ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਆਫ਼ ਪੰਜਾਬ (ਸਿਹਤ ਵਿਭਾਗ) ਵੱਲੋਂ ਸੱਦੀ ਗਈ ਹੰਗਾਮੀ ਮੀਟਿੰਗ

ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਆਫ਼ ਪੰਜਾਬ (ਸਿਹਤ ਵਿਭਾਗ) ਵੱਲੋਂ ਸੱਦੀ ਗਈ ਹੰਗਾਮੀ ਮੀਟਿੰਗ

ਸਾਰੀਆਂ ਐਸੋਸੀਏਸ਼ਨਾਂ ਭਾਈਚਾਰੇ ਨਾਲ, ਏਕੇ ਵਿੱਚ ਰਹਿ ਕੇ ਕੁੱਝ ਹਾਂਸਿਲ ਕਰ ਸਕਦੀਆਂ ਹਨ : ਸਟੇਟ ਪ੍ਰਧਾਨ ਆਚਾਰੀਆ ਗੁਰੂ ਮੀਤ

ਅੰਮ੍ਰਿਤਸਰ,18 ਸਤੰਬਰ (ਰਾਜੇਸ਼ ਡੈਨੀ):-ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਆਫ਼ ਪੰਜਾਬ (ਸਿਹਤ ਵਿਭਾਗ) ਵੱਲੋਂ ਸਿਹਤ ਵਿਭਾਗ ਦੀਆਂ ਵੱਖ ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ, ਮੈਂਬਰਾਂ ਨੂੰ ਸਾਂਝਾ ਸੱਦਾ ਦਿੰਦੇ ਹੋਏ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਮੀਟਿੰਗ ਲਈ ਸੱਦਿਆ। ਇਸ ਮੌਕੇ ਤੇ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਆਫ਼ ਪੰਜਾਬ (ਸਿਹਤ ਵਿਭਾਗ) ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ, ਸਟੇਟ ਪ੍ਰਧਾਨ ਅਚਾਰੀਆ ਗੁਰੂ ਮੀਤ ਜਰਨਲ ਸਕੱਤਰ ਸੰਜੀਵ ਆਨੰਦ ਸੀਨੀਅਰ ਚੀਫ਼ ਫਾਰਮੇਸੀ ਅਫ਼ਸਰ, ਜ਼ਿਲ੍ਹਾ ਪ੍ਰਧਾਨ ਰਘੂ ਤਲਵਾੜ, ਸੀਨੀਅਰ ਮੀਤ ਪ੍ਰਧਾਨ ਸ੍ਰੀਮਤੀ ਕਮਲਜੀਤ ਕੌਰ ਰੰਧਾਵਾ,ਮੇਟਰਨ ਨੇ ਆਏ ਹੋਏ ਵੱਖ ਵੱਖ ਯੂਨੀਅਨ ਦੇ ਆਗੂਆਂ ਨੂੰ ਸਬੋਧਨ ਕੀਤਾ। ਇਜ ਮੌਕੇ ਤੇ ਸਟੇਟ ਪ੍ਰਧਾਨ ਅਚਾਰੀਆ ਗੁਰੂ ਮੀਤ ਨੇ ਕਿਹਾ ਕਿ, ਸਾਰਿਆਂ ਨੂੰ ਸੁਹਿਰਦ ਬੇਨਤੀ ਹੈ ਕਿ ਜੇਕਰ ਸਰਕਾਰ ਪਾਸੋਂ ਕੁੱਝ ਲੈਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਸੀ ਭਾਈਚਾਰਾ ਹੋਣਾ ਬਹੁਤ ਜ਼ਰੂਰੀ ਹੈ। ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਆਫ਼ ਪੰਜਾਬ (ਸਿਹਤ ਵਿਭਾਗ) ਇਹ ਨਹੀਂ ਕਹਿੰਦੀ ਹੈ ਕਿ, ਤੁਸੀਂ ਆਪਣੀ ਯੂਨੀਅਨ ਨੂੰ ਛੱਡ ਦਿਉ ਬਲਕਿ ਐਸੋਸੀਏਸ਼ਨ ਚਾਹੁੰਦੀ ਹੈ ਕਿ ਅਸੀਂ ਸਾਰੇ ਇੱਕ ਮੁੱਠ ਹੋਈਏ, ਆਪਸੀ ਭਾਈਚਾਰੇ ਨੂੰ ਪਹਿਲ ਦੇਣ ਦੀ ਜ਼ਰੂਰਤ ਹੈ। ਸਿਰਫ਼ ਸਰਕਾਰਾਂ ਪਾਸੋਂ ਆਪਣੇ ਹੱਕ ਦੀਆਂ ਮੰਗਾਂ ਹੀ ਨਹੀਂ ਬਲਕਿ ਜੇਕਰ ਕਿਸੇ ਵੀਰ, ਭਰਾ, ਭੈਣ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਹੈ ਤਾਂ ਉਹ ਸਾਡੀ ਐਸੋਸੀਏਸ਼ਨ ਦੇ ਨਾਲ ਗੱਲ ਕਰਨ, ਸਾਡੀ ਐਸੋਸੀਏਸ਼ਨ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕਰਨ ਲਈ ਹਮੇਸ਼ਾਂ ਵਚਨਬੱਧ ਹੈ। ਇਸ ਤੋਂ ਇਲਾਵਾ ਕਲੈਰੀਕਲ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਸਕੱਤਰ ਦੇ ਅਹੁਦਿਆਂ ਲਈ ਚੋਣ ਬਾਰੇ ਗੱਲਬਾਤ ਹੋਈ। ਇਜ ਮੌਕੇ ਤੇ ਸਿਵਲ ਸਰਜਨ ਦਫ਼ਤਰ ਅੰਮ੍ਰਿਤਸਰ ਤੋਂ ਆਏ ਕਲੈਰੀਕਲ ਕਾਮਿਆਂ ਨੇ ਜ਼ਿਲ੍ਹਾ ਪ੍ਰਧਾਨ ਲਈ ਸ੍ਰੀ ਸੁਮੀਤ ਸ਼ਰਮਾਂ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਸ੍ਰੀ ਰਘੂ ਤਲਵਾੜ ਦੀ ਦਾਅਵੇਦਾਰੀ ਤੇ ਮੋਹਰ ਲਗਾਈ। ਇਸ ਮੌਕੇ ਤੇ ਸਿਵਲ ਸਰਜਨ ਦਫ਼ਤਰ ਅੰਮ੍ਰਿਤਸਰ ਦੇ ਕਲੈਰੀਕਲ ਕਾਮੇਂ ਸ੍ਰ ਪੁਸ਼ਪਿੰਦਰ ਸਿੰਘ ਸੀਨੀਅਰ ਸਹਾਇਕ, ਸੁਖਮਨ ਸਿੰਘ, ਵਿਨੋਦ ਲੂਥਰਾ ਬਾਬਾ ਬਕਾਲਾ, ਨਵਦੀਪ ਸਿੰਘ ਕੈਸ਼ੀਅਰ, ਵਿੱਕੀ ਸਿੰਘ, ਅਮਨਦੀਪ ਕੌਰ, ਸ੍ਰੀਮਤੀ ਅੰਜੂ, ਸ੍ਰੀਮਤੀ ਦਵਿੰਦਰ ਕੌਰ, ਸ੍ਰੀਮਤੀ ਭਾਵਨਾ, ਸ੍ਰੀਮਤੀ ਰਜਵਿੰਦਰ ਕੌਰ ਆਦਿ ਨੇ ਇੰਨ੍ਹਾਂ ਦੋਹਾਂ ਉਮੀਦਵਾਰਾਂ ਤੇ ਆਪਣਾ ਵਿਸ਼ਵਾਸ ਦਿਖਾਉਂਦੇ ਹੋਏ ਇੰਨ੍ਹਾਂ ਨਾਮ ਸਹਿਮਤੀ ਪ੍ਰਗਟਾਈ। ਯੂਨਾਈਟਡ ਨਰਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਸ੍ਰੀਮਤੀ ਕਮਲਜੀਤ ਕੌਰ ਰੰਧਾਵਾ (ਮੇਟਰਨ) ਵੱਲੋਂ ਇੱਕ ਮੰਚ ਤੇ ਭਾਈਚਾਰੇ ਦੀ ਸਹਿਮਤੀ ਦਿੰਦੇ ਹੋਏ ਸਾਰਿਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਤੇ ਰਾਜੇਸ਼ ਸ਼ਰਮਾ ਅਤੇ ਸੁਰਿੰਦਰ ਸਿੰਘ ਭੱਟੀ ਨੇ ਵੀ ਆਏ ਹੋਏ ਆਗੂਆਂ ਨੂੰ ਸਬੋਧਨ ਕੀਤਾ।

Bulandh-Awaaz

Website: