More

    ਆਕਸੀਜਨ ਦਾ ਮੁੱਲ

    93 ਸਾਲਾਂ ਦੇ ਇਕ ਬਜੁਰਗ ਨੂੰ ਕੋਰੋਨਾ ਵਾਰਡ ਵਿਚੋਂ ਛੁੱਟੀ ਮਿਲ਼ੀ ਤਾਂ ਬਿੱਲ ਚੁਕਤਾ ਕਰ ਕੇ ਤੁਰਨ ਲੱਗੇ ਤੋਂ ਹਸਪਤਾਲ ਦੇ ਸਟਾਫ ਨੇ 13 ਹਜ਼ਾਰ ਰੁਪਏ ਹੋਰ ਮੰਗ ਲਏ। ਇਹ ਰਕਮ ਕਿਸੇ ਕਾਰਨ ਬਿੱਲ ਵਿਚ ਜੁੜਨੋਂ ਰਹਿ ਗਈ ਸੀ। ਪੁੱਛਣ ਤੇ ਉਹਨੂੰ ਦੱਸਿਆ ਗਿਆ ਕਿ ਇਹ ਇਕ ਦਿਨ ਦੀ ਆਕਸੀਜਨ ਦਾ ਬਿੱਲ ਹੈ। ਇਹ ਸੁਣਕੇ ਬਜ਼ੁਰਗ ਜ਼ਾਰੋ ਜ਼ਾਰ ਰੋਣ ਲੱਗ ਪਿਆ। ਬਜੁਰਗ ਨੂੰ ਰੋਂਦਿਆਂ ਵੇਖ ਕੇ ਡਾਕਟਰ ਆਖਣ ਲੱਗਾ, “ਤੁਸੀਂ ਰੋਵੋ ਨਾ, ਜੇ ਇਹ ਰਕਮ ਨਹੀਂ ਤਾਰ ਸਕਦੇ ਤਾਂ ਰਹਿਣ ਦਿਓ।” 😨 ਫੇਰ ਉਸ ਬਜ਼ੁਰਗ ਨੇ ਕੁਝ ਅਜਿਹਾ ਆਖ ਦਿੱਤਾ ਜਿਸਨੂੰ ਸੁਣ ਕੇ ਸਾਰਾ ਸਟਾਫ਼ ਵੀ ਰੋਣ ਲੱਗ ਪਿਆ। 🤔 ਉਸ ਨੇ ਕਿਹਾ, “ਮੈਂ ਇਸ ਬਿੱਲ ਕਰਕੇ ਨਹੀਂ ਰੋ ਰਿਹਾ, ਇਹ ਬਿੱਲ ਭਰਨਾ ਮੇਰੇ ਲਈ ਕੋਈ ਔਖਾ ਨਹੀਂ। ਇਸਨੂੰ ਮੈਂ ਅਸਾਨੀ ਨਾਲ ਭਰ ਸਕਦਾ ਹਾਂ।” “ਮੈਂ ਤਾਂ ਇਸ ਲਈ ਰੋ ਰਿਹਾ ਹਾਂ ਕਿ ਸਾਹ ਲੈਂਦਿਆਂ ਮੈਂਨੂੰ 93 ਸਾਲ ਹੋ ਗਏ ਨੇ ਤੇ ਅੱਜ ਤੱਕ ਮੈਂ ਇਹਨਾਂ ਸਾਹਵਾਂ ਬਦਲੇ ਇਕ ਪੈਸਾ ਵੀ ਨਹੀਂ ਤਾਰਿਆ। ਜੇ ਇਕ ਦਿਨ ਸਾਹ ਲੈਣ ਦੀ ਕੀਮਤ 13 ਹਜ਼ਾਰ ਰੁਪਏ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ਮੈਂ ਹੁਣ ਤੱਕ ਕੁਦਰਤ ਦਾ ਕਿੰਨਾ ਵੱਡਾ ਕਰਜਾਈ ਹੋ ਗਿਆ ਹਾਂ।” “ਕੁਦਰਤ ਦੀ ਇਸ ਵੱਡਮੁੱਲੀ ਦਾਤ ਆਕਸੀਜਨ ਬਦਲੇ ਮੈਂ ਇਕ ਵਾਰ ਵੀ ਉਸਦਾ ਧੰਨਵਾਦ ਨਹੀਂ ਕੀਤਾ।”🙏 ਦੋਸਤੋ, ਇਹ ਸੰਸਾਰ ਕੁਦਰਤ ਦੀ ਖੇਡ ਹੈ। ਸਾਡਾ ਸਰੀਰ ਅਤੇ ਸਾਡਾ ਇਕ ਇਕ ਸਾਹ ਬੇਸ਼ਕੀਮਤੀ ਹੈ। ਅਸੀਂ ਕੁਦਰਤ ਦਾ ਧੰਨਵਾਦ ਉਸ ਨਾਲ਼ ਕੋਈ ਛੇੜਛਾੜ ਕੀਤੇ ਬਗੈਰ ਉਸਨੂੰ ਸਾਫ ਸੁਥਰਾ ਰੱਖ ਕੇ ਕਰ ਸਕਦੇ ਹਾਂ। ਹਰ ਪਲ ਕੁਦਰਤ ਨਾਲ਼ ਇਕ-ਮਿਕ ਹੋ ਕੇ ਰਹੋ, ਉਸਦੀਆਂ ਦਾਤਾਂ ਬਦਲੇ ਉਸਦਾ ਧੰਨਵਾਦ ਕਰੋ ਤੇ ਸਵਾਸ ਸਵਾਸ ਉਸਨੂੰ ਚੇਤੇ ਕਰਦੇ ਰਹੋ… 🙏🙏 “ਦਰੱਖਤਾਂ ਨੂੰ ਸੰਭਾਲ਼ੋ ਤਾਂ ਕੇ ਸਾਹ ਸੌਖੇ ਰਹਿਣ”

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img