More

    ਇੰਗਲੈਂਡ ‘ਚ ਦੋ ਟਰੇਨਾਂ ਵਿਚਾਲੇ ਹੋਈ ਟੱਕਰ, ਕਈ ਲੋਕ ਹੋਏ ਜ਼ਖ਼ਮੀ

    ਲੰਡਨ, 1 ਨਵੰਬਰ (ਬੁਲੰਦ ਆਵਾਜ ਬਿਊਰੋ) – ਇੰਗਲੈਂਡ ਵਿਚ ਇੱਕ ਵੱਡਾ ਟਰੇਨ ਹਾਦਸਾ ਹੋ ਗਿਆ ਹੈ। ਪੁਲਿਸ ਨੇ ਹਾਦਸੇ ਨੂੰ ਇੱਕ ਵੱਡੀ ਘਟਨਾ ਦੱਸਦੇ ਹੋਏ ਕਿਹਾ ਕਿ ਐਤਵਾਰ ਨੂੰ ਦੱਖਣੀ-ਪੱਛਮੀ ਅੰਗਰੇਜੀ ਸ਼ਹਿਰ ਸੈਲਿਸਬਰੀ ਵਿਚ ਫਿਸ਼ਰਟਨ ਟਨਲ ’ਤੇ ਦੋ ਟਰੇਨਾਂ ਦੀ ਟੱਕਰ ਹੋ ਗਈ ਜਿਸ ਵਿਚ ਕਈ ਲੋਕ ਜ਼ਖ਼ਮੀ ਹੋ ਗਏ। ਬਰਤਾਨਵੀ ਪੁਲਿਸ ਨੇ ਕਿਹਾ ਕਿ ਕਈ ਲੋਕ ਜ਼ਖ਼ਮੀ ਹੋਏ ਹਨ ਲੇਕਿਨ ਸ਼ੁੱਕਰ ਹੈ ਕਿ ਕਿਸੇ ਦੀ ਮੌਤ ਨਹੀਂ ਹੋਈ। ਪੁਲਿਸ ਨੇ ਇੱਕ ਬਿਆਨ ਵਿਚ ਕਿਹਾ ਕਿ ਜ਼ਿਆਦਾਤਰ ਲੋਕ ਜੋ ਜ਼ਖ਼ਮੀ ਹੋਏ ਹਨ ਉਹ ਅਪਣੇ ਪੈਰਾਂ ’ਤੇ ਚਲ ਰਹੇ ਹਨ। ਡਰਾਈਵਰ ਸਣੇ ਘੱਟ ਗਿਣਤੀ ਵਿਚ ਕੁੱਝ ਲੋਕ ਅਜਿਹੇ ਹਨ ਜਿਨ੍ਹਾਂ ਹਸਪਤਾਲ ਲੈ ਜਾਇਆ ਗਿਆ ਹੈ। ਪੁਲਿਸ ਨੇ ਕਿਹਾ ਕਿ ਸੈਲਿਸਬਰੀ ਸਟੇਸ਼ਨ ਦੇ ਕੋਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸ ਮੌਕੇ ’ਤੇ ਮੌਜੂਦ ਸੀ। ਡੋਰਸੈਟ ਐਂਡ ਵਿਲਟਸ਼ਾਇਰ ਫਾਇਰ ਐਂਡ ਰੈਸਕਿਓ ਸਰਿਵਸ ਨੇ ਕਿਹਾ ਕਿ ਉਸ ਨੇ ਲਗਭਗ 100 ਲੋਕਾਂ ਨੂੰ ਕੱਢਣ ਵਿਚ ਮਦਦ ਕੀਤੀ ਹੈ।

    ਸੈਲਿਸਬਰੀ ਸਟੇਸ਼ਨ ਦੇ ਕੋਲ ਕਿਸੇ ਵਸਤੂ ਨਾਲ ਟਕਰਾਉਣ ਤੋਂ ਬਾਅਦ ਟਰੇਨ ਦਾ ਪਿਛਲਾ ਹਿੱਸਾ ਪਟੜੀ ਤੋਂ ਉਤਰ ਗਿਆ। ਨਾਲ ਹੀ ਇਸ ਘਟਨਾ ਤੋਂ ਬਾਅਦ ਲਾਈਨ ’ਤੇ ਟਰੇਨਾਂ ਪ੍ਰਭਾਵਤ ਹੋ ਗਈਆਂ। ਇਸ ਤੋਂ ਬਾਅਦ ਦੂਜੀ ਟਰੇਨ ਪਹਿਲੀ ਨਾਲ ਟਕਰਾ ਗਈ। ਟੱਕਰ ਵਿਚ ਦੱਖਣੀ ਪੱਛਮੀ ਰੇਲਵੇ ਅਤੇ ਗਰੇਨ ਵੈਸਟਰਨ ਸਰਵਿਸ ਪ੍ਰਭਾਵਤ ਰਹੇ। ਅਪਰੇਟਰ ਨੇ ਕਿਹਾ ਕਿ ਉਹ ਅਪਣੀ ਜਾਂਚ ਵਿਚ ਪੁਲਿਸ ਦਾ ਸਹਿਯੋਗ ਕਰੇਗਾ। ਦੱਖਣ ਪੁਲਿਸ ਰੇਲਵੇ ਨੇ ਟਵਿਟਰ ’ਤੇ ਇੱਕ ਪੋਸਟ ਵਿਚ ਕਿਹਾ ਕਿ ਟਰੇਨ ਸੇਵਾ ਦੋ ਨਵੰਬਰ ਤੱਕ ਚੱਲਣ ਦੀ ਉਮੀਦ ਹੈ। ਪੁਲਿਸ ਨੇ ਕਿਹਾ ਕਿ ਅਧਿਕਾਰੀ ਸਾਡੇ ਐਮਰਜੈਂਸੀ ਸੇਵਾ ਸਹਿਯੋਗੀਆਂ ਦੇ ਨਾਲ ਘਟਨਾ ’ਤੇ ਕੰਮ ਕਰ ਰਹੇ ਹਨ ਅਤੇ ਲਾਈਨ ਕੁਝ ਸਮੇਂ ਦੇ ਲਈ ਬੰਦ ਹੋਣ ਦੀ ਉਮੀਦ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img