ਅੰਮ੍ਰਿਤਸਰ 11 ਮਾਰਚ (ਰਾਜੇਸ਼ ਡੈਨੀ) – ਅੱਜ ਪੰਜਾਬ ਵਿਧਾਨ ਸਭਾ ਵਿਚ ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਵਲੋ ਅੰਮ੍ਰਿਤਸਰ ਸੈਂਟਰਲ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਅਰਿੰਦਰਬਿਰ ਸਿੰਘ ਵਾਲੀਆ ਦੀ ਗ਼ਲਤ ਢੰਗ ਨਾਲ ਹੋਈ ਚੋਣ ਤੇ ਸਵਾਲ ਚੁੱਕਿਆ ਗਿਆ। ਬੋਰਡ ਆਫ ਡਾਇਰੈਟਰਜ਼ ਦੀ ਚੋਣ ਕਰਨ ਵੇਲੇ ਚੇਅਰਮੈਨ ਵਾਲੀਆ ਖੁਦ ਬੈਂਕ ਦਾ ਲੋਨ ਡਿਫਾਲਟਰ ਸੀ ਜੌ ਕਿ ਰੂਲਾ ਹਦੀਏਤਾ ਅਨੁਸਾਰ ਬੋਰਡ ਆਫ ਡਾਇਰੈਕਟਰ ਦਾ ਮੈਂਬਰ ਨਹੀਂ ਚੁਣਿਆ ਜਾ ਸਕਦਾ ਸੀ ਪਰ ਆਪਣੀ ਪਹੁੰਚ ਦਾ ਫਾਇਦਾ ਚੁਕਦੇ ਹੋਏ ਉਹ ਚੇਅਰਮੈਨ ਬਣਨ ਵਿੱਚ ਕਾਮਯਾਬ ਹੋ ਗਿਆ ਜੋਕਿ ਬਿਲਕੁਲ ਗ਼ਲਤ ਸੀ।ਇਸ ਪਰ ਕਈ ਸ਼ਿਕਾਇਤਾ ਸਯੁਕਤ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਜਲੰਧਰ ਦੇ ਦਫ਼ਤਰ ਵਿਖੇ ਚਲ ਰਹੀਆਂ ਹਨ। ਅੱਜ ਡਾਕਟਰ ਜਸਬੀਰ ਸਿੰਘ ਸੰਧੂ ਨੇ ਮਾਨਯੋਗ ਮੁਖਮੰਤਰੀ ਨੂੰ ਅੰਮ੍ਰਿਤਸਰ ਸੈਂਟਰਲ ਕੋਆਪਰੇਟਿਵ ਬੈਂਕ ਦੇ ਵਿੱਚ ਪਿਛਲੇ ਸਮੇਂ ਦੌਰਾਨ ਹੋਏ ਕਿ ਘਪਲਿਆਂ ਤੋਂ ਵੀ ਜਾਣੂ ਕਰਵਾਇਆ।
ਡਾਕਟਰ ਸੰਧੂ ਨੇ ਦਸਿਆ ਕਿ ਓਹਨਾ ਦੇ ਧਿਆਨ ਵਿੱਚ ਆਇਆ ਹੈ ਕਿ ਬੈਂਕ ਦੀ ਈਸਟ ਮੋਹਨ ਨਗਰ ਬ੍ਰਾਂਚ ਵਿੱਚ ਓਥੋਂ ਦੀ ਖੇਤੀਬਾੜੀ ਸੋਸਾਇਟੀ ਦੇ ਖਾਤਿਆਂ ਵਿਚ ਲਗਭਗ 2 ਕਰੋੜ ਦੀ ਹੈਰਆਂ ਫੇਰੀ ਹੋਈ ਹੈ ਜਿਸਦਾ ਮਸਲਾ ਬੋਰਡ ਆਫ ਡਾਇਰੈਕਟਜ਼ ਦੀ ਮੀਟਿੰਗ ਵਿੱਚ ਚੁਕਿਆ ਗਿਆ ਸੀ ਪਰ ਚੇਅਰਮੈਨ ਅਰਿੰਦਰਬੀਰ ਸਿੰਘ ਵਾਲੀਆ ਦਾ ਪਿਤਾ ਜੋਕਿ ਖੁਦ ਉਸ ਵਕਤ ਈਸਟ ਮੋਹਨ ਨਗਰ ਬ੍ਰਾਂਚ ਦਾ ਮੈਨੇਜਰ ਰਿਹਾ ਹੈ ਇਸਲਈ ਉਸ ਮਸਲੇ ਤੇ ਕੋਈ ਵੀ ਦੋਸ਼ ਸੋਚੀ ਅੱਜ ਤੱਕ ਜਾਰੀ ਨਹੀਂ ਕੀਤੀ ਗਈ ਜਦਕਿ ਬੋਰਡ ਆਫ ਡਾਇਰੈਕਟਜ਼ ਦੀ ਮੀਟਿੰਗ ਦੌਰਾਨ ਇਹ ਫੈਸਲਾ ਹੋਈਆ ਸੀ ਕਿ ਦੋਸ਼ ਸੋਚੀ ਜਾਰੀ ਕਰਨੀ ਬਣਦੀ ਹੈ ਲੇਕਿਨ ਚੇਅਰਮੈਨ ਨੇ ਆਪਣੇ ਪਿਤਾ ਦੀ ਖਾਤਿਰ ਕੋਈ ਕਾਰਵਾਈ ਨਹੀਂ ਕੀਤੀ।
ਇਥੇ ਹੈ ਜਿਕਰ ਯੋਗ ਹੈ ਕਿ ਇਸ ਘੱਪਲੇ ਨੂੰ ਬੜੇ ਸ਼ਤਿਰਾਣਾ ਢੰਗ ਨਾਲ ਕੀਤਾ ਗਿਆ ਕਿਉੰ ਕਿ ਜੌ ਲੋਗ ਮਰ ਗਏ ਸਨ ਓਹਨਾ ਦਾ ਨਾਮ ਸਰਕਾਰ ਦੀ ਕਰਜਾ ਮਾਫੀ ਸਕੀਮ ਵਿਚ ਪਾ ਕੇ ਸਰਕਾਰ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਤੇ ਬੈਂਕ ਦੇ ਨਾਲ ਨਾਲ ਸਰਕਾਰੀ ਰਾਸ਼ੀ ਦਾ ਗਬਨ ਕੀਤਾ ਗਿਆ। ਡਾਕਟਰ ਜਸਬੀਰ ਸਿੰਘ ਸੰਧੂ ਨੇ ਬੇਂਕ ਦੇ ਡੀ ਐੱਮ ਅਤੇ ਐੱਮ ਡੀ ਦੀ ਕਾਰਜਪ੍ਰਣਾਲੀ ਤੋਂ ਵੀ ਅਸਤੰਤੁਸ਼ਟਾ ਜਤਾਈ। ਅੱਜ ਡਾਕਟਰ ਜਸਬੀਰ ਸਿੰਘ ਸੰਧੂ ਵਲੋ ਮਾਨਯੋਗ ਮੁਖਮੰਤਰੀ ਜੀ ਕੋਲੋ ਮੰਗ ਕੀਤੀ ਗਈ ਕਿ ਅੰਮ੍ਰਿਤਸਰ ਸੈਂਟਰਲ ਕੋਆਪਰੇਟਿਵ ਬੈਂਕ ਦੇ ਵਿੱਚ ਪਿਛਲੀਆਂ ਸਰਕਾਰ ਦੇ ਸਮੇਂ ਕਈ ਗਬਨ ਹੋਏ ਹਨ ਕਈ ਵਿਜੀਲੈਂਸ ਦੇ ਕੇਸ ਵੀ ਚਲ ਰਹੇ ਹਨ ਲੇਕਿਨ ਠੋਸ ਕਾਰਵਾਈ ਤੇ ਪੈਸੇ ਦੀ ਰਿਕਵਰੀ ਅੱਜ ਤਕ ਨਹੀਂ ਹੋਈ।ਬੇਹਤਰ ਹੋਏਗਾ ਕੇ ਸਰਕਾਰ ਇਸ ਬੈਂਕ ਦਾ ਬਾਹਰੀ ਏਜੰਸੀ ਤੋਂ ਆਡਿਟ ਕਰਵਾਏ ਤਾਂ ਜੌ ਸਰਕਾਰੀ ਪੈਸੇ ਨਾਲ ਹੋਏ ਘਪਲੇ ਦਾ ਸਹੀ ਪਤਾ ਲਗ ਸਕੇ।