More

    ਅੰਗਰੇਜ ਤੇ ਚਲੇ ਗਏ, ਪਰ ਸਿੱਖਾਂ ਅੰਦਰ ਆਪਣੇ ਮਹਾਰਾਜੇ ਤੇ ਆਪਣੇ ਰਾਜ ਪ੍ਰਤੀ ਨਫਰਤ ਨਹੀਂ ਮੁੱਕੀ!

    ਮਹਾਰਾਜਾ ਰਣਜੀਤ ਸਿੰਘ ਨੂੰ “ਅਸਿੱਖ” ਕਰਾਰ ਦੇਣਾ ਅਧੁਨਿਕ ਦੌਰ ‘ਚ ਸਿੱਖ ਅਤੇ ਪੜ੍ਹੇ ਲਿਖੇ ਹੋਣ ਦੀ ਮੁੱਢਲੀ ਯੋਗਤਾ ਹੈ। ਜਿਹੜੇ ਬੰਦੇ ਦੇ ਆਪਣੇ ਟੱਬਰ ਦੇ ਚਾਰ ਜੀਅ ਉਹਦੇ ਕਹਿਣੇ ‘ਚ ਨਹੀਂ, ਉਹ ਵੀ ਮਾਹਰਾਜੇ ‘ਤੇ ਉਂਗਲ ਚੁੱਕਦਾ। ਜਿਸਦਾ ਰਾਜ ਸਤਲੁਜ ਤੋੰ ਕਾਬੁਲ ਕੰਧਾਰ ਤੇ ਕਸ਼ਮੀਰ, ਲੱਦਾਖ ਤੱਕ ਫੈਲਿਆ ਸੀ। ਇਹ ਕੋਈ ਅਣਹੋਣੀ ਨਹੀਂ ਕਿ ਦੋ ਬੰਦੇ ਬਹਿ ਕੇ ਆਪਣਾ ਬੌਣਾਪਨ ਲੁਕਾਉਣ ਲਈ ਮਹਾਰਾਜੇ ਨੂੰ ਗਲਤ ਤੇ ਨਿੱਕਾ ਸਾਬਤ ਕਰਨ ਲੱਗ ਜਾਣ। ਇਹ ਕਵਾਇਦ ਅੰਗਰੇਜ ਨੇ ਮਹਾਰਾਜੇ ਦੀ ਲਾਹੌਰ ਦੇ ਸ਼ਾਹੀ ਕਿਲ੍ਹੇ ‘ਚ ਤਾਜਪੋਸ਼ੀ ਦੇ ਨਾਲ ਹੀ ਸ਼ੁਰੂ ਕਰ ਦਿੱਤੀ ਸੀ। ‘ਤੇ ਬਲਦੇਵ ਸੜਕਨਾਮੇ ਦੀਆਂ ਸੜਕਛਾਪ ਲਿਖਤਾਂ ਤੱਕ ਬਾ ਦਸਤੂਰ ਜਾਰੀ ਹੈ। ਇਸ ਗੱਲਬਾਤ ਵਿਚ ਪੱਤਰਕਾਰ ਸਾਬ ਨੇ ਵਕਤੇ ਦੀ ਹਾਮੀ ਇਸ ਗੱਲ ਲਈ ਭਰਾ ਲਈ ਕਿ ਮਹਾਰਾਜੇ ਨੇ ਆਪਣਾ ਰਾਜ ਆਪਣੇ ਪੁੱਤ ਨੂੰ ਦੇ ਕੇ ਗੁਰੂ ਤੋੰ ਬੇਪ੍ਰਤੀਤੀ ਕੀਤੀ ਸੀ। ਕਮਾਲ ਦੀ ਗੱਲ ਇਹ ਹੈ ਕਿ ਮਹਾਰਾਜਾ ਕਿਸੇ ਘਾਹੀ ਦਾ ਪੁੱਤ ਨਹੀਂ ਸੀ ਕਿ ਜਿਸ ਨੂੰ ਕਿਸੇ ਨੇ ਰਾਜ ਲੈ ਕੇ ਦਿੱਤਾ ਸੀ। ਉਸਦਾ ਬਾਪ ਪਟਿਆਲੇ ਤੋੰ ਵੱਡੀ ਰਿਆਸਤ ਦਾ ਰਾਜਾ ਸੀ, ਉਸ ਦਾ ਦਾਦਾ ਮਿਸਲ ਦਾ ਸਰਦਾਰ ਸੀ। ਮਾਹਰਾਜੇ ਦਾ ਰਾਜ ਪਿਤਾ-ਪੁਰਖੀ ਰਾਜ ਸੀ, ਜੋ ਉਸਦੀ ਔਲਾਦ ਕੋਲ ਜਾਣਾ ਗੁਰੂ ਤੋੰ ਬੇ ਪ੍ਰਤੀਤੀ ਬਿਲਕੁਲ ਵੀ ਨਹੀਂ ਸੀ। ਉਸ ਦੇ ਪੁੱਤ ਪੋਤਰੇ ਵੀ ਸਿੱਖ ਸਨ, ਖਾਲਸੇ ਸਨ ਨਾਂ ਕਿ ਕੋਈ ਤੁਰਕ। ਜੇ ਮਹਾਰਾਜਾ ਰਣਜੀਤ ਸਿੰਘ ਆਪਣੇ ਬੱਲ ਨਾਲ ਲਏ ਰਾਜ ਨੂੰ ਪੰਥ ਦੇ ਅਧੀਨ ਕਰ ਸਕਦਾ ਤਾਂ ਉਸ ਦੇ ਪੁੱਤ ਪੋਤਰੇ ਵੀ ਪੰਥ ਤੋੰ ਆਕੀ ਨਹੀਂ ਸਨ। ਹੋਣਾ ਓਹੀ ਸੀ ਜੋ ਗੁਰੂ ਨੂੰ ਮਨਜੂਰ ਸੀ। ਪਰ ਆਪਣਾ ਪਿਤਰੀ ਰਾਜ ਆਪਣੀ ਔਲਾਦ ਨੂੰ ਦੇਣਾ ਮਹਾਰਾਜੇ ਦੀ ਗਲਤੀ ਨਹੀਂ ਸੀ।

