ਅੰਮ੍ਰਿਤਸਰ, 22 ਸਤੰਬਰ (ਗਗਨ) – ਹੁਣੇ ਹੀ ਸੂਤਰਾਂ ਤੋਂ ਇਹ ਖ਼ਬਰ ਮਿਲੀ ਹੈ ਕਿ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਮੌਜੂਦਾ ਚੇਅਰਮੈਨ ਦਿਨੇਸ਼ ਬੱਸੀ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ, ਜਦਕਿ ਦਮਨਦੀਪ ਸਿੰਘ ਜੋ ਕਿ ਹਲਕਾ ਪੂਰਬੀ (ਜਿਸ ਦੇ ਕਿ ਨਵਜੋਤ ਸਿੰਘ ਸਿੱਧੂ ਵਿਧਾਇਕ ਹਨ) ਦੀ ਵਾਰਡ ਨੰਬਰ 26 ਦੇ ਕੌਂਸਲਰ ਹਨ l ਉਨ੍ਹਾਂ ਨੂੰ ਇੰਪਰੂਵਮੈਂਟ ਟਰੱਸਟ ਦੇ ਨਵੇਂ ਚੇਅਰਮੈਨ ਵਜੋਂ ਜ਼ਿੰਮੇਵਾਰੀ ਦਿੱਤੀ ਗਈ ਹੈl ਸੰਭਵ ਹੈ ਕਿ ਅੱਜ ਹੀ ਨਵੇਂ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਦਮਨਦੀਪ ਸਿੰਘ ਦੀ ਤਾਜਪੋਸ਼ੀ ਹੋ ਜਾਵੇ l