More

    ਇਤਿਹਾਸ ਦੀਆਂ ਪੁਸਤਕਾਂ ਵਿਚ ਸੋਧਾਂ

    ਕੇਂਦਰ ਸਰਕਾਰ ਵੱਲੋਂ ਸਕੂਲ ਇਤਿਹਾਸ ਦੀਆਂ ਪੁਸਤਕਾਂ ਵਿਚ ਸੋਧਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਸੰਬੰਧੀ ਉਹਨਾਂ ਨੇ 15 ਜੁਲਾਈ ਤੱਕ ਸੁਝਾਅ ਮੰਗੇ ਹਨ।ਸੀ.ਬੀ.ਐਸ.ਈ. ਦੀਆਂ ਪੁਸਤਕਾਂ ਵਿਚ ਜਿਹੜਾ ਸਿਲੇਬਸ ਪੜ੍ਹਾਇਆ ਜਾ ਰਿਹਾ ਹੈ, ਉਸ ਵਿਚ ਪੰਜਾਬ ਅਤੇ ਸਿੱਖ ਇਤਿਹਾਸ ਦਾ ਹਿੱਸਾ ਬਹੁਤ ਨਿਗੂਣਾ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਦੀ ਅਜ਼ਮਤ ਨੂੰ ਬਚਾਇਆ ਅਤੇ ਇਸ ਦੀਆਂ ਸਰੱਹਦਾਂ ਸੁਰੱਖਿਅਤ ਰੱਖਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਉਹਨਾਂ ਦੇ ਯੋਗਦਾਨ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾੁੳਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ।ਭਾਰਤ ਦੇ ਇਤਹਾਸ ਦੇ ਸਿਲੇਬਸ ਵਿਚ ਅੰਗਰੇਜ਼ਾਂ ਦੀ ਗ਼ੁਲਾਮੀ ਨੂੰ ਬਹੁਤ ਪ੍ਰਚਾਰਿਆ ਅਤੇ ਪੜ੍ਹਾਇਆ ਜਾ ਰਿਹਾ ਹੈ। ਮੁਗ਼ਲਾਂ ਦੀ ਗ਼ੁਲਾਮੀ ਨੂੰ ਅਸੀਂ ਕਦੇ ਗ਼ੁਲਾਮੀ ਸਮਝਿਆ ਹੀ ਨਹੀਂ ਅਤੇ ਉਹਨਾਂ ਦੁਆਰਾ ਪਾਏ ਗਏ ਯੋਗਦਾਨ ਨੂੰ ਬਹੁਤ ਸ਼ਾਨ ਨਾਲ ਪੜ੍ਹਾਇਆ ਜਾ ਰਿਹਾ ਹੈ।ਪਾਣੀਪਤ ਦੀਆਂ ਲੜਾਈਆਂ ‘ਤੇ ਬਹੁਤ ਮਾਣ ਕੀਤਾ ਜਾਂਦਾ ਹੈ ਜਿਸ ਵਿਚ ਅਸੀਂ ਵਿਦੇਸ਼ੀ ਹਮਲਾਵਰਾਂ ਹੱਥੋਂ ਹਾਰ ਗਏ ਸਾਂ ਅਤੇ ਉਹ ਸਾਡੇ ਮੁਲਕ ਦੇ ਬਾਦਸ਼ਾਹ ਬਣ ਗਏ ਸਨ। ਮੁਗ਼ਲਾਂ ਵਿਰੁੱਧ ਗੁਰੂ ਨਾਨਕ ਦੇਵ ਜੀ ਨੇ ਅਵਾਜ਼ ਉਠਾਈ ਸੀ ਅਤੇ ਉਹਨਾਂ ਨੇ ਬਾਬਰ ਨੂੰ ਜਾਬਰ ਕਹਿਣ ਦੀ ਦਲੇਰੀ ਕੀਤੀ ਸੀ। ਇਸ ਤੋਂ ਬਾਅਦ ਗੁਰੂ ਸਾਹਿਬਾਨ ਨੇ ਸੁਚਾਰੂ ਅਤੇ ਸਵੈਮਾਨ ਭਰਪੂਰ ਜੀਵਨਜਾਚ ਬਸਰ ਕਰਨ ਦਾ ਉਪਦੇਸ਼ ਕਰਨ ਦੇ ਨਾਲ-ਨਾਲ ਇਸ ਸਿਧਾਂਤ ‘ਤੇ ਦ੍ਰਿੜ੍ਹਤਾ ਪੂਰਵਕ ਪਹਿਰਾ ਦਿੱਤਾ ਹੈ। ਗੁਰੂ ਅਰਜਨ ਦੇਵ ਜੀ, ਗੁਰੂ ਤੇਗ਼ ਬਹਾਦਰ ਸਾਹਿਬ, ਸਾਹਿਬਜ਼ਾਦਿਆਂ ਅਤੇ ਹਜ਼ਾਰਾਂ ਸਿੰਘਾਂ ਨੇ ਕੁਰਬਾਨੀਆਂ ਦੇ ਕੇ ਇਸ ਮੁਲਕ ਦੇ ਲੋਕਾਂ ਵਿਚ ਅਣਖ ਪੈਦਾ ਕੀਤੀ ਸੀ ਜਿਹੜੀ ਕਿ ਕਦੇ ਵੀ ਭਾਰਤ ਦੇ ਕੇਂਦਰੀ ਸਿਲੇਬਸ ਦਾ ਹਿੱਸਾ ਨਹੀਂ ਬਣ ਸਕੀ।

