More

    ਆਸਟਿਨ ਵਿਚ ਗੋਲੀਬਾਰੀ ਵਿਚ ਜਖਮੀ ਹੋਏ 14 ਵਿਅਕਤੀਆਂ ਵਿਚੋਂ 1 ਨੇ ਦਮ ਤੋੜਿਆ

    ਸੈਕਰਾਮੈਂਟੋ, 15 ਜੂਨ (ਬੁਲੰਦ ਆਵਾਜ ਬਿਊਰੋ) – ਡਾਊਨ ਟਾਊਨ ਆਸਟਿਨ, ਟੈਕਸਾਸ ਵਿਚ ਸ਼ਨੀਵਾਰ ਤੜਕਸਾਰ ਹੋਈ ਗੋਲੀਬਾਰੀ ਵਿਚ ਜ਼ਖਮੀ ਹੋਏ 14 ਵਿਅਕਤੀਆਂ ਵਿਚੋਂ ਇਕ ਦਮ ਤੋੜ ਗਿਆ ਹੈ। ਉਸ ਦੀ ਪਛਾਣ 25 ਸਾਲਾ ਡੌਗਲਸ ਜੌਹਨ ਕੈਨਟਰ ਵਜੋਂ ਹੋਈ ਹੈ। ਇਕ ਹੋਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਆਸਟਿਨ ਦੇ ਪੁਲਿਸ ਮੁੱਖੀ ਜੋਸਫ ਚਕੋਨ ਅਨੁਸਾਰ ਗੋਲੀਬਾਰੀ ਲਈ ਜਿੰਮੇਵਾਰ ਦੋ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ। ਉਨਾਂ ਕਿਹਾ ਕਿ ਇਹ ਦੋ ਧੜਿਆਂ ਵਿਚਾਲੇ ਹੋਈ ਗੋਲੀਬਾਰੀ ਦਾ ਮਾਮਲਾ ਹੈ। ਉਨਾਂ ਕਿਹਾ ਕਿ ਜਿਆਦਾਤਰ ਜ਼ਖਮੀ ਰਾਹਗੀਰ ਹਨ ਜੋ ਗੋਲੀਬਾਰੀ ਸਮੇਂ ਉਥੇ ਖੜੇ ਸਨ ਜਾਂ ਉਥੋਂ ਲੰਘ ਰਹੇ ਸਨ। ਉਨਾਂ ਕਿਹਾ ਕਿ ਤੁਰੰਤ ਕੀਤੀ ਗਈ ਕਾਰਵਾਈ ਤੇ ਸਮੇ ਸਿਰ ਮਿਲੀ ਡਾਕਟਰੀ ਸਹਾਇਤਾ ਕਾਰਨ ਕਈ ਜਾਨਾਂ ਬਚਾ ਲਈਆਂ ਗਈਆਂ ਹਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img