More

    ਇਲੈਕਸ਼ਨ ਸੈਕਟਰ ਅਫਸਰ ਪ੍ਰਭਦੀਪ ਸਿੰਘ ਗਿੱਲ ਵੱਲੋਂ ਬੂਥਾਂ ਦਾ ਦੌਰਾ

    ਅੰਮ੍ਰਿਤਸਰ 5 ਫਰਵਰੀ (ਬੁਲੰਦ ਅਵਾਜ਼ ਬਿਊਰੋ) – ਇਲੈਕਸ਼ਨ ਸੈਕਟਰ ਅਫਸਰ ਸ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ ਅਤੇ ਇਲੈਕਸ਼ਨ ਕਾਨੂੰਗੋ ਮੈਡਮ ਹਰਜੀਤ ਕੌਰ ਭੁੱਲਰ ਨੇ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮ ਜ਼ਿਲ੍ਹਾ ਚੌਣ ਅਫਸਰ ਅਤੇ ਐਸ ਡੀ ਐਮ 2 ਕਮ ਵਿਧਾਨ ਸਭਾ ਹਲਕਾ 20 ਦੇ ਰਿਟਰਨਿੰਗ ਅਫ਼ਸਰ ਦੇ ਨਿਰਦੇਸ਼ਾਂ ਤੇ ਵਿਧਾਨ ਸਭਾ ਹਲਕੇ ਦੇ ਸੈਕਟਰਾਂ ਦੇ ਬੂਥਾਂ ਤੇ ਦੌਰਾ ਕੀਤਾ ਅਤੇ ਬੀ ਐਲ ਓ ਵੱਲੋਂ ਕੀਤੇ ਜਾ ਰਹੇ ਵੋਟਰ ਸੂਚੀਆਂ ਸਾਲ 2022ਵਿਚ ਮੌਜੂਦ ਸਮੁੱਚੇ ਵੋਟਰਾਂ ਪਾਸੋਂ ਫਾਰਮ ਨੰਬਰ 6-ਬੀ ਵਿਚ ਅਧਾਰ ਨੰਬਰ ਦੀ ਸੂਚਨਾ ਇਕੱਤਰ ਕਰਨ ਦੇ ਕੰਮ ਬਾਰੇ ਜਾਣਕਾਰੀ ਲਈ ਅਤੇ ਉਤਸ਼ਾਹਿਤ ਕੀਤਾ।

    ਇਸ ਮੌਕੇ ਉਹਨਾਂ ਕਿਹਾ ਕਿ ਅਧਿਕਾਰੀਆਂ ਅਨੁਸਾਰ ਬੂਥਾਂ ਤੇ ਕੈਂਪ ਲਗਾ ਕੇ ਇਹ ਕੰਮ ਕੀਤਾ ਜਾ ਰਿਹਾ ਹੈ।ਅੱਜ ਭਾਰਤੀ ਚੌਣ ਕਮੀਸ਼ਨ ਦੀਆਂ ਹਿਦਾਇਤਾਂ ਮੁਤਾਬਿਕ ਵੱਖ ਵੱਖ ਬੂਥਾਂ ਤੇ ਬੀ. ਐਲ ਓ ਵੱਲੋ ਹਾਜ਼ਰ ਹੋ ਕੇ ਫਾਰਮ 6- B ਰਾਹੀ ਆਧਾਰ ਨੰਬਰ ਨੂੰ ਵੋਟਰ ਸੁਚੀਆਂ ਨਾਲ ਲਿੰਕ ਕਰਨ ਦਾ ਕੰਮ ਕੀਤਾ ਜਾਣਾ ਸੀ। ਇਸਦੇ ਮੱਦੇਨਜਰ ਅੱਜ ਸੈਕਟਰ 17 ਦੇ ਬੂਥਾਂ ਵਿਖੇ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਰਵਿੰਦਰ ਸਿੰਘ ਸੰਧੂ, ,ਗੁਰਲੀਨ ਕੌਰ, ਦੀਪਕ ਕੁਮਾਰ, ਰਜਵੰਤ ਕੌਰ, ਰੁਪਿੰਦਰ ਕੌਰ, ਮੈਡਮ ਨਵਜੋਤ, ਸੁਖਰਾਜ ਸਿੰਘ, ਵਿਸ਼ਾਲ ਦੁੱਗਲ, ਪਰਮਜੀਤ ਕੌਰ ਬੱਲ ਕਲਾਂ, ਆਦਿ ਬੀ ਐਲ ਓ ਤੇ ਸਟਾਫ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img