More

    ਆਪ ਵਲੋਂ, ਕਿਸਾਨਾਂ ਨੂੰ ਮੰਦੀ ਸ਼ਬਦਾਵਲੀ ਬੋਲਣ ਵਾਲੀ ਭਾਜਪਾ ਦੀ ਮੰਤਰੀ ਮਿਨਾਕਸ਼ੀ ਲੇਖੀ ਦਾ ਪੁਤਲਾ ਫੂਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ

    ਅੰਮ੍ਰਿਤਸਰ, 24 ਜੁਲਾਈ (ਗਗਨ) – ਆਮ ਆਦਮੀ ਪਾਰਟੀ ਜਿਲ੍ਹਾ ਅੰਮ੍ਰਿਤਸਰ ਦੀ ਸਮੂਹ ਟੀਮ ਵਲੋਂ ਕਿਸਾਨਾਂ ਨੂੰ ਮਵਾਲੀ ਕਹਿਣ ਵਾਲੀ ਭਾਜਪਾ ਦੀ ਮੰਤਰੀ ਮਿਨਾਕਸ਼ੀ ਲੇਖੀ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਭਾਜਪਾ ਮੰਤਰੀ ਮੀਨਾਕਸ਼ੀ ਲੇਖੀ ਦੇ ਅਸਤੀਫ਼ੇ ਦੀ ਮੰਗ ਕੀਤੀ ਇਸ ਮੌਕੇ ਪੰਜਾਬ ਜੁਆਇੰਟ ਸਕੱਤਰ ਅਸ਼ੋਕ ਤਲਵਾਰ ਬਲਜੀਤ ਸਿੰਘ ਖਹਿਰਾ ਸ਼ਹਿਰੀ ਪ੍ਰਧਾਨ ਪਰਮਿੰਦਰ ਸਿੰਘ ਸੇਠੀ ਦਿਹਾਤੀ ਪ੍ਰਧਾਨ ਹਰਵੰਤ ਸਿੰਘ ਉਮਰਾਨੰਗਲ ਦਿਹਾਤੀ ਕੋ ਪ੍ਰਧਾਨ ਮੈਡਮ ਸੀਮਾ ਸੋਢੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਮੰਦੀ ਸ਼ਬਦਾਵਲੀ ਬੋਲਣ ਵਾਲੀ ਭਾਜਪਾ ਦੀ ਮੰਤਰੀ ਮਿਨਾਕਸ਼ੀ ਲੇਖੀ ਦਾ ਵਿਰੋਧ ਕਰਦੇ ਹਾਂ ਅਤੇ ਭਾਜਪਾ ਦਾ ਕਿਸਾਨ ਵਿਰੋਧੀ ਚੇਹਰਾ ਸਾਹਮਣੇ ਆ ਗਿਆ ਹੈ।

    ਜ਼ਿਲ੍ਹਾ ਸਕੱਤਰ ਇਕਬਾਲ ਸਿੰਘ ਭੁੱਲਰ, ਦਫਤਰ ਇੰਚਾਰਜ ਸੋਹਣ ਸਿੰਘ ਨਾਗੀ, ਜਿਲ੍ਹਾ ਖ਼ਜ਼ਾਨਚੀ ਵਿਪਣ ਸਿੰਘ, ਈਵੈਂਟ ਇੰਚਾਰਜ ਜਗਦੀਪ ਸਿੰਘ, ਅਨਿਲ ਮਹਾਜਨ, ਜ਼ਿਲ੍ਹਾ ਮੀਡਿਆ ਇੰਚਾਰਜ ਵਿਕਰਮਜੀਤ ਵਿੱਕੀ, ਯੂਥ ਪ੍ਰਧਾਨ ਭਗਵੰਤ ਸਿੰਘ ਕੰਵਲ, ਜਗਦੀਪ ਜੈਂਕੀ, ਪ੍ਰਭਵੀਰ ਬਰਾੜ, ਡਾ. ਇੰਦਰਪਾਲ, ਰਵਿੰਦਰ ਹੰਸ, ਰਾਜਿੰਦਰ ਪਲਾਹ, ਪੱਧਮ ਏੰਥਨੀ, ਮੈਡਮ ਸੁਖਬੀਰ ਕੌਰ, ਮੋਨਿਕਾ, ਆਦਿ ਭਾਰੀ ਸੰਖਿਆ ਵਿੱਚ ਵਲੰਟੀਅਰ ਮੌਜੂਦ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img