More

    ਅੰਮ੍ਰਿਤਸਰ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਹੋਰ ਉਭਾਰਨ ਦੇ ਲਈ ਆ ਰਹੀਆਂ ਰੁਕਾਵਟਾਂ ਦੂਰ ਹੋਣੀਆਂ ਚਾਹੀਦੀਆਂ : ਡਾ. ਜਸਪਾਲ ਸਿੰਘ ਸੰਧੂ

    ਅੰਮ੍ਰਿਤਸਰ, 3 ਦਸੰਬਰ (ਬੁਲੰਦ ਅਵਾਜ਼ ਬਿਊਰੋ) – ਗੁਰੂੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਉਚੇਰੀ ਸਿੱਖਿਆ ਦੇ ਖੇਤਰ ਵਿਚ ਮੋਜੂਦਾ ਸਮੇਂ ਵਿਚ ਬਹੁਤ ਸਾਰੀਆਂ ਚੁਣੋਤੀਆਂ ਹੌਣ ਦੇ ਬਾਵਜੂਦ ਗੁਰੂੂ ਨਾਨਕ ਦੇਵ ਯੂਨੀਵਰਸਿਟੀ  ਉਚਾਈਆਂ ਨੂੰ ਛੂਹ ਰਹੀ ਹੈ। ਉਹ ਅੱਜ  ਗੁਰੂੂ ਨਾਨਕ ਦੇਵ ਯੂਨੀਵਰਸਿਟੀ  ਦੀ ਸਿੰਡੀਕੇਟ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ।ਜਿਸ ਦੇ  ਵਿਚ ਗੁਰੂੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਵਲੋਂ ਅੱਜ ਦੀ  ਮੀਟਿੰਗ ਦਾ ਏਜੰਡਾ ਪੇਸ਼ ਕੀਤਾ ਗਿਆ ਸੀ ਅਤੇ ਉਹ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ । ਇਸ ਸਮੇਂ ਉੱਘੇ ਸਿੱਖਿਆ ਸ਼ਾਸਤਰੀ ਡਾ. ਵੇਦ ਪ੍ਰਕਾਸ਼ ਅਤੇ ਡਿਪਟੀ ਡੀ. ਪੀ. ਆਈ. (ਕਾਲਜ) ਪੰਜਾਬ ਸਰਕਾਰ  ਸ਼੍ਰੀ ਅਸ਼ਵਨੀ ਭੱਲਾ ਆਨ ਲਾਈਨ ਜੁੜੇ ਹੋਏ ਸਨ । ਇਸ ਤੋਂ ਇਲਾਵਾ ਮੀਟਿੰਗ ਵਿਚ ਹਾਜਰ ਰਹਿਣ ਵਾਲਿਆਂ ਵਿਚ ਡੀਨ ਵਿਿਦਆਰਥੀ ਭਲਾਈ ਪ੍ਰੋ. ਸਰਬਜੋਤ ਸਿੰਘ ਬਹਿਲ, ਡਾ. ਐੱਸ. ਐੱਸ ਚਾਹਲ, ਸਰਦਾਰ ਨਾਨਕ ਸਿੰਘ, ਡਾ. ਸੁਖਪ੍ਰੀਤ ਸਿੰਘ, ਡਾ. ਹਰਵਿੰਦਰ ਸਿੰਘ ਸੈਣੀ, ਡਾ. ਰਾਜੇਸ਼ ਕੁਮਾਰ, ਡਾ. ਸੁਨੀਤਾ ਸ਼ਰਮਾ, ਡਾ. ਵਰਿੰਦਰ ਕੁਮਾਰ ਸ਼ਾਮਲ ਸਨ । ਸਿੰਡੀਕੇਟ ਦੇ ਮੈਂਬਰਾ ਵਲੋਂ ਉਚੇਰੀ ਸਿੱਖਿਆ ਦੇ ਖੇਤਰ ਵਿਚ ਹੋਰ ਨਿਖਾਰ ਲਿਆਉਣ ਲਈ ਦਿੱਤੇ ਗਏ ਸੁਝਾਵਾਂ ਨੂੰ ਅਮਲ ਵਿਚ ਲਿਆਉਣ ਦਾ ਭਰੋਸਾ ਦੇਂਦਿਆਂ ਡਾ. ਸੰਧੂ ਨੇ ਪਿਛਲੇ ਮਹੀਨਿਆਂ ਦੀਆਂ ਕੁੱਝ ਅਹਿਮ ਗਤੀ ਵਿਧੀਆਂ ਅਤੇ ਪ੍ਰਾਪਤੀਆਂ ਤੋਂ ਜਾਣੂ ਕਰਵਾਉਂਦਿਆਂ  ਕਿਹਾ ਕਿ ਅੰਮ੍ਰਿਤਸਰ ਦੇ ਵਿਚ  ਕਈ ਸੰਭਾਵਨਾਵਾਂ ਸਮੋਈਆਂ ਹੋਈਆਂ ਹਨ ਜਿੰਨ੍ਹਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਹੋਰ ਵੀ ਉਭਾਰਿਆ ਜਾ ਸਕਦਾ ਹੈ । ਉਹਨਾਂ ਨੇ ਕਿਹਾ ਕਿ ਇਸ ਦੇ ਵਿਚ ਜੋ ਰੁਕਾਵਟਾਂ ਹਨ ਉਸ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ।ਗੁਰੂੂ ਨਾਨਕ ਦੇਵ ਯੂਨੀਵਰਸਿਟੀ ਇਸ ਮਾਮਲੇ ਦੇ ਵਿਚ ਆਪਣੀ ਭੂਮਿਕਾ ਬਾਖੂਬੀ ਨਿਭਾ ਰਹੀ ਹੈ।

    ਉਹਨਾਂ ਨੇ ਕਿਹਾ ਕਿ ਗੁਰੂੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਗੋਲਡਨ ਜੁਬਲੀ ਕਾਨਵੈਸ਼ਨ ਹਾਲ  ਜਿਸ ਦਾ ਹਾਲ ਵਿਚ ਹੀ ਪੰਜਾਬ ਦੇ ਮਾਨਯੋਗ ਰਾਜਪਾਲ ਸ਼੍ਰੀ ਬਨਵਾਰੀਲਾਲ ਪੁਰੋਹਿਤ  ਵਲੋਂ ਉਦਘਾਟਨ ਕੀਤਾ ਗਿਆ ਸੀ ਦੇ ਕਾਰਨ ਅੰਮ੍ਰਿਤਸਰ ਦੇ ਵਿਚ ਡਾਕਟਰਾਂ ਦੀਆਂ ਦੋ ਕੌਮੀ ਪੱਧਰ ਦੀਆਂ ਕਾਨਫਰੰਸਾਂ ਸੰਭਵ ਹੋਈਆਂ ਹਨ ਅਤੇ ਅੱਗੇ ਤੋਂ ਵੀ ਕਈਆਂ ਕੌਮੀ ਅਤੇ ਕੌਮਾਂਤਰੀ ਸੰਸਥਾਵਾਂ ਵੱਲੋਂ ਯੂਨੀਵਰਸਿਟੀ ਦੇ ਵਿਚ ਆਪਣੀਆਂ ਕਾਨਫਰੰਸਾਂ ਕਰਵਾਉਣ ਦੇ ਲਈ ਯੂਨੀਵਰਸਿਟੀ ਦੇ ਨਾਲ ਸੰਪਰਕ ਕੀਤਾ ਗਿਆ ਹੈ ।ਉਹਨਾਂ ਨੇ ਕਿਹਾ ਕਿ ਇਹਨਾਂ ਕਾਨਫਰੰਸਾਂ ਦੇ ਵਿਚ ਦੇਸ਼ ਤੋਂ ਇਲਾਵਾ ਵਿਦੇਸ਼ਾਂ ਦੇ ਡੈਲੀਗੇਟਸ ਸ਼ਾਮਲ ਹੁੰਦੇ ਹਨ । ਉਹਨਾਂ ਜੀ- 20 ਦੀ ਪ੍ਰਧਾਨਗੀ ਦੇਸ਼ ਨੂੰ ਮਿਲਣ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਸ ਤੋਂ ਵੱਡੇ ਮਾਣ ਦੀ ਗੱਲ ਇਹ ਹੈ ਕਿ ਇਹ ਸਮਾਗਮ ਅੰਮ੍ਰਿਤਸਰ ਵਿਚ ਹੋ ਰਿਹਾ ਹੈ ਅਤੇ ਗੁਰੂੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਮੁੱਖ ਭਾਗੀਦਾਰਾ ਵਿਚੋਂ ਇੱਕ ਹੈ ।ਉਹਨਾਂ ਨੇ ਚਾਰ ਦਸੰਬਰ ਨੂੰ ਬੀ.ਐੱਸ. ਐੱਫ ਦੇ 57ਵੇਂ ਸਥਾਪਨਾ ਦਿਵਸ ਨੂੰ ਪਹਿਲੀ ਵਾਰ ਦਿੱਲੀ ਤੋਂ ਬਾਹਰ ਮਨਾਉਣ ਲਈ ਗੁਰੂੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੂੰ ਚੁਣਿਆ ਹੈ।

    ਜਿਸ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਹਿੱਸਾ ਰਹਿ ਰਹੇ ਹਨ ।ਇਸ ਮੌਕੇ ਤੇ ਸਿੰਡੀਕੇਟ ਮੈਂਬਰਾਂ ਵੱਲੋਂ ਗੁਰੂੂ ਨਾਨਕ ਦੇਵ ਯੂਨੀਵਰਸਿਟੀ ਨੂੰ 24ਵੀ. ਵਾਰ ਮਾਕਾ ਟਰਾਫੀ ਲਿਆਉਣ ਵਿਚ ਅਹਿਮ ਯੋਗਦਾਨ ਪਾਉਣ ਵਾਲਿਆਂ ਦੀ ਪ੍ਰਸ਼ੰਸਾ ਕਰਨ ਲਈ ਮਤਾ ਲਿਆਉਣ ਲਈ ਸੁਝਾਅ ਦਿੱਤਾ ।ਮੈਂਬਰਾਂ ਨੇ ਡਾ. ਸੰਧੂ ਨੂੰ ਮਾਕਾ ਟਰਾਫੀ ਲਿਆਉਣ ਤੇ ਵਧਾਈਆਂ ਦੇਦਿਂਆ ਕਿਹਾ ਕਿ ਇਸ ਟਰਾਫੀ ਨਾਲ ਸਾਰੇ ਦੇਸ਼ ਵਿਚ ਪੰਜਾਬ ਅਤੇ ਗੁਰੂੂ ਨਾਨਕ ਦੇਵ ਯੂਨੀਵਰਸਿਟੀ ਦਾ ਸਿਰ ਉੱਚਾ ਹੋਇਆ ਹੈ । ਉਹਨਾਂ ਨੇ ਯੂਨੀਵਸਿਟੀ ਵੱਲੋਂ ਖਿਡਾਰੀਆਂ ਅਤੇ ਖੋਜਾਰਥੀਆਂ ਨੂੰ ਅੱਗੇ ਵੱਧਣ ਦੇ ਲਈ ਮੁੱਹਇਆ ਕਰਾਏ ਗਏ ਵਧੀਆ ਮਾਹੋਲ ਅਤੇ ਸਹੂਲਤਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਯੂਨੀਵਰਸਿਟੀ ਦੇ ਲਈ ਇਹ ਵੀ ਕੋਈ ਘੱਟ ਮਾਣ ਵਾਲੀ ਗੱਲ ਨਹੀਂ ਹੈ ਕਿ ਜਿਸ ਯੂਨੀਵਰਸਿਟੀ ਦਾ ਐੱਚ ਇੰਡੈਕਸ ਪੰਜ ਸਾਲ ਪਹਿਲਾਂ 64 ਸੀ ਜੋ ਹੁਣ ਵੱਧ ਕੇ 128 ਹੋ ਗਿਆ ਹੈ ।ਗੁਰੂੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮਾਂ ਤੋਂ ਵੀ ਇਸ ਸਮੇਂ ਸਿੰਡੀਕੇਟ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ ।ਮੀਟਿੰਗ ਦੌਰਾਨ ਲਿਆਂਦੇ ਗਏ ਵੱਖ ਵੱਖ ਏਜੰਡਿਆਂ ਤੇ ਵੀ ਭਰਪੂਰ ਚਰਚਾ ਕੀਤੀ ਗਈ ।ਅੱਜ ਦੀ ਇੱਕਤਰਤਾ ਵਿਚ 35 ਪੀ.ਐਚ.ਡੀ ਦੀਆਂ  ਡਿਗਰੀਆਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ।

    ਇਸ ਮੌਕੇ ਸਿੰਡੀਕੇਟ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਨੂੰ ਜਿਸ ਦੀ ਮੀਟਿੰਗ ਦੌਰਾਨ ਨੁੰਮਾਇੰਦਗੀ ਸ਼੍ਰੀ ਅਸ਼ਵਨੀ ਭੱਲਾ ਡਿਪਟੀ ਡੀ. ਪੀ. ਆਈ. (ਕਾਲਜ) ਕਰ ਰਹੇ ਸਨ ਨੂੰ ਕਿਹਾ ਕਿ ਉਹ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਉਪ ਕੁਲਪਤੀ ਡਾ ਜਸਪਾਲ ਸਿੰਘ ਸੰਧੂ ਵਲੋਂ ਕੀਤੇ ਗਏ ਕੰਮਾਂ ਦੀ ਬਦੌਲਤ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ  ਯੁਨੀਵਰਸਿਟੀ ਨੂੰ ਲੋੜ ਅਨੁਸਾਰ ਬਣਦੇ ਫੰਡ ਮੁਹੱਇਆ ਕਰਵਾਏ ਜਾਣ ਤਾਂ ਜੋ ਉਹ ਯੁਨੀਵਰਸਿਟੀ ਨੂੰ ਹੋਰ ਵੀ ਉਚੇਰੀ ਸਿਿਖਆ ਦੇ ਖੇਤਰ ਵਿਚ ਉਚਾਈਆਂ ਤੇ ਲੈ ਕੇ ਜਾ ਸਕਣ।ਜੋ ਸਮੇਂ ਦੀ ਸਖਤ ਲੋੜ ਹੈ ।

    ਪ੍ਰੋ. ਸµਧੂ ਵੱਲੋਂ ਸਿੰਡੀਕੇਟ ਦੇ ਮੈਂਬਰਾਂ ਦਾ ਯੂਨੀਵਰਸਿਟੀ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਨਿਭਾਈਆਂ ਜਾ ਰਹੀਆਂ ਭੂਮਿਕਾਵਾਂ  ਅਤੇ ਨਿੱਜੀ ਦਿਲਚਸਪੀਆਂ ਦਾ ਧµਨਵਾਦ ਕਰਦਿਆਂ  ਕਿਹਾ ਕਿ ਅੱਜ ਜੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਨੇ ਉਚੇਰੀ ਸਿੱਖਿਆ ਦੇ ਖੇਤਰ ਤੋਂ ਇਲਾਵਾ ਹੋਰ ਖੇਤਰਾਂ ਵਿਚ ਵੀ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਆਪਣਾ ਨਾਂ ਬਣਾਇਆ ਹੈ ਤਾਂ ਇਸ ਦੇ ਪਿੱਛੇ ਸਾਰਿਆਂ ਦੀ ਸੱਚੀ ਭਾਵਨਾ, ਲਗਨ  ਅਤੇ ਮਿਹਨਤ ਹੈ ਜਿਸ ਦੇ ਲਈ ਉਹ ਉਹਨਾਂ ਦਾ ਧੰਨਵਾਦ ਕਰਦੇ ਹਨ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img