ਆਮ ਆਦਮੀ ਕਲੀਨਿਕਾਂ ਵਿਚ ਮਰੀਜਾਂ ਦੀ ਗਿਣਤੀ ਵਿਚ ਹੋਇਆ ਵਾਧਾ: ਡਾ ਕਿਰਨਦੀਪ ਕੌਰ

ਆਮ ਆਦਮੀ ਕਲੀਨਿਕਾਂ ਵਿਚ ਮਰੀਜਾਂ ਦੀ ਗਿਣਤੀ ਵਿਚ ਹੋਇਆ ਵਾਧਾ: ਡਾ ਕਿਰਨਦੀਪ ਕੌਰ

ਅੰਮ੍ਰਿਤਸਰ,13 ਸਤੰਬਰ (ਬੁਲੰਦ ਆਵਾਜ਼):-“ਆਮ ਆਦਮੀ ਕਲੀਨਿਕਾਂ ਵਿੱਚ ਮਰੀਜਾਂ ਦੀ ਗਿਣਤੀ ਵਿਚ ਹੋਇਆ ਵਾਧਾ” ਇਹ ਵਿਚਾਰ ਸਿਵਲ ਸਰਜਨ ਡਾ ਕਿਰਨਦੀਪ ਕੌਰ ਵਲੋਂ ਆਮ ਆਦਮੀਂ ਕਲੀਨਿਕਾ ਵਿਚ ਅਚਨਚੇਤ ਚੈਕਿੰਗ ਦੌਰਾਨ ਕਹੇ। ਉਹਨਾਂ ਕਿਹਾ ਕਿ ਪੀ.ਸੀ.ਐਮ.ਐਸ. ਡਾਕਟਰਾਂ ਦੀ ਹੜਤਾਲ ਕਾਰਣ ਆਮ ਆਦਮੀਂ ਕਲੀਨਿਕਾਂ ਵਿਚ ਮਰੀਜਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ, ਉਹਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਐਮਰਜੈਂਸੀ, ਗਾਇਨੀਂ ਅਤੇ ਜਰੂਰੀ ਸਵੇਵਾਂ ਨੂੰ ਲਗਾਤਾਰ ਜਾਰੀ ਰਖਿਆ ਜਾ ਰਿਹਾ ਹੈ ਅਤੇ ਸਰਕਾਰ ਪੀ.ਸੀ.ਐਮ.ਐਸ. ਐਸੋਸ਼ਿਏਸ਼ਨ ਦੇ ਮਸਲਿਆਂ ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਅਤੇ ਜਲਦ ਹੀ ਇਸਦਾ ਸਾਰਥਕ ਹੱਲ ਨਿਕਲਣ ਦੀ ਉਮੀਦ ਹੈ ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ ਸਿਵਲ ਸਰਜਨ ਡਾ ਕਿਰਨਦੀਪ ਕੌਰ ਵਲੋਂ ਵੱਖ ਸਿਹਤ ਸੰਸਥਾਵਾਂ ਵਿਚ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਵਿਚ ਆਮ ਆਦਮੀਂ ਕਲੀਨਿਕ ਛੇਹਰਟਾ, ਆਮ ਆਦਮੀਂ ਕਲੀਨਿਕ ਘੰਨੂਪੁਰ ਕਾਲੇ ਅਤੇ ਅਰਬਨ ਕਮਿਉਨਟੀ ਹੈਲਥ ਸੈਂਟਰ ਨਰਾਇਣਗੜ੍ਹ ਸ਼ਾਮਲ ਹਨ। ਇਸ ਦੌਰਾਣ ਉਹਨਾਂ ਵਲੋਂ ਮਰੀਜਾਂ ਪਾਸੋਂ ਪੁੱਛ-ਗਿੱਛ ਕੀਤੀ ਅਤੇ ਸਿਹਤ ਸੰਸਥਾਵਾਂ ਵਿਚ ਵਿਚ ਤੈਨਾਤ ਸਟਾਫ ਦੀ ਹਾਜਰੀ ਚੈਕ ਕੀਤੀ। ਇਸਦੇ ਨਾਲ ਹੀ ਜਰੂਰੀ ਦਵਾਈਆਂ ਅਤੇ ਐਮਰਜੈਂਸੀ ਸੇਵਾਵਾਂ ਦੇ ਪ੍ਰਬੰਧਾ ਦਾ ਵੀ ਜਾਇਜਾ ਲਿਆ ਗਿਆ। ਇਸ ਤੋਂ ਬਾਦ ਉਹਨਾਂ ਵਲੋਂ ਲੇਬਰ-ਰੂਮ ਅਤੇ ਗਾਇਨੀ ਵਾਰਡ ਵਿਚ ਵੀ ਚੈਕਿੰਗ ਕੀਤੀ ਅਤੇ ਸਮੂਹ ਸਟਾਫ ਨੂੰ ਸਮੇਂ ਦੇ ਪਾਬੰਦ ਰਹਿਣ, ਸਾਫ ਸਫਾਈ ਦਾ ਧਿਆਨ ਰੱਖਣ, ਮਰੀਜਾਂ ਨਾਲ ਚੰਗਾ ਵਿਵਹਾਰ ਕਰਨ ਅਤੇ ਸੇਵਾ ਭਾਵ ਨਾਲ ਕੰਮ ਕਰਨ ਲਈ ਕਿਹਾ। ਇਸ ਮੌਕੇ ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ ਵੀ ਹਾਜਰ ਸਨ।

Bulandh-Awaaz

Website: