More

    ‘ਆਪ’ ਹਲਕਾ ਇੰਚਾਰਜ ਖੇਮਕਰਨ ਸ਼ੁਕਰਾਨਾ ਕਰਨ ਪਹੁੰਚੇ ਗੁਰਦੁਆਰਾ ਪਹੂਵਿੰਡ

    ਤਰਨਤਾਰਨ , 19 ਜੁਲਾਈ (ਜੰਡ ਖਾਲੜਾ) – ‘ਆਪ’ ਦੇ ਨਵਨਿਯੁਕਤ ਹਲਕਾ ਇੰਚਾਰਜ ਖੇਮਕਰਨ ਸਰਵਨ ਸਿੰਘ ਧੁੰਨ ਆਪਣੀ ਨਿਯੁਕਤੀ ਤੇ ਸਤਿਗੁਰੂ ਦਾ ਸ਼ੁਕਰਾਨਾ ਕਰਨ ਲਈ ਸਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਣ ਅਸਥਾਨ ਗੁਰਦੁਆਰਾ ਪਹੂਵਿੰਡ ਸਾਹਿਬ ਵਿਖੇ ਪਹੁੰਚੇ !ਇਸ ਮੌਕੇ ਉਨ੍ਹਾਂ ਨਾਲ ਇਲਾਕਾ ਵਾਸੀਆਂ ਦਾ ਹੜ ਆਇਆ ਹੋਇਆ ਸੀ , ਪ੍ਰਬੰਧਕਾਂ ਵਲੋਂ ਸ੍ਰ ਧੁੰਨ ਨੂੰ ਸਾਥੀਆਂ ਸਮੇਤ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ !ਇਸ ਮੌਕੇ ਤੇ ਧੁੰਨ ਨੇ ਕਿਹਾ ਕਿ ਜੋ ਆਪ ਹਾਈਕਮਾਂਡ ਨੇ ਮੈਂਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਉਸਨੂੰ ਬਾਖੂਬੀ ਨਿਭਾਉਣ ਦਾ ਪੂਰਾ ਯਤਨ ਕਰਾਂਗਾ ! ਉਨ੍ਹਾਂ ਕਿਹਾ ਕਿ ਹਲਕੇ ਦੇ ਸਾਰੇ ਕੱਦਾਵਰ ਆਗੂਆਂ ਤੇ ਵਲੰਟੀਅਰਜ਼ ਨਾਲ ਭਰਾਵਾਂ ਦੀ ਤਰ੍ਹਾਂ ਤਾਲਮੇਲ ਬਣਾ ਕੇ ਪਾਰਟੀ ਦੀ ਹਲਕਾ ਖੇਮਕਰਨ ਤੋਂ ਜਿੱਤ ਨੂੰ ਯਕੀਨੀ ਬਣਾਇਆ ਜਾਵੇ ਗਾ !ਧੁੰਨ ਨੇ ਕਿਹਾ ਕਿ ਜੋ ਪਾਰਟੀ ਤੋ ਪੰਜਾਬ ਵਾਸੀਆਂ ਨੂੰ ਤੇ ਹਲਕਾ ਖੇਮਕਰਨ ਤੋਂ ਹਲਕਾ ਵਾਸੀਆਂ ਨੂੰ ਆਸਾਂ ਹਨ , ਉਨ੍ਹਾਂ ਤੇ ਆਪ ਪੂਰੀ ਖਰੀ ਉਤਰੇਗੀ ! ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀ ਕਮਜ਼ੋਰ ਤੇ ਲੋਕ ਮਾਰੂ ਨੀਤੀਆਂ ਦੇ ਡੰਗੇ ਹੋਏ ਪੰਜਾਬੀ ਹੁਣ ਰਾਹਤ ਮਹਿਸੂਸ ਕਰਨ ਲਈ ਆਪ ਵਲ ਹੀ ਆਸ ਦੀ ਨਜਰ ਟਿਕਾਈ ਬੈਠੇ ਹਨ ,ਤੇ ਇਹ ਆਸ ਟੁੱਟਣ ਨਹੀਂ ਦਿਤੀ ਜਾਵੇਗੀ !

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img