More

    ਅੰਮ੍ਰਿਤਸਰ ਵਿੱਚ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼ 

    ਅੰਮ੍ਰਿਤਸਰ, 24 ਮਈ (ਰਾਜੇਸ਼ ਡੈਨੀ) – ਇਕ ਨਾ-ਮਲੂਮ ਵਿਅਕਤੀ ਜੋ ਕਿ 22-5-2023 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰਵਾਰ ਗਲਿਆਰਾ ਦੀ ਸੜਕ ਤੋਂ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ ਸੀ । ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਦੇ ਐਡਰੈਸ ਅਤੇ ਵਾਰਸਾਂ ਦਾ ਕੋਈ ਪਤਾ ਨਹੀ ਲੱਗਾ। ਇਸ ਦੀ ਲਾਸ਼ ਨੂੰ ਸ਼ਨਾਖਤ ਕਰਨ ਲਈ ਮੋਰਚਰੀ ਸਿਵਲ ਹਸਪਤਾਲ ਵਿੱਚ ਵਿਖੇ 72 ਘੰਟੇ ਲਈ ਰੱਖੀ ਗਈ ਹੈ। ਜਿਸ ਦੀ ਉਮਰ ਕਰੀਬ 60 ਸਾਲ, ਕੱਦ ਕਰੀਬ 5 ਫੁੱਟ 3 ਇੰਚ, ਰੰਗ ਕਣਕ ਭਿੰਨਾ, ਚੱਟੇ ਗ੍ਰੇਅ ਅਤੇ ਨੀਲੇ ਰੰਗ ਦੀ ਟੀ ਸ਼ਰਟ ਲਾਇਨਾਂ ਵਾਲੀ, ਪੈਂਟ ਰੰਗ ਡਾਰਕ ਗ੍ਰੇਅ, ਸਰੀਰ ਕਮਜੋਰ, ਮੁੱਲਾ ਫੈਸ਼ਨ ਹੈ। ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਥਾਣਾ ਇੰਚਾਰਜ ਚੌਕੀ ਗਲਿਆਰਾ ਮੋਬਾਇਲ ਨੰ: 978011-30219 ਏ ਐਸ ਆਈ ਗੁਰਪਿੰਦਰ ਸਿੰਘ 9915841516 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img