲ ਮਨਜਿੰਦਰ ਸਿੰਘ ਜਗਦੀਪ ਸਿੰਘ ਭੋਏਵਾਲੀ ਕੰਵਰਸਰਤਾਜ ਸਿੰਘ ਜਗਦੀਸ਼ ਸਿੰਘ ਚੱਕਸਕੰਦਰ ਰਾਜਪਾਲ ਸਿੰਘ ਉਪਲ ਕੰਵਲਜੀਤ ਸਿੰਘ ਜਗਦੀਸ਼ ਸਿੰਘ ਚਮਿਆਰੀ ਸੰਜੀਤ ਸਿੰਘ ਪੰਜਗਰਾਈਂ ਨਿੱਝਰ ਹਰਿੰਦਰਜੀਤ ਸਿੰਘ ਸੰਧੂ ਤਨਵੀਰ ਸਿੰਘ ਬਲਜੀਤ ਸਿੰਘ ਧਾਰੀਵਾਲ ਅਤੇ ਹੋਰ ਕਈ ਆਗੂ ਸ਼ਾਮਿਲ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img