More

    ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਵਿਸ਼ੇਸ਼ 

    ਅੰਮ੍ਰਿਤਸਰ, 7 ਮਾਰਚ (ਬੁਲੰਦ ਅਵਾਜ਼ ਬਿਊਰੋ) – ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਵਿਸ਼ਵ ਦੇ ਵਿਭਿੰਨ ਖੇਤਰਾਂ ਵਿੱਚ ਔਰਤਾਂ ਪ੍ਰਤੀ ਸਨਮਾਨ, ਪ੍ਰਸੰਸਾ ਅਤੇ ਪਿਆਰ ਪ੍ਰਗਟਾਉਂਦੇ ਹੋਏ ਇਹ ਦਿਨ ਮਹਿਲਾਵਾਂ ਲਈ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ। ਇਸ ਨੂੰ ਸ਼ੁਰੂ ਵਿੱਚ ਅੰਤਰਰਾਸ਼ਟਰੀ ਕੰਮਕਾਜੀ ਮਹਿਲਾ ਦਿਵਸ ਕਿਹਾ ਜਾਂਦਾ ਸੀ ਅਤੇ ਇਹ ਅੰਤਰਰਾਸ਼ਟਰੀ ਬਾਲ ਦਿਵਸ, ਅੰਤਰਰਾਸ਼ਟਰੀ ਪੁਰਸ਼ ਦਿਵਸ ਅਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨਾਲ ਵੀ ਸੰਬੰਧਿਤ ਹੈ। ਇਹ ਔਰਤ ਅਧਿਕਾਰਾਂ ਦੀ ਲਹਿਰ ਦਾ ਕੇਂਦਰੀ ਬਿੰਦੂ ਹੈ। ਇਹ ਬੜੀ ਹੀ ਖੁਸ਼ੀ ਦੀ ਅਤੇ ਮਾਣ ਵਾਲੀ ਗੱਲ ਹੈ ਕਿ ਔਰਤਾਂ ਦਾ ਵੀ ਕੋਈ ਦਿਨ ਮਨਾਇਆ ਜਾਂਦਾ ਹੈ ਕਿਉਂਕਿ ਜੇਕਰ ਅੱਜ ਦੀਆਂ ਪਰਸਥਿਤੀਆਂ ਨੂੰ ਵੇਖੀਏ ਤਾਂ ਔਰਤਾਂ ਨਾਲ ਬਦਸਲੂਕੀ ਅਤੇ ਘਟੀਆ ਨਿੰਦਣਯੋਗ ਹਰਕਤਾਂ ਕੀਤੀਆਂ ਜਾਂਦੀਆਂ। ਬੇਸ਼ੱਕ ਕਾਗ਼ਜ਼ੀ ਸੁਰੱਖਿਆ ਔਰਤਾਂ ਲਈ ਹੈ ਪਰ ਹਕੀਕਤ ਵਿੱਚ ਇਸ ਸੁਰੱਖਿਆ ਦਾ ਔਰਤਾਂ ਨੂੰ ਬਹੁਤਾ ਲਾਭ ਨਹੀਂ ਮਿਲ ਰਿਹਾ। ਅਸੀਂ ਸਭ ਉਸੇ ਹੀ ਸਮਾਜ ਦਾ ਹਿੱਸਾ ਹਾਂ ਜਿੱਥੇ ਔਰਤਾਂ ਤੇ ਅਤਿਆਚਾਰ ਅਤੇ ਔਰਤਾਂ ਦਾ ਸੋਸ਼ਣ ਕੀਤਾ ਜਾਂਦਾ ਹੈ। ਅਸੀਂ ਸਭ ਬਸ ਵੇਖਦੇ ਹਾਂ।
    ਪਰ ਅਜਿਹੀਆਂ ਪਰਸਥਿਤੀਆਂ ਦੇ ਪੱਖ ਤੋਂ ਇੱਕ ਵੱਡਾ ਪੱਖ ਅਤੇ ਮਾਣ ਇਹ ਵੀ ਹੈ ਕਿ ਅੱਜ ਦੁਨੀਆਂ ਭਰ ਦੀ ਔਰਤ ਕਿੰਨੀ ਮਜ਼ਬੂਤ ਹੋ ਚੁੱਕੀ ਹੈ, ਚਾਹੇ ਉਹ ਆਰਥਿਕ ਪੱਖ ਤੋਂ ਹੋਵੇ, ਚਾਹੇ ਉਹ ਸਮਾਜਿਕ ਪੱਖ ਤੋਂ ਹੋਵੇ ਅਤੇ ਚਾਹੇ ਫਿਰ ਉਹ ਰਾਜਨੀਤਿਕ ਪੱਖ ਤੋਂ ਹੋਵੇ। ਔਰਤ ਇੰਨਾ ਤਿੰਨਾਂ ਪੱਖਾਂ ਵਿੱਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾ ਰਹੀ ਹੈ। ਅੱਜ ਔਰਤਾਂ ਮਰਦਾਂ ਦੇ ਬਰਾਬਰ ਹਨ ਹੀ ਪਰ ਹੁਣ ਇਹ ਬਰਾਬਰ ਹੀ ਨਹੀਂ ਸਗੋਂ ਮਰਦਾਂ/ਪੁਰਸ਼ਾਂ ਤੋਂ ਵਧੇਰੇ ਅੱਗੇ ਲੰਘ ਗਈਆਂ ਜਾਪਦੀਆਂ ਹਨ। ਔਰਤਾਂ ਨੇ ਹੈ ਖੇਤਰ ਵਿੱਚ ਆਉਣਾ ਨਾਮ ਕਮਾਇਆ ਹੈ। ਬਹੁਤ ਸਾਰੀਆਂ ਔਰਤਾਂ ਦੁਨੀਆਂ ਭਰ ਦੀਆਂ ਔਰਤਾਂ ਜਾਂ ਕੁੱਲ ਸੰਸਾਰ ਦੀਆਂ ਔਰਤਾਂ ਲਈ ਮਿਸਾਲ ਬਣ ਚੁੱਕੀਆਂ ਹਨ ਅਤੇ ਔਰਤ ਵਰਗ ਦਾ ਉਹਨਾਂ ਨੂੰ ਥੰਮ੍ਹ ਆਖਣ ਵਿੱਚ ਵੀ ਕੋਈ ਅਤਕਥਨੀ ਨਹੀਂ ਹੈ। ਜਿਵੇਂ: ਸਾਵਿਤਰੀਬਾਈ ਫੂਲੇ ਮਹਾਰਾਸ਼ਟਰ ਦੀ ਇੱਕ ਭਾਰਤੀ ਸਮਾਜ ਸੁਧਾਰਕ , ਸਿੱਖਿਆ ਸ਼ਾਸਤਰੀ ਅਤੇ ਕਵੀ ਸੀ।
    ਮਹਾਰਾਸ਼ਟਰ ਵਿੱਚ ਆਪਣੇ ਪਤੀ, ਮਹਾਤਮਾ ਜੋਤੀਬਾ ਫੂਲੇ ਦੇ ਨਾਲ , ਉਸਨੇ ਭਾਰਤ ਵਿੱਚ ਔਰਤਾਂ ਦੇ ਅਧਿਕਾਰਾਂ ਨੂੰ ਸੁਧਾਰਨ ਵਿੱਚ ਇੱਕ ਮਹੱਤਵਪੂਰਨ ਅਤੇ ਮਹੱਤਵਪੂਰਨ ਭੂਮਿਕਾ ਨਿਭਾਈ । ਉਸ ਨੂੰ ਭਾਰਤ ਦੀ ਨਾਰੀਵਾਦੀ ਲਹਿਰ ਦੀ ਮੋਢੀ ਮੰਨਿਆ ਜਾਂਦਾ ਹੈ। ਉਸਨੇ ਜਾਤ ਅਤੇ ਲਿੰਗ ਦੇ ਅਧਾਰ ਤੇ ਲੋਕਾਂ ਨਾਲ ਵਿਤਕਰੇ ਅਤੇ ਅਨੁਚਿਤ ਵਿਵਹਾਰ ਨੂੰ ਖਤਮ ਕਰਨ ਲਈ ਕੰਮ ਕੀਤਾ ਅਤੇ ਕੁੜੀਆਂ ਲਈ ਪਹਿਲੇ ਸਕੂਲ ਦੀ ਸਥਾਪਨਾ ਕੀਤੀ ਅਤੇ ਜਦੋਂ ਸਿੱਖਿਆ ਦਾ ਹੱਕ ਵੀ ਨਹੀਂ ਸੀ ਉਹਨਾਂ ਨੇ ਸੰਘਰਸ਼ ਕਰਦੇ ਹੋਏ ਇਹ ਸਭ ਕੀਤਾ ਅਤੇ ਸਾਵਿਤਰੀਬਾਈ ਫੂਲੇ ਨੂੰ ਦੇਸ਼ ਪਹਿਲੀ ਅਧਿਆਪਕਾ ਕਿਹਾ ਜਾਂਦਾ ਹੈ। ਦੂਜੇ ਹਨ: ਰਮਾਬਾਈ ਅੰਬੇਡਕਰ, ਡਾ. ਬੀ.ਆਰ. ਅੰਬੇਡਕਰ ਦੀ ਪਹਿਲੀ ਪਤਨੀ ਸਨ , ਜਿੰਨਾ ਨੇ ਕਿਹਾ ਕਿ ਉਸਦੀ ਉੱਚ ਸਿੱਖਿਆ ਅਤੇ ਉਸਦੀ ਅਸਲ ਸਮਰੱਥਾ ਨੂੰ ਅੱਗੇ ਵਧਾਉਣ ਵਿੱਚ ਉਸਦੀ ਮਦਦ ਕਰਨ ਵਿੱਚ ਉਸਦਾ ਸਮਰਥਨ ਮਹੱਤਵਪੂਰਨ ਸੀ। ਰਮਾਬਾਈ ਕਈ ਜੀਵਨੀ ਫਿਲਮਾਂ ਅਤੇ ਕਿਤਾਬਾਂ ਦਾ ਵਿਸ਼ਾ ਰਹੀ ਹੈ। ਭਾਰਤ ਭਰ ਵਿੱਚ ਕਈ ਥਾਵਾਂ ਦਾ ਨਾਮ ਰਮਾਬਾਈ ਦੇ ਨਾਮ ਉੱਤੇ ਰੱਖਿਆ ਗਿਆ ਹੈ।
    ਉਸ ਨੂੰ ਰਾਮਾਈ (ਮਾਤਾ ਰਾਮ) ਵਜੋਂ ਵੀ ਜਾਣਿਆ ਜਾਂਦਾ ਹੈ । ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਹਰ ਮਰਦ/ਪੁਰਸ਼ ਦੀ ਕਾਮਯਾਬੀ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ। ਠੀਕ ਉਸੇ ਪ੍ਰਕਾਰ ਹੀ ਡਾ. ਅੰਬੇਡਕਰ ਜੀ ਦੀ ਸਫ਼ਲਤਾ ਦੇ ਪਿੱਛੇ ਉਹਨਾਂ ਦੀ ਪਤਨੀ ਦਾ ਹੱਥ ਸੀ ਭਾਵ ਉਹਨਾਂ ਦਾ ਪੂਰਨ ਸਮਰਥਨ ਸੀ ਤੇ ਅੱਜ ਕੱਲ ਦੀਆਂ ਔਰਤਾਂ ਤਾਂ ਲਈ ਥਾਵਾਂ ਤੇ ਆਪਣੇ ਪਤੀ ਨੂੰ ਇਹ ਕਹਿ ਕੇ ਛੱਡ ਜਾਂਦੀਆਂ ਨੇ ਕਿ ਤੇਰੇ ਕੋਲ ਕੀ ਹੈ, ਤੇਰੇ ਤੋਂ ਨੀ ਕੁਝ ਹੋਣਾ, ਸੂਟਾਂ ਤੇ ਸੁਰਖ਼ੀ ਬਿੰਦੀ ਪਿੱਛੇ ਆਪਣੇ ਪਤੀ ਨਾਲ ਲੜ ਦੀਆਂ ਰਹਿੰਦੀਆਂ ਹਨ। ਇਸ ਸੱਚਾਈ ਹੈ, ਇਸ ਤੋਂ ਅਸੀਂ ਪਾਸਾ ਨਹੀਂ ਵੱਟ ਸਕਦੇ। ਸੋ ਅਜਿਹਾ ਕਰਨ ਵਾਲਿਆਂ ਔਰਤਾਂ ਇਹਨਾਂ ਔਰਤਾਂ ਤੋਂ ਸਿੱਖਿਆ ਲੈਕੇ ਅੱਗੇ ਵਧੋ। ਅੱਜ ਔਰਤਾਂ ਨੇ ਖੇਡ ਜਗਤ ਵਿੱਚ ਵੀ ਬਹੁਤ ਮੱਲਾਂ ਮਾਰੀਆਂ ਹਨ। ਤੀਜਾ ਕਲਪਨਾ ਚਾਵਲਾ ਇੱਕ ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਅਤੇ ਏਰੋਸਪੇਸ ਇੰਜੀਨੀਅਰ ਸੀ, ਜੋ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਸੀ। ਉਸਨੇ ਪਹਿਲੀ ਵਾਰ 1997 ਵਿੱਚ ਇੱਕ ਮਿਸ਼ਨ ਮਾਹਰ ਅਤੇ ਪ੍ਰਾਇਮਰੀ ਰੋਬੋਟਿਕ ਆਰਮ ਆਪਰੇਟਰ ਵਜੋਂ ਸਪੇਸ ਸ਼ਟਲ ਕੋਲੰਬੀਆ ‘ਤੇ ਉਡਾਣ ਭਰੀ ਸੀ। ਸਾਡੀਆਂ ਔਰਤਾਂ ਇੰਨੀਆਂ ਸ਼ਕਤੀਸ਼ਾਲੀ ਅਤੇ ਔਰਤਾਂ ਦੇ ਜੀਵਨ ਵਿੱਚ ਇੱਕ ਬਹੁਤ ਵੱਡਾ ਪ੍ਰਤੀਕ ਹਨ।
    ਔਰਤਾਂ ਮੁੱਢ ਤੋਂ ਹੀ ਕੰਮ ਕਰਨ ਵਿੱਚ ਮਿਹਨਤ ਕਰਨ ਵਿੱਚ ਬਲਵਾਨ ਹਨ ਅਤੇ ਔਰਤਾਂ ਨੇ ਕੱਪੜਾ ਮਿੱਲਾਂ ਵਿੱਚ ਕੰਮ ਕਰਦਿਆਂ ਮਜ਼ਦੂਰੀ ਕਰਦਿਆਂ ਆਪਣੇ ਹੱਕਾਂ ਲਈ ਆਪਣੇ ਹਾਲਾਤਾਂ ਦੇ ਸੁਧਾਰ ਲਈ ਜਲਸਾ ਜਲੂਸ ਕੱਢਿਆ ਸੀ। ਅੱਜ ਔਰਤਾਂ ਦੇ ਜੀਵਨ ਵਿੱਚ ਬਹੁਤ ਜਿਆਦਾ ਸੁਧਾਰ ਅਤੇ ਹੈ ਔਰਤਾਂ ਪੜ ਲਿਖ ਗਈਆਂ ਹਨ, ਉੱਚ ਅਹੁਦਿਆਂ ਤੇ ਸ਼ਸ਼ੋਵਿਤ ਹੋ ਗਈਆਂ ਹਨ। ਜਿਵੇਂ: ਆਈ.ਏ.ਐੱਸ, ਆਈ.ਪੀ.ਐੱਸ, ਮੰਤਰੀ, ਵਕੀਲ, ਜੱਜ, ਡੀਸੀ ਆਦਿ। ਇੰਨਾ ਹੀ ਨਹੀਂ ਅੱਜ ਸਮਾਜ ਵਿੱਚ ਔਰਤ ਦੇ ਇੰਨਾ ਅੱਗੇ ਵਧ ਜਾਣ ਕਾਰਨ ਭਰੂਣ ਹੱਤਿਆ ਦਾ ਜਾਲ ਵੀ ਅੱਜ ਖ਼ਤਮ ਹੁੰਦਾ ਜਾ ਰਿਹਾ ਤੇ ਸਮਾਜ ਵੱਲੋਂ ਕੁੜੀਆਂ ਜੰਮਣ ਤੇ ਵੀ ਮੁੰਡੇ ਦੇ ਜਨਮ ਦੇ ਬਰਾਬਰ ਦੀ ਖੁਸ਼ੀ ਮਨਾਈ ਜਾ ਰਹੀ ਹੈ। ਇਹ ਵੱਡੀ ਸਮਾਜਿਕ ਕੁਰੀਤੀ ਦੇ ਪਤਨ ਵੱਲ ਵਧਣ ਨਾਲ ਸਮਾਜ ਵਿੱਚ ਮੁੰਡੇ ਕੁੜੀ ਵਿਚਕਾਰ ਕੀਤੇ ਜਾਣ ਵਾਲੇ ਵਿਤਕਰੇ ਤੋਂ ਵੀ ਛੁਟਕਾਰਾ ਮਿਲਿਆ ਹੈ। ਸੋ ਸਾਨੂੰ ਔਰਤਾਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img