24 ਮਈ ਬੁੱਧਵਾਰ ਨੂੰ ਹੋਵੇਗੀ ਵਿਸ਼ੇਸ਼ ਮੀਟਿੰਗ
ਸ੍ਰੀ ਮੁਕਤਸਰ ਸਾਹਿਬ, 23 ਮਈ (ਬੁਲੰਦ ਅਵਾਜ਼ ਬਿਊਰੋ) – ਸਥਾਨਕ ਬਠਿੰਡਾ ਰੋਡ ਸਥਿਤ ਈਟਸ ਐਂਡ ਬੀਟਸ ਕੈਫੇ (ਨੇੜੇ ਸੁੱਖਾ ਪਨੀਰ ਭੰਡਾਰ) ਵੱਲੋਂ ਪ੍ਰਿੰਸੈਸ ਆਫ਼ ਮੁਕਤਸਰ ਸੀਰਤ ਢਿੱਲੋਂ ਅਤੇ ਦੋਵੇਂ ਰਨਰ ਅੱਪ ਕਸ਼ਿਸ਼ ਅਤੇ ਆਨਿਆ ਗਿਰਧਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਵਿਸ਼ੇਸ਼ ਮੀਟਿੰਗ 24 ਮਈ ਬੁੱਧਵਾਰ ਨੂੰ ਸ਼ਾਮ ਦੇ 6:00 ਵਜੇ ਉਕਤ ਕੈਫੇ ਵਿਚ ਆਯੋਜਿਤ ਕੀਤੀ ਜਾਵੇਗੀ। ਅੱਜ ਇਥੇ ਇਹ ਜਾਣਕਾਰੀ ਈਟਸ ਐਂਡ ਬੀਟਸ ਕੈਫੇ ਦੇ ਐਮ.ਡੀ. ਬਲਕਰਨ ਢਿੱਲੋਂ ਨੇ ਦਿੱਤੀ। ਜਿਕਰਯੋਗ ਹੈ ਕਿ ਬੀਤੇ ਦਿਨੀਂ ਸ਼ਹਿਰ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਕਰਵਾਏ ਗਏ ਪ੍ਰਿੰਸੈਸ ਆਫ਼ ਮੁਕਤਸਰ ਮੁਕਾਬਲੇ ਵਿਚ ਬੇਬੀ ਸੀਰਤ ਢਿੱਲੋਂ ਨੇ ਪ੍ਰਿੰਸੈਸ ਆਫ਼ ਮੁਕਤਸਰ ਖਿਤਾਬ ਜਿੱਤਿਆ ਸੀ। ਇਸੇ ਤਰ੍ਹਾਂ ਬੇਬੀ ਸ਼ਾਕਸੀ ਪਹਿਲੀ ਰਨਰ ਅੱਪ ਅਤੇ ਬੇਬੀ ਆਨਿਆ ਗਿਰਧਰ ਦੂਸਰੀ ਰਨਰ ਅੱਪ ਰਹੀ ਸੀ। ਕੈਫੇ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਢਿੱਲੋਂ ਨੇ ਉਕਤ ਮੁਕਾਬਲੇ ਦੇ ਆਯੋਜਨ ਲਈ ਮਿਸ਼ਨ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਹੈ। ਸ੍ਰ. ਢਿੱਲੋਂ ਨੇ ਉਕਤ ਸਨਮਾਨ ਮੀਟਿੰਗ ਵਿਚ ਸ਼ਾਮਲ ਹੋਣ ਲਈ ਪ੍ਰਿੰਸੈਸ ਆਫ਼ ਮੁਕਤਸਰ ਅਤੇ ਦੋਵੇਂ ਰਨਰ ਅੱਪ ਨੂੰ ਆਪਣੇ ਪਰਿਵਾਰ ਦੇ ਹੋਰ ਦੋ ਮੈਂਬਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਹਨਾਂ ਨੇ ਮੁਕਤਸਰ ਵਿਕਾਸ ਮਿਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵੀ ਮੀਟਿੰਗ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਹੈ।