More

    ਅੰਮ੍ਰਿਤਸਰ ਨੂੰ ਨੰਬਰ -1 ਬਣਾਉਣ ਲਈ ਮੈਡਮ ਡਿਪਟੀ ਡੀ ਈ ਈ ਓ ਰੇਖਾ ਮਹਾਜਨ ਦਾ ਅਹਿਮ ਰੋਲ

    ਅੰਮ੍ਰਿਤਸਰ, 4 ਜੁਲਾਈ (ਗਗਨ) – ਮੁਸ਼ਕਲਾਂ ਵਿੱਚ ਵੀ ਰਹਿੰਦੇ ਜੋ ਹੱਸਦੇ ਨੇ,ਅੰਮ੍ਰਿਤਸਰ ਵਾਲੇ ਤਾਂ ਇਤਿਹਾਸ ਰੱਚਦੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਫੇਸਬੁੱਕ ਪੇਜ਼ “ਐਕਟੀਵਿਟੀਜ਼ ਸਕੂਲ ਐਜੂਕੇਸ਼ਨ ਪੰਜਾਬ” ਨੂੰ ਲਾਇਕ ਕਰਨ ਦੀ ਮੁਹਿੰਮ ਤਹਿਤ ਅੰਮ੍ਰਿਤਸਰ ਜਿਲ੍ਹੇ ਨੇ ਨੰਬਰ -1 ਬਣ ਆਪਣੀ ਮਿਹਨਤ ਅਤੇ ਲਗਨ ਦਾ ਸਬੂਤ ਦਿੱਤਾ।ਵੱਡੀਆਂ ਹਸਤੀਆਂ ਨੇ ਵੀ ਸਰਕਾਰੀ ਸਕੂਲਾਂ ਦੇ ਬੰਨੇ ਤਾਰੀਫਾਂ ਦੇ ਪੂੱਲਅੰਮ੍ਰਿਤਸਰ ਨੂੰ ਨੰਬਰ -1 ਬਣਾਉਣ ਲਈ ਮੈਡਮ ਡਿਪਟੀ ਡੀ .ਈ. ਈ .ਓ ਰੇਖਾ ਮਹਾਜਨ 24 ਘੰਟੇ ਜਿੱਥੇ ਆਪ ਲਗਾਤਾਰ ਕੰਮ ਕਰਦੇ ਰਹੇ ਉੱਥੇ ਉਹਨਾਂ ਉਹਨਾਂ ਨਾਲ ਜੁੜੀਆਂ ਵੱਡੀਆਂ ਹਸਤੀਆਂ ਨੇ ਵੀ ਸਭ ਨੂੰ ਇਸ ਪੇਜ਼ ਨੂੰ ਲਾਇਕ ਕਰਨ ਲਈ ਆਪਣਾ ਬਹੁਮੱਲਾ ਯੋਗਦਾਨ ਦਿੱਤਾ।

    ਇਹਨਾਂ ਵਿੱਚ ਅਰਵਿੰਦਰ ਭੱਟੀ ਜੀ,ਕੁਸ਼ਾਗਰ ਕਾਲੀਆ (ਵੋਇਸ ਆਫ਼ ਪੰਜਾਬ ਜੇਤੂ),ਸ਼ੈਲਾ ਖ਼ਾਨ ਮਿਸਿਜ਼ ਇੰਡੀਆ ਇੰਟਰਨੈਸ਼ਨਲ (ਬਹਿਰੀਨ),ਖੁਸ਼ਬੂ ਸ਼ਰਮਾ ਸਕ੍ਰਿਪਟ ਰਾਈਟਰ ਅਤੇ ਡਾਇਰੈਕਟਰ, ਅਸ਼ਗਰ ਰਹਿਮਾਨੀ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਮੈਂਟੇਟਰ (ਗੁਜਰਾਂਵਾਲਾ ਪਾਕਿਸਤਾਨ) ਆਦਿ ਨੇ ਲੋਕਾਂ ਨੂੰ ਇਸ ਪੇਜ਼ ਨੂੰ ਲਾਇਕ ਕਰਨ ਦੀ ਅਪੀਲ ਕੀਤੀ ।ਮੈਡਮ ਰੇਖਾ ਮਹਾਜਨ ਨੇ ਆਪਣੀ ਸਮੁੱਚੀ ਟੀਮ ਨਾਲ ਮਿਲ ਕੇ 24 ਘੰਟੇ ਵਿੱਚ ਬਿਨਾਂ ਰੁਕੇ ਕੰਪਨੀ ਬਾਗ਼,ਬੱਸ ਸਟੈਂਡ ਆਦਿ ਹਰ ਜਗ੍ਹਾ ਆਪ ਪਹੁੰਚ ਕੇ ਇਸ ਪੇਜ਼ ਰਾਹੀਂ ਸਰਕਾਰੀ ਸਕੂਲਾਂ ਦੀਆਂ ਮਹਾਨ ਕਾਰਗੁਜਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਲੋਕਾਂ ਨੇ ਖੁਸ਼ ਹੋ ਕੇ ਇਸ ਪੇਜ਼ ਨੂੰ ਲਾਇਕ ਕੀਤਾ ।ਬਹੁਤ ਲੋਕ ਤਾਂ ਇਸ ਪੇਜ਼ ਉੱਤੇ ਸਰਕਾਰੀ ਸਕੂਲ ਦੇ ਬੱਚਿਆਂ ਦੇ ਹੁਨਰ,ਸੁੰਦਰ ਇਮਾਰਤਾਂ ,ਪੁਖਤਾ ਪ੍ਰਬੰਧਾਂ ਅਤੇ ਅਧਿਆਪਕਾਂ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਹੈਰਾਨ ਰਹਿ ਗਏ ਅਤੇ ਉਹਨਾਂ ਕਿਹਾ ਕੇ ਇਹ ਸਭ ਦੇਖ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ।ਉਹ ਸਿਰਫ ਇਸ ਪੇਜ਼ ਨੂੰ ਹੀ ਲਾਇਕ ਨਹੀਂ ਕਰਨਗੇ ਸਗੋਂ ਆਪਣੇ ਬੱਚਿਆਂ ਨੂੰ ਵੀ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਖੁਸ਼ੀ ਮਹਿਸੂਸ ਕਰਨਗੇ।ਮੈਡਮ ਰੇਖਾ ਮਹਾਜਨ ਜੀ ਨੇ ਕਿਹਾ ਕੇ ਇਸ ਮਿਸ਼ਨ ਨੂੰ ਕਾਮਯਾਬ ਬਣਾਉਣ ਵਿੱਚ ਐਲੀਮੈਂਟਰੀ ਡੀ .ਈ. ਓ ਸਾਹਿਬ, ਐਲੀਮੈਂਟਰੀ ਬੀ ਈ ਈ ਓਜ਼,ਸੀ. ਐਚ.ਟੀ,ਐਚ.ਟੀ,ਅਧਿਆਪਕ ਸਹਿਬਾਨ ,ਪੜੋ ਪੰਜਾਬ ਟੀਮ, ਮੀਡੀਆ ਟੀਮ ਨੇ ਅਣਥੱਕ ਮਿਹਨਤ ਨਾਲ ਜਿੱਥੇ ਅੰਮ੍ਰਿਤਸਰ ਨੂੰ ਨੰਬਰ -1 ਬਣਾਉਣ ਵਿੱਚ ਬਹੁਮੱਲਾ ਯੋਗਦਾਨ ਦਿੱਤਾ ਉੱਥੇ ਲੋਕਾਂ ਨੂੰ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਨਾਲ ਰੂਬਰੂ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਅੰਮ੍ਰਿਤਸਰ ਜਿਲ੍ਹੇ ਵੱਲੋਂ ਰਿਕਾਰਡ ਤੋੜ 71319 ਲਾਇਕ ਕਰਵਾਏ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img