More

    ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਮੰਗ ਪੱਤਰ ਡੀ.ਸੀ. ਨੂੰ ਸੌਂਪਿਆ

    ਤਰਨ-ਤਾਰਨ, 26 ਮਈ (ਰਛਪਾਲ ਸਿੰਘ) -ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਇਕ ਵਫਦ ਡਿਪਟੀ ਕਮਿਸ਼ਨਰ ਨੂੰ ਤਰਨ ਤਾਰਨ ਕੁਲਵੰਤ ਸਿੰਘ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਕੋਵਿਡ-19 ਦੀ ਦੂਸਰੀ ਲਹਿਰ ਸਿਖਰਾਂ ਉਤੇ ਹੈ ਅਤੇ ਪੰਜਾਬ ਸਰਕਾਰ ਵਲੋਂ ਰੂਰਲ ਫਤਹਿ 2 ਸ਼ੁਰੂ ਕੀਤਾ ਗਿਆ ਹੈ। ਪਿੰਡ ਪੱਧਰ ’ ਤੇ ਸਰਕਾਰ ਵਲੋਂ ਮਿਸ਼ਨ ਫਤਹਿ ਦੋ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਆਂਗਣਵਾੜੀ ਵਰਕਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

    ਉਨ੍ਹਾਂ ਦੱਸਿਆ ਕਿ ਸਾਡੀ ਮੰਗ ਹੈ ਕਿ ਮਿਸ਼ਨ ਫਤਹਿ ’ ਚ ਸ਼ਾਮਿਲ ਬਾਕੀ ਮੈਂਬਰਾਂ ਜਿਵੇਂ ਅਧਿਆਪਕ , ਆਸ਼ਾ ਵਰਕਰ , ਹੈਲਥ ਵਰਕਰ , ਪੰਚਾਇਤ ਸੈਕਟਰੀ ਸਾਰਿਆਂ ਨੂੰ ਹੀ ਕੋਰੋਨਾ ਰਿਸਕਵਰ ਬੀਮੇ ‘ ਚ ਸ਼ਾਮਿਲ ਕਰਦੇ ਹੋਏ 10 ਲੱਖ ਤੋਂ 50 ਲੱਖ ਤੱਕ ਦਾ ਬੀਮਾ ਦਿੱਤਾ ਗਿਆ ਹੈ, ਨਾਲ ਹੀ ਸਾਰੇ ਮੁਲਾਜ਼ਮ ਹੈਲਥ ਇੰਸ਼ੋਰੈਂਸ ਵਿਚ ਵੀ ਕਵਰ ਹੁੰਦੇ ਹਨ ਪਰ ਆਂਗਣਵਾੜੀ ਵਰਕਰ ਅਤੇ ਹੈਲਪਰ ਦਾ ਨਾ ਹੀ ਵਿਭਾਗ ਵਲੋਂ ਕੋਈ ਹੈਲਥ ਬੀਮਾ ਕੀਤਾ ਗਿਆ ਹੈ ਅਤੇ ਨਾ ਹੀ ਕੋਵਿਡ ਰਿਸਕਵਰ ਵਿਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰ ਇਕ ਜਿੰਮੇਵਾਰ ਫਰੰਟਲਾਈਨ ਯੋਧਿਆ ਵਿਚ ਸ਼ਾਮਿਲ ਹੈ ਪਰ ਇਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ ।

    ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ 50 ਲੱਖ ਦਾ ਬੀਮਾ ਕੀਤਾ ਜਾਵੇ ਅਤੇ ਆਸ਼ਾ ਵਰਕਰਾਂ ਦੀ ਤਰ੍ਹਾਂ ਸਰਵੇਅ ਦਾ 1500 ਰੁਪਏ ਦੇਣਾ ਯਕੀਨੀ ਬਣਾਇਆ ਜਾਵੇ । ਇਸ ਮੌਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਤਰਨ ਤਾਰਨ ਦੇ ਸੈਕਟਰੀ ਬੇਅੰਤ ਕੌਰ ਢੋਟੀਆਂ , ਕੁਲਦੀਪ ਕੌਰ ਚੁਤਾਲਾ , ਗੁਰਮੀਤ ਕੌਰ , ਭੁਪਿੰਦਰ ਕੌਰ ਢੋਟੀਆਂ , ਰਣਬੀਰ ਝੰਡੇਰ , ਦਵਿੰਦਰ ਕਲੇਰ , ਬਲਬੀਰ ਕੌਰ , ਕੰਵਲਜੀਤ ਕੌਰ ਸੇਰੋਂ ਆਦਿ ਵੀ ਹਾਜ਼ਰ ਸਨ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img