More

    ਆਓ 22 ਸਤੰਬਰ ਨੂੰ ਮੇਰਾ ਹਰਿਆਵਲ ਕੈਂਪਸ ਵਿੱਚ ਸ਼ਾਮਲ ਹੋਈਏ : ਇੰਜ ਦਲਜੀਤ ਸਿੰਘ ਕੋਹਲੀ, ਡਾ.ਇਕਬਾਲ ਸਿੰਘ ਤੁੰਗ

    ਅੰਮ੍ਰਿਤਸਰ, 19 ਸਤੰਬਰ (ਬੁਲੰਦ ਆਵਾਜ਼):-ਇੰਜ ਦਲਜੀਤ ਸਿੰਘ ਕੋਹਲੀ ਜਨਰਲ ਸਕੱਤਰ, ਏਕ ਪੇੜ ਦੇਸ਼ ਦੇ ਨਾਮ ਅਭਿਆਨ, ਪੰਜਾਬ ਨੇ ਦੱਸਿਆ ਕਿ ਹਰਿਆਵਲ ਪੰਜਾਬ ਲਹਿਰ ਵਲੋਂ ਮਿਤੀ 22 ਸਤੰਬਰ ਦਿਨ ਐਤਵਾਰ ਨੂੰ ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਅਮ੍ਰਿਤਸਰ, ਮਜੀਠਾ ਰੋਡ ਵਿਖੇ ਲੱਗਣ ਵਾਲੇ ਮੇਰਾ ਹਰਿਆਵਲ ਕੈਂਪਸ ਦੀਆਂ ਤਿਆਰੀਆਂ ਸ਼੍ਰੀ ਪਰਵੀਨ ਕੁਮਾਰ ਸੰਜੋਯਕ ਹਰਿਆਵਲ ਪੰਜਾਬ ਅਤੇ ਸ੍ਰੀ ਪ੍ਰਦੀਪ ਸਲਹੋਤਰਾ ਸ਼ਹਿ ਸੰਜੋਯਕ ਹਰਿਆਵਲ ਪੰਜਾਬ ਲਹਿਰ ਦੇ ਯਤਨਾਂ ਨਾਲ ਪੂਰਨ ਤੌਰ ਤੇ ਮੁਕੰਮਲ ਕਰ ਲਈਆਂ ਗਈਆਂ ਹਨ। ਇੰਜ ਕੋਹਲੀ ਨੇ ਦੱਸਿਆ ਕਿ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ, ਅਮ੍ਰਿਤਸਰ ਗਰੁੱਪ ਆਫ ਕਾਲਜਿਜ਼ ਅਤੇ ਹਰਿਆਵਲ ਪੰਜਾਬ ਲਹਿਰ ਵੱਲੋਂ ਸਾਂਝੇ ਤੌਰ ਤੇ ਵਾਤਾਵਰਨ ਦੀ ਸਾਂਭ-ਸੰਭਾਲ ਨੂੰ ਲੈ ਕੇ ਭਗਤ ਪੂਰਨ ਸਿੰਘ ਜੀ ਨੂੰ ਸਮਰਪਿਤ, ਮੇਰਾ ਹਰਿਆਵਲ ਕੈਂਪਸ ਵਿਸੇ ਤੇ ਵਿਚਾਰ ਗੋਸ਼ਟੀ ਦਾ ਆਯੋਜਨ 10 ਵਜੇ ਸਵੇਰੇ ਤੋਂ 4 ਵਜੇ ਸ਼ਾਮ ਤੱਕ ਕੀਤਾ ਜਾ ਰਿਹਾ ਹੈ। ਇੰਜ ਕੋਹਲੀ ਨੇ ਦੱਸਿਆ ਕਿ ਇਸ ਗੋਸ਼ਟੀ ਦੇ ਮੁੱਖ ਬੁਲਾਰੇ ਸ਼੍ਰੀ ਗੋਪਾਲ ਆਰਿਆ ਰਾਸ਼ਟਰੀ ਸੰਜੋਯਕ ਪਰਿਆਵਰਣ ਗਤੀਵਿਧੀ ਹੋਣਗੇ। ਮੇਰਾ ਹਰਿਆਵਲ ਕੈਂਪਸ ਗੋਸ਼ਟੀ ਦੇ ਪ੍ਰੋਗਰਾਮਾਂ ਦੀ ਪ੍ਰਧਾਨਗੀ ਡਾ ਕਰੁਨੇਸ ਗੁਪਤਾ, ਈ ਐਨ ਟੀ ਮਾਹਿਰ ਕਰਨਗੇ। ਇਸ ਮੌਕੇ ਸ੍ਰੀਮਤੀ ਰਾਗਿਨੀ ਸ਼ਰਮਾ, ਐਨ ਜੀ ਓ ਜਾਗ੍ਰਿਤੀ ਡਾਇਰੈਕਟਰ ਫਾਇਨਾਂਸ ਏ ਜੀ ਸੀ, ਵਿਸ਼ੇਸ਼ ਤੌਰ ਤੇ ਹਾਜਰ ਰਹਿਣਗੇ। ਡਾ ਇਕਬਾਲ ਸਿੰਘ ਤੁੰਗ ਸੀ. ਮੀ. ਪ੍ਰਧਾਨ ਏਕ ਪੇੜ ਦੇਸ਼ ਦੇ ਨਾਮ ਅਭਿਆਨ, ਅਮ੍ਰਿਤਸਰ ਇਕਾਈ, ਪ੍ਰੋ ਰਾਜੀਵ ਕੁਮਾਰ ਜ਼ਿਲ੍ਹਾ ਸੰਜੋਯਕ, ਡਾ ਹਰਜੀਤ ਸਿੰਘ ਅਰੋੜਾ ਜ਼ਿਲ੍ਹਾ ਸਹਿ ਸੰਜੋਯਕ ਹਰਿਆਵਲ ਪੰਜਾਬ ਨੇ ਦੱਸਿਆ ਕਿ ਕੈਂਪ ਦੀ ਖਾਸ ਖਿੱਚ ਦਾ ਕਾਰਨ ਉੱਥੇ ਮਾਝੇ ਦੇ ਜ਼ਿਲ੍ਹਿਆਂ ਦੇ ਸਕੂਲਾਂ-ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਟੀਚਰ ਸਾਹਿਬਾਨ ਇਸ ਵਿਚ ਉਚੇਚੇ ਤੌਰ ਤੇ ਭਾਗ ਲੈ ਰਹੇ ਹਨ। ਇਸ ਤੋਂ ਇਲਾਵਾ ਮੇਰਾ ਹਰਿਆਵਲ ਕੈਂਪਸ ਗੋਸ਼ਟੀ ‘ਚ ਕਿਸਾਨਾਂ, ਕੁਦਰਤੀ ਸਾਧਨਾਂ ਦੇ ਪ੍ਰੇਮੀਆਂ, ਵੱਖ -ਵੱਖ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਕਾਲਜਾਂ ਯੂਨੀਵਰਸਿਟੀਆਂ ਤੇ ਸਕੂਲਾਂ ਦੇ ਵਿਦਿਆਰਥੀਆ, ਵਾਤਾਵਰਨ ਸਾਇੰਸਦਾਨਾਂ, ਸਿੱਖ ਸ਼ਕਾਲਰਜ, ਹਿੰਦੂ ਸ਼ਕਾਲਰਜ ਅਤੇ ਸੰਤਾਂ ਮਹਾਪੁਰਸ਼ਾਂ ਨੇ ਭਾਗ ਲੈਣਾ ਹੈ। ਇਸ ਮੌਕੇ ਬੁਲਾਰਿਆ ‘ਚ ਕੁਦਰਤੀ ਖੇਤੀ >ਖੁਰਾਕ>ਸਿਹਤ > ਵਾਤਾਵਰਨ, “ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ” ਦੇ ਫਲਸਫੇ ਅਨੁਸਾਰ ਬਰਕਰਾਰ ਰਖੇ ਜਾਨ ਉਪਰ ਸਾਰਥਿਕਤਾ ਨਾਲ ਚਰਚਾ ਹੋਵੇਗੀ। ਇਸ ਚਰਚਾ ਵਿੱਚ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਡਾ. ਇੰਦਰਜੀਤ ਕੌਰ ਮੁਖੀ ਪਿੰਗਲਵਾੜਾ ਸੰਸਥਾ, ਸੰਤ ਬਾਬਾ ਗੁਰਦੇਵ ਸਿੰਘ ਜੀ (ਡੇਰਾ ਬਾਬਾ ਦਰਸ਼ਨ ਸਿੰਘ ਅਮ੍ਰਿਤਸਰ) ਤੋਂ ਇਲਾਵਾ ਕਰੀਬ 10 ਵਾਤਾਵਰਣ ਸਾਇੰਸਦਾਨ ਸਰਵ ਸ੍ਰੀ ਆਦਰਸ਼ ਪਾਲ ਵਿੱਜ ਚੇਅਰਮੈਨ ਪੰਜਾਬ ਪਾਲੂਸਨ ਕੰਟਰੋਲ ਬੋਰਡ, ਡਾ ਇੰਦਰਬੀਰ ਸਿੰਘ ਨਿੱਝਰ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ ਸੁਸਾਇਟੀ ਅਮ੍ਰਿਤਸਰ ਅਤੇ ਐਮ ਐਲ ਏ, ਹੋਰ ਵੀ ਕਾਫੀ ਡਾਕਟਰ, ਪ੍ਰੋਫੈਸਰ, ਖੇਤੀਬਾੜੀ ਮਾਹਿਰ ਤੇ ਉਘੇ ਕੁਦਰਤੀ ਖੇਤੀਬਾੜੀ ਨਾਲ ਜੁੜੇ ਕਿਸਾਨ ਹਿੱਸਾ ਲੈਣਗੇ। ਆਪ ਸਾਰਿਆਂ ਨੂੰ ਏਸ ਮੌਕੇ ਪਹੁੰਚ ਕੇ ਆਏ ਹੋਏ ਵਿਦਵਾਨਾਂ ਦੇ ਵਿਚਾਰਾਂ ਨੂੰ ਸੁਣਨ ਦੀ ਅਪੀਲ ਕੀਤੀ ਜਾਦੀਂ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img