More

    “ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ” ਦੇ ਵਫਦ ਨੇ ਈ ਡੀ ਦੇ ਡਿਪਟੀ ਡਾਇਰੈਕਟਰ ਨਾਲ ਕੀਤੀ ਮੀਟਿੰਗ -: ਚੇਅਰਮੈਨ ਗੁਰਭੇਜ ਸੰਧੂ

    ਅੰਮ੍ਰਿਤਸਰ, 14 ਜੂਨ (ਹਰਪਾਲ ਸਿੰਘ) – ਪੰਜਾਬ ਵਿਚ 40-45 ਲੱਖ ਲੋਕ ਜੋ ਕਿ ਚਿੱਟਫੰਡ ਕੰਪਨੀਆਂ ਦੇ ਹੱਥੋਂ ਲੁੱਟੇ ਜਾ ਚੁੱਕੇ ਹਨ, ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ ਰਹੀ ਜਥੇਬੰਦੀ ” ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ” ਦਾ ਇੱਕ ਵਫਦ ਜਥੇਬੰਦੀ ਦੇ ਚੇਅਰਮੈਨ ਗੁਰਭੇਜ ਸਿੰਘ ਸੰਧੂ ਦੀ ਅਗਵਾਈ ਵਿਚ ED ਦੇ ਜਲੰਧਰ ਸਥਿਤ ਦਫਤਰ ਵਿਚ ਡਿਪਟੀ ਡਾਇਰੈਕਟਰ ਸ੍ਰ ਜੋਗਿੰਦਰਪਾਲ ਸਿੰਘ ਜੀ ਨੂੰ ਮਿਲਿਆ ਅਤੇ ਚਿੱਟਫੰਡ ਕੰਪਨੀਆਂ ਤੋਂ ਪੀੜ੍ਹਤ ਲੋਕਾਂ ਦੇ ਦੁੱਖ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਾ ਅਦਾਨ ਪ੍ਰਦਾਨ ਕੀਤਾ , ਕੁਝ ਕੁ ਕੰਪਨੀਆਂ ਜਿੰਨਾ ਉਪਰ ED ਦੇ ਵਿਚ ਕਾਰਵਾਈ ਚੱਲ ਰਹੀ ਹੈ ਦੇ ਡਾਕੂਮੈਂਟ ਦਫਤਰ ਤੋਂ ਪ੍ਰਾਪਤ ਕੀਤੇ ਅਤੇ ਕੁਝ ਕੰਪਨੀਆਂ ਜਿੰਨਾ ਉਪਰ ਅਜੇ ਕਾਰਵਾਈ ਕੀਤੀ ਹੀ ਨਹੀਂ ਗਈ ਦੇ ਸੰਬੰਧ ਵਿਚ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ , ਇਥੇ ਦੱਸਣਯੋਗ ਇਹ ਹੈ ਕਿ ਬਹੁਤ ਸਾਰੇ ਪੀੜ੍ਹਤ ਲੋਕ ਲੋਕਲ ਲੈਵਲ ਤੇ ਟੱਕਰਾਂ ਮਾਰ ਕੇ ਘਰ ਬੈਠ ਚੁੱਕੇ ਹਨ ਜਦੋ ਕਿ ਜੇਕਰ ਸਾਰੀ ਕਾਰਵਾਈ ED ਦੇ ਰਾਹੀਂ ਕਾਰਵਾਈ ਜਾਵੇ ਤਾ ਕੰਪਨੀਆਂ ਦੀ ਜਾਇਦਾਦ ਅਟੈਚ ਹੋ ਕੇ ਪੀੜ੍ਹਤ ਲੋਕ ਦਾ ਪੈਸੇ ਜਲਦੀ ਮਿਲਣ ਦੇ ਆਸਾਰ ਬਣ ਜਾਂਦੇ ਹਨ ! ਉਪਰੋਕਤ ਜਾਣਕਾਰੀ ਜਥੇਬੰਦੀ ਦੇ ਚੇਅਰਮੈਨ ਗੁਰਭੇਜ ਸਿੰਘ ਸੰਧੂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੇ ! ਉਹਨਾਂ ਦੱਸਿਆ ਕਿ ED ਦੇ ਦਫਤਰ ਵਿਚ ਨਾਇਸਰ ਗ੍ਰੀਨ ਕੰਪਨੀ ਦੇ ਨਾਲ ਸੰਬੰਧਿਤ ਸਿਰਫ 38 ਪੀੜਤਾਂ ਦੇ 15 ਕਰੋੜ ਦੇ ਹੀ ਦਸਤਾਵੇਜ ਪਹੁੰਚੇ ਹਨ , ਚੇਅਰਮੈਨ ਨੇ ਪੀੜ੍ਹਤ ਲੋਕਾਂ ਨੂੰ ਅਪੀਲ ਕੀਤੀ ਕਿ ਜਥੇਬੰਦੀ ਦਾ ਵੱਧ ਤੋਂ ਵੱਧ ਸਾਥ ਦਿਉ !!ਦਫਤਰ ਦੇ ਅਧਿਕਾਰੀਆਂ ਨੂੰ ਮਿਲਣ ਵਾਲੇ ਇਸ ਵਫਦ ਵਿਚ ਸ੍ਰ ਗੁਰਮੇਜ ਸਿੰਘ , ਕੈਪਟਨ ਸ੍ਰ ਸੁਖਦਿਆਲ ਸਿੰਘ ਜੀ ਅਤੇ ਸ੍ਰ ਪ੍ਰੇਮ ਸਿੰਘ ਜੀ ਸ਼ਾਮਿਲ ਸਨ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img