    ਮਹਾਰਾਜੇ ਦੀਆਂ ਸਿਫਤਾਂ ਨੇ ਕਿ ਉਹ ਹਮੇਸ਼ਾ ਗੁਰੂ-ਪੰਥ ਦੇ ਅਧੀਨ ਰਿਹਾ। ਅਕਾਲੀ ਜੀ ਤੋੰ ਕੋੜੇ ਵੀ ਖਾਧੇ। ਗਲਤੀਆਂ ਸਾਡੇ ਵਿਚ ਨੇ, ਜਿੰਨਾ ਨੇ ਮੈਕਲੌਡ ਹੁਰਾਂ ਦੇ ਇਤਿਹਾਸ ਨੂੰ ਏਦਾਂ ਰੱਟਾ ਮਾਰਿਆ ਹੋਇਆ ਕਿ ਅਸੀਂ ਪੱਛਮੀ ਅਧੁਨਿਕਤਾ ਨੂੰ ਵੀ ਨਿੰਦੀ ਜਾਂਦੇ ਹਾਂ, ਤੇ ਆਪਣੇ ਮਹਾਰਾਜੇ ਦੀਆਂ ਗਲਤੀਆਂ ਪਰਦੇ ‘ਤੇ ਬੈਨਰ ਬਣਾ ਕੇ ਵੀ ਲਾਈ ਜਾਂਦੇ ਹਾਂ। ਖੱਬੇ-ਪੱਖੀ ਵਿਚਾਰਧਾਰਾ ਦੀ ਇਹ ਕਾਣ ਹੈ ਕਿ ਉਹ ਅੰਗਰੇਜ ਦਾ ਲਿਖਿਆ ਅੰਤਮ ਸੱਚ ਮੰਨਦੇ ਨੇ। ਤੇ ਸਵੈ ਨਫਰਤ ਕਾਰਨ ਆਪਣੇ ਵਿਰਸੇ, ਸੱਭਿਅਤਾ, ਰਾਜ ਤੇ ਰਾਜੇ ਨੂੰ ਹਕਾਰਤ ਦੀ ਨਿਗ੍ਹਾ ਨਾਲ ਵੇਖਕੇ ਗਲਤੀਆਂ ਕੱਢਦੇ ਹਨ। ਇਹ ਨਹੀਂ ਕਿ ਮਹਾਰਾਜੇ ਦੀ ਅਲੋਚਨਾ ਨਹੀਂ ਹੋ ਸਕਦੀ। ਪਰ ਜੇ ਅਲੋਚਨਾ ਦੀ ਜਮੀਨ ਬਸਤੀਵਾਦੀ ਏਜੰਡਾ ਏ ਤਾਂ ਇਹ ਗੁਸਤਾਖੀ ਹਰਗਿਜ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਫਿਰ ਉਹ ਚਾਹੇ ਕੋਈ ਸੜਕਨਾਮਾ ਹੋਵੇ ਜਾਂ ਸੜਕਛਾਪ।

    #ਮਹਿਕਮਾ_ਪੰਜਾਬੀ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img