ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਸੁਰੱਖਿਆ ਅਤੇ ਸਟਾਫ ਦੀ ਘਾਟ ਨੂੰ ਜਲਦ ਪੂਰਾ ਕਰਨਾ ਹੈ, ਸਾਡੀ ਮੁੱਖ ਮੰਗ:- ਆਚਾਰੀਆ ਗੁਰੂ ਮੀਤ
ਅੰਮ੍ਰਿਤਸਰ, 09 ਸਤੰਬਰ (ਬੁਲੰਦ ਆਵਾਜ਼):-ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੇ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨਾਲ ਮੀਟਿੰਗ ਕੀਤੀ। ਇਸ ਮੌਕੇ ਤੇ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ, ਐਸ ਐਮ ਓ ਡਾਕਟਰ ਸਵਰਨਜੀਤ ਧਵਨ, ਸਟੇਟ ਪ੍ਰਧਾਨ ਅਚਾਰੀਆ ਗੁਰੂ ਮੀਤ, ਜ਼ਿਲ੍ਹਾ ਪ੍ਰਧਾਨ ਰਘੂ ਤਲਵਾੜ, ਜਰਨਲ ਸਕੱਤਰ ਡਾਕਟਰ ਸੰਜੀਵ ਆਨੰਦ ਸੀਨੀਅਰ ਫਾਰਮੇਸੀ ਅਫ਼ਸਰ, ਜ਼ਿਲ੍ਹਾ ਫੂਡ ਕਮਿਸ਼ਨਰ ਸ੍ਰੀ ਰਜਿੰਦਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਸ੍ਰੀਮਤੀ ਕਮਲਜੀਤ ਕੌਰ ਮੇਟਰਨ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਨੀਲਮ ਭਗਤ ਅਤੇ ਹੋਰ ਅਹੁਦੇਦਾਰਾਂ ਹਾਜ਼ਿਰ ਰਹੇ। ਇਸ ਮੌਕੇ ਤੇ ਚੇਅਰਮੈਨ, ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਪੰਜਾਬ ਪੰਡਿਤ ਰਾਕੇਸ਼ ਸ਼ਰਮਾ ਅਤੇ ਸਟੇਟ ਪ੍ਰਧਾਨ ਅਚਾਰੀਆ ਗੁਰੂ ਮੀਤ ਨੇ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਲਈ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਘਾਟ ਕਾਰਨ ਆ ਰਹੀਆਂ ਮੁਸਕਲਾਂ ਪ੍ਰਤੀ ਜਾਣੂ ਕਰਵਾਇਆ। ਇਸ ਤੋਂ ਇਲਾਵਾ ਸਟਾਫ਼ ਨਰਸਾਂ, ਕਲਰਕਾਂ, ਐਮ ਐਲ ਟੀ, ਦਰਜਾ ਚਾਰ ਆਦਿ ਸਟਾਫ਼ ਦੀ ਘਾਟ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਕਿਹਾ। ਸਿਵਲ ਹਸਪਤਾਲ, ਅੰਮ੍ਰਿਤਸਰ ਵਿਖੇ ਕੰਮ ਕਰਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਸੁਰੱਖਿਆ ਨੂੰ ਹਰ ਹਾਲ ਵਿੱਚ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਅਹਿਮ ਮੁੱਦਾ ਰਿਹਾ। ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਕਿਰਨਜੀਤ ਕੌਰ ਨੇ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਅੱਗੇ ਰੱਖਦੇ ਹੋਏ ਇੰਨ੍ਹਾਂ ਉਪਰ ਜ਼ਲਦ ਹੀ ਠੋਸ ਕਦਮ ਚੁੱਕੇ ਜਾਣਗੇ ਇਸ ਤੋਂ ਇਲਾਵਾ ਐਸੋਸੀਏਸ਼ਨ ਵੱਲੋਂ ਸਿਵਲ ਹਸਪਤਾਲ ਅੰਮ੍ਰਿਤਸਰ ਅਧੀਨ ਕੰਮ ਕਰਦੇ ਸਟਾਫ਼ ਦੀਆਂ ਤਨਖਾਹਾਂ ਸਮੇਂ ਸਿਰ ਦਿਵਾਉਣ ਲਈ ਵੀ ਮੁੱਦਾ ਰੱਖਿਆ ਗਿਆ।