ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਐਸ ਐਮ ਓ ਡਾ: ਰਸ਼ਮੀ ਵਿਜ ਸਨਮਾਨਿਤ

ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਐਸ ਐਮ ਓ ਡਾ: ਰਸ਼ਮੀ ਵਿਜ ਸਨਮਾਨਿਤ

ਅੰਮ੍ਰਿਤਸਰ,17 ਸਤੰਬਰ (ਬੁਲੰਦ ਆਵਾਜ਼):-ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਨਵ ਨਿਯੁਕਤ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਸ਼ਮੀ ਵਿਜ ਨੂੰ ਅਹੁਦਾ ਸੰਭਾਲਣ ਤੇ ਵਧਾਈ ਅਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਵਰਨਜੀਤ ਧਵਨ ਅਤੇ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਆਫ਼ ਪੰਜਾਬ (ਸਿਹਤ ਵਿਭਾਗ) ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਸਟੇਟ ਪ੍ਰਧਾਨ ਆਚਾਰੀਆ ਗੁਰੂ ਮੀਤ ਸੁਪਰਟੈਂਡੰਟ, ਜਰਨਲ ਸਕੱਤਰ ਸ੍ਰੀ ਸੰਜੀਵ ਆਨੰਦ ਸੀਨੀਅਰ ਚੀਫ਼ ਫਾਰਮੇਸੀ ਅਫ਼ਸਰ, ਸੀਨੀਅਰ ਮੀਤ ਪ੍ਰਧਾਨ ਸ੍ਰੀਮਤੀ ਕਮਲਜੀਤ ਕੌਰ ਰੰਧਾਵਾ ਮੇਟਰਨ, ਜ਼ਿਲ੍ਹਾ ਪ੍ਰਧਾਨ ਰਘੂ ਤਲਵਾੜ ਅਤੇ ਸਿਵਲ ਹਸਪਤਾਲ ਅੰਮ੍ਰਿਤਸਰ ਦੀ ਐਸ ਐਮ ਓ ਦੀ ਇਸੇ ਹੀ ਪੋਸਟ ਤੋਂ ਸੇਵਾ ਮੁਕਤ ਹੋਏ ਡਾਕਟਰ ਮਦਨ ਮੋਹਨ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਨੇ ਡਾਕਟਰ ਰਸ਼ਮੀ ਵਿਜ ਨੂੰ ਅਹੁੱਦਾ ਸੰਭਾਲਣ ਤੇ ਜੀ ਆਇਆਂ ਨੂੰ ਕਹਿੰਦੇ ਹੋਏ ਵਧਾਈ ਵੀ ਦਿੱਤੀ ਐਸੋਸ਼ੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੇਟਰਨ ਰੰਧਾਵਾ ਵੱਲੋਂ ਕਿਹਾ ਗਿਆ ਕਿ, ਸਾਡੀ ਐਸੋਸੀਏਸ਼ਨ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਸ਼ਮੀ ਵਿਜ ਦੇ ਹਰ ਚੰਗੇ ਕੰਮ ਵਿੱਚ ਵੱਧ ਚੜ੍ਹ ਕੇ ਸਾਥ ਦੇਵੇਗੀ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਵੱਲੋਂ ਡਾਕਟਰ ਰਸ਼ਮੀ ਵਿਜ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ ਅਤੇ ਮੁੰਹ ਮਿੱਠਾ ਵੀ ਕਰਵਾਇਆ ਗਿਆ।

Bulandh-Awaaz

Website: