More

    ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਮੁੜ ਪ੍ਰਫੁੱਲਿਤ ਕੀਤੀ ਜਾਵੇਗੀ ਪੰਜਾਬ ਦੀ ਇੰਡਸਟਰੀ

    ਆਮ ਆਦਮੀ ਪਾਰਟੀ ਨੇ ਵਪਾਰੀ ਵਰਗ ਨਾਲ ਕੀਤੀਆਂ ਵਿਚਾਰਾਂ

    ਅੰਮ੍ਰਿਤਸਰ, 2 ਅਗਸਤ (ਗਗਨ) – ਆਮ ਆਦਮੀ ਪਾਰਟੀ ਵਲੋਂ ਅੱਜ ਅੰਮ੍ਰਿਤਸਰ ਵਿਖੇ ਇਕ ਟਰੇਡ ਵਿੰਗ ਦੀ ਮੀਟਿੰਗ ਕਰਕੇ ਸ਼ਹਿਰ ਦੇ ਵਪਾਰੀ ਵਰਗ ਨਾਲ ਵੀਚਾਰ ਚਰਚਾ ਕੀਤੀ ਗਈ। ਇਸ ਮੌਕੇ ਟਰੇਡ ਵਿੰਗ ਪੰਜਾਬ ਦੇ ਪ੍ਰਧਾਨ ਰਮਨ ਮਿੱਤਲ, ਸੀਨੀਅਰ ਸਹਾਇਕ ਪ੍ਰਧਾਨ ਅਨਿਲ ਠਾਕੁਰ ਅਤੇ ਸਾਬਕਾ ਆਈ ਜੀ ਆਪ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੇਡ ਵਿੰਗ ਦੇ ਸੂਬਾ ਪ੍ਰਧਾਨ ਰਮਨ ਮਿੱਤਲ ਅਤੇ ਸੀਨੀਅਰ ਕੋ ਪ੍ਰਧਾਨ ਅਨਿਲ ਠਾਕੁਰ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਵਪਾਰੀ ਐਸੋਸੀਏਸ਼ਨਾਂ ਤੋਂ ਸੁਝਾਅ ਲੈਕੇ ਆਮ ਆਦਮੀ ਪਾਰਟੀ ਵਲੋਂ ਇਕ ਬਲੂ ਪ੍ਰਿੰਟ ਤਿਆਰ ਕੀਤਾ ਜਾਵੇਗਾ ਜਿਸਦੇ ਤਹਿਤ ਅਗਲੇ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਇਹਨਾਂ ਸੁਝਾਵਾਂ ਤੇ ਅਮਲ ਕਰਕੇ ਪੰਜਾਬ ਦੀ ਇੰਡਟਰੀ ਨੂੰ ਮੁੜ ਲੀਹਾਂ ਉਤੇ ਲਿਆਂਦਾ ਜਾਵੇਗਾ। ਓਹਨਾਂ ਕਿਹਾ ਕਿ ਪੰਜਾਬ ਦੀਆਂ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਪੰਜਾਬ ਤੋਂ ਜੋ ਇੰਡਸਟਰੀ ਦੂਜੇ ਸੂਬਿਆਂ ਵਿੱਚ ਪਲਾਇਣ ਕਰ ਗਈ ਇਹ ਉਸ ਨੂੰ ਓਹਨਾਂ ਗੁਆਂਢੀ ਸੂਬਿਆਂ ਵਾਂਗ ਰੀਆਤਾਂ ਦੇ ਕੇ ਮੁੜ ਪੰਜਾਬ ਵਿੱਚ ਲੈਕੇ ਆਉਣ ਦੇ ਯਤਨ ਕੀਤੇ ਜਾਣਗੇ। ਓਹਨਾਂ ਕਿਹਾ ਕਿ ਅੱਜ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਦਾ ਵੱਡਾ ਕਾਰਨ ਪਿਛਲੀਆਂ ਸਰਕਾਰਾਂ ਵੱਲੋਂ ਇੰਡਸਟਰੀ ਨੂੰ ਪ੍ਰਫੁਲਿਤ ਨਾ ਕਰਨਾ ਹੈ ਜਿਸ ਨਾਲ ਇੱਥੇ ਕੰਮ ਨਾ ਮਿਲਣ ਕਰਕੇ ਪੰਜਾਬ ਦਾ ਯੂਥ ਦੂਜੇ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਜਾਣ ਲਈ ਮਜ਼ਬੂਰ ਹੈ। ਇਸ ਮੌਕੇ ਟਰੇਡ ਵਿੰਗ ਦੇ ਸੂਬਾ ਸਹਿ ਪ੍ਰਧਾਨ ਮਨੀਸ਼ ਅੱਗਰਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਇੰਡਸਟਰੀ ਨੂੰ ਪੂਰੇ ਦੇਸ਼ ਨਾਲੋ ਸਸਤੀ ਅਤੇ 24 ਘੰਟੇ ਬਿਜਲੀ ਦਿੱਤੀ ਜਾਵੇਗੀ ਜਿਸ ਨਾਲ ਮੰਦਹਾਲੀ ਵਿੱਚ ਚੱਲ ਰਹੀ ਪੰਜਾਬ ਦੀ ਇੰਡਸਟਰੀ ਨੂੰ ਮੁੜ੍ਹ ਪੈਰਾਂ ਤੇ ਖੜਾ ਕੀਤਾ ਜਾ ਸਕੇ।

    ਜ਼ਿਲ੍ਹਾ ਪ੍ਰਧਾਨ ਟਰੇਡ ਵਿੰਗ ਰਾਜੀਵ ਖੇੜਾ ਨੇ ਕਿਹਾ ਪੰਜਾਬ ਸਰਕਾਰ ਬਿਜਲੀ ਦੇ ਫ਼ਿਕਸ ਖਰਚਿਆਂ ਦੇ ਨਾਮ ਤੇ ਵਪਾਰੀ ਵਰਗ ਨੂੰ ਲੁੱਟ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਫਿਕ੍ਸ ਚਾਰਜਰਸ ਖ਼ਤਮ ਕੀਤੇ ਜਾਣਗੇ। ਅੱਗੇ ਸੀਨੀਅਰ ਸਹਿ ਪ੍ਰਧਾਨ ਅਨਿਲ ਠਾਕੁਰ ਨੇ ਕਿਹਾ ਕਿ ਇੰਡਸਟਰੀ ਅਤੇ ਵਪਾਰੀ ਕਿਸੇ ਵੀ ਰਾਜ ਦੀ ਆਰਥਿਕ ਵਿਵਸਥਾ ਦੀ ਰੀੜ ਦੀ ਹੱਡੀ ਹੁੰਦੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਕੱਚੇ ਮਾਲ ਦਾ ਮਾਲ ਭਾੜਾ (ਫਰੇਟ), ਜੀ ਐੱਸ ਟੀ ਦੀਆਂ ਦਰਾਂ ਘਟ ਕੀਤੀਆਂ ਜਾਣਗੀਆਂ ਅਤੇ ਇੰਡਸਟਰੀ ਲਈ ਕੁਸ਼ਲ ਕਾਮੇ ਤਿਆਰ ਕਰਨ ਲਈ ਸਕਿਲ ਸੈਂਟਰ ਖੋਲ੍ਹੇ ਜਾਣਗੇ। ਕਰੋਨਾ ਦੇ ਕਾਲ ਦੌਰਾਨ ਪੰਜਾਬ ਸਰਕਾਰ ਵਲੋਂ ਲਗਾਏ ਗਏ ਟੈਕਸਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਾਪਿਸ ਦਵਾਇਆ ਜਾਵੇਗਾ ਅਤੇ ਵਪਾਰੀਆਂ ਨੂੰ ਜੋ ਵੱਖ ਵੱਖ ਮਹਿਕਮਿਆਂ ਤੋਂ ਭ੍ਰਿਸ਼ਟਾਚਾਰ ਨਾਲ ਦੋ ਚਾਰ ਹੋਣਾ ਪੈਂਦਾ ਹੈ ਉਸ ਨੂੰ ਖਤਮ ਕਰਕੇ ਸਾਰੀ ਪ੍ਰਕਿਰਿਆ ਨੂੰ ਸੁਖਾਲਾ ਬਣਾ ਕੇ ਇੰਡਸਟਰੀ ਨੂੰ ਰਾਹਤ ਦਿੱਤੀ ਜਾਵੇਗੀ।

    ਇਸ ਮੌਕੇ ਓਹਨਾਂ ਦੇ ਨਾਲ ਆਮ ਆਦਮੀ ਪਾਰਟੀ ਟਰੇਡ ਵਿੰਗ ਤੋਂ ਪੰਜਾਬ ਜਰਨਲ ਸਕੱਤਰ ਸ਼ਿਵ ਕੌੜਾ, ਜੁਆਇੰਟ ਸਕੱਤਰ ਪੰਜਾਬ ਅਸ਼ੋਕ ਤਲਵਾਰ, ਜ਼ਿਲ੍ਹਾ ਕੋ ਪ੍ਰਧਾਨ ਐਡਵੋਕੇਟ ਸ਼ੀਤਲ ਜੁਨੇਜਾ, ਜ਼ਿਲ੍ਹਾ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਸੇਠੀ, ਅਨੀਲ ਭਰਦਵਾਜ, ਰਜਿੰਦਰ ਪਲਾਹ, ਨਰੇਸ਼ ਪਾਠਕ, ਪਰਮਜੀਤ ਸ਼ਰਮਾ (ਸਾਰੇ ਜੁਆਇੰਟ ਸਕੱਤਰ) ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ, ਸਟੇਟ ਸਕੱਤਰ ਸਮੀਰ ਜੈਨ ਓਹਨਾਂ ਦੇ ਨਾਲ ਰਾਜੀਵ ਸਚਦੇ (ਚੇਅਰਮੈਨ ਸੀ.ਆਈ.ਆਈ ਅੰਮ੍ਰਿਤਸਰ), ਅਜੈ ਪੋਦਾਰ(ਸਹਾਇਕ ਪ੍ਰਧਾਨ ਫੋਕਲ ਪੁਆਇੰਟ), ਗੌਰਵ ਗੁਪਤਾ(ਚੈਪਟਰ ਨੌਰਥ ਐਫ਼.ਆਈ.ਓ),ਸੋਢੀ ਜੀ(ਪ੍ਰਧਾਨ ਅੰਮ੍ਰਿਤਸਰ ਆਟੋ ਮੋਬਾਇਲ ਅਤੇ ਬੇਰਿੰਗ ਐਸੋਸੀਏਸ਼ਨ),ਸੰਦੀਪ ਖੋਸਲਾ (ਪ੍ਰਧਾਨ ਇੰਡਸਟਰੀ ਟਾਊਨ ਬਲ ਕਲਾਂ) ਆਦਿ ਨੇ ਸ਼ਿਰਕਤ ਕੀਤੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img