    712 ਵਿਚ ਮੁਹੰਮਦ ਬਿਨ ਕਾਸਿਮ ਦੇ ਹਮਲੇ ਤੋਂ ਬਾਅਦ ਭਾਰਤ ਗ਼ੁਲਾਮੀ ਦੀਆਂ ਜੰਜੀਰਾਂ ਵਿਚ ਫਸ ਗਿਆ ਸੀ। ਲਗਪਗ 1000 ਸਾਲ ਬਾਅਦ ਬਾਬਾ ਬੰਦਾ ਸਿੰਘ ਬਹਦਾਰ ਇਸ ਮੁਲਕ ਵਿਚ ਪੈਦਾ ਹੋਇਆ ਜਿਸ ਨੇ ਬਾਹਰੀ ਤਕਤਾਂ ਦਾ ਮੁਕਾਬਲਾ ਕਰਦੇ ਹੋਏ 1710 ਵਿਚ ਸਰਹਿੰਦ ਨੂੰ ਫਤਹਿ ਕਰਕੇ ਮੁਗ਼ਲਾਂ ਨੂੰ ਇਹ ਅਹਿਸਾਸ ਕਰਵਾ ਦਿਤਾ ਸੀ ਕਿ ਮੁਗ਼ਲ ਅਜਿੱਤ ਨਹੀਂ ਹਨ, ਉਹਨਾਂ ਨੂੰ ਵੀ ਜਿੱਤਿਆ ਜਾ ਸਕਦਾ ਹੈ। ਇਸ ਤੋਂ ਬਾਅਦ ਭਾਰਤ ਵਿਚ ਮੁਗ਼ਲ ਹਕੂਮਤ ਕਦੇ ਵੀ ਸਥਿਰ ਨਹੀਂ ਰਹਿ ਸਕੀ ਸੀ। ਭਾਰਤ ਦੇ ਇਸ ਮਹਾਨ ਸਪੂਤ ਨੂੰ ਯਾਦ ਕਰਨ ਵਿਚ ਗੁਰੇਜ਼ ਕਿਉਂ ਕੀਤਾ ਜਾ ਰਿਹਾ ਹੈ।ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਉਹਨਾਂ ਸਿੱਖ ਜਰਨੈਲਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਵਿਦੇਸ਼ੀ ਹਮਲਾਵਰਾਂ ਦੇ ਭਾਰਤ ਵਿਚ ਆਉਣ ਦੇ ਦਰਵਾਜੇ ਬੰਦ ਕੀਤੇ ਸਨ।ਚਾਰ ਕੁ ਸਤਰਾਂ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹਾ ਕੇ ਅਸੀਂ ਤੱਥਾਂ ਤੋਂ ਮੂੰਹ ਨਹੀਂ ਮੋੜ ਸਕਦੇ ਕਿ ਇਸ ਜਰਨੈਲ ਨੇ ਅੰਗਰੇਜ਼ਾਂ ਨੂੰ ਸੰਧੀ ਕਰਨ ਲਈ ਮਜ਼ਬੂਰ ਕਰ ਦਿੱਤਾ ਸੀ ਅਤੇ ਉਹਨਾਂ ਦੇ ਰਾਜ ਦੀ ਹੱਦ ਸਤਲੁਜ ਤੱਕ ਸੀਮਿਤ ਕਰ ਦਿੱਤੀ ਸੀ। ਇਸ ਜਰਨੈਲ ਨੇ ਕਾਬੁਲ ਤੋਂ ਆਉਣ ਵਾਲੇ ਅਫ਼ਗ਼ਾਨ ਹਮਲਾਵਰਾਂ ਦਾ ਭਾਰਤ ਵਿਚ ਆਉਣ ਦਾ ਰਾਹ ਹੀ ਬੰਦ ਨਹੀਂ ਸੀ ਕੀਤਾ ਬਲਕਿ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਸਨ ਕਿ ਕਾਬੁਲ ਦੇ ਤਖ਼ਤ ‘ਤੇ ਬੈਠਣ ਵਾਲਾ ਅਫ਼ਗ਼ਾਨ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੀ ਸਹਿਮਤੀ ਲੈਣ ਲਈ ਮਜਬੂਰ ਹੋ ਗਿਆ ਸੀ। ਅੰਗਰੇਜ਼ਾਂ ਦੇ ਵਿਰੁੱਧ ਭਾਰਤ ਮਾਂ ਦੇ ਪੰਜਾਬੀ ਸਪੂਤਾਂ ਨੇ ਜਿਹੜੀ ਭੂਮਿਕਾ ਨਿਭਾਈ ਉਹ ਬਿਆਨ ਤੋਂ ਬਾਹਰ ਹੈ। ਗਦਰ ਲਹਿਰ, ਕਾਮਾਗਾਟਾਮਾਰੂ, ਕਾਲੇਪਾਣੀ, ਸਾਰਾਗੜ੍ਹੀ, ਅਕਾਲੀ ਮੋਰਚੇ ਕਦੇ ਵੀ ਸਾਡੇ ਮਾਣ-ਸਵੈਮਾਨ ਦਾ ਅੰਗ ਨਹੀਂ ਬਣ ਸਕੇ, ਇਸ ਲਈ ਸਿਲੇਬਸ ਤੋਂ ਬਾਹਰ ਹਨ।ਮਹਾਤਮਾ ਗਾਂਧੀ ਨੇ 1920 ਵਿਚ ਨਾਮਿਲਵਰਤਨ ਲਹਿਰ ਚਲਾਈ ਸੀ ਅਤੇ ਇਸ ਲਹਿਰ ਦਾ ਅਰੰਭ ਗਾਂਧੀ ਜੀ ਨਾਲ ਜੋੜ ਕੇ ਹੀ ਦੱਸਿਆ ਜਾਂਦਾ ਹੈ ਜਦੋਂ ਕਿ ਸੱਚਾਈ ਇਹ ਹੈ ਕਿ ਨਾਮਿਲਵਰਤਨ ਲਹਿਰ ਸਭ ਤੋਂ ਪਹਿਲਾਂ ਨਾਮਧਾਰੀਆਂ ਨੇ ਚਲਾਈ ਸੀ ਜਿਨ੍ਹਾਂ ਨੂੰ ਕੂਕੇ ਵੀ ਕਿਹਾ ਜਾਂਦਾ ਹੈ। ਤੱਥਾਂ ਨੂੰ ਤੋੜ-ਮੋਰੋੜ ਕੇ ਪੇਸ਼ ਕਰਨਾ ਇਤਿਹਾਸ ਨੂੰ ਨਾ ਪੜ੍ਹਾਏ ਜਾਣ ਤੋਂ ਵੀ ਵੱਡਾ ਪਾਪ ਹੈ ਜਿਹੜਾ ਕਿ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਹੈ।ਭਾਰਤ ਦੇ ਇਤਿਹਾਸ ਵਿਚ ਸਿੱਖ ਕੌਮ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ। ਇਸ ਮੁਲਕ ਵਿਚ ਪਾਏ ਯੋਗਦਾਨ ਅਨੁਸਾਰ ਸਿੱਖਾਂ ਦੇ ਇਤਿਹਾਸ ਨੂੰ ਭਾਰਤ ਦੇ ਇਤਿਹਾਸ ਦਾ ਅੰਗ ਬਣਾਇਆ ਜਾਣਾ ਚਾਹੀਦਾ ਹੈ।

    ਡਾਕਟਰ ਪਰਮਵੀਰ ਸਿੰਘ        (ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼)

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img