More

    ਅਵਾਰਾ ਸਾਨ੍ਹ ਨੇ ਮਾਰਿਆ ਬੰਦਾ, ਜ਼ਿਲ੍ਹੇ ਦੇ ਮੇਅਰ ਸਣੇ ਕਮਿਸ਼ਨਰ ‘ਤੇ ਹੋਈ ਕਾਰਵਾਈ

    ਪਿਛਲੇ ਦਿਨੀਂ ਪਟਿਆਲਾ ਵਿੱਚ ਇੱਕ ਸਾਨ੍ਹ ਨੇ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਹ ਮਾਮਲਾ ਹੁਣ ਜ਼ਿਲ੍ਹਾ ਅਦਾਲਤ ਤਕ ਪਹੁੰਚ ਗਿਆ ਹੈ। ਇਸ ਬਾਰੇ ਜ਼ਿਲ੍ਹਾ ਸੈਸ਼ਨ ਅਦਾਲਤ ਨੇ ਸ਼ਹਿਰ ਦੇ ਮੇਅਰ ਤੇ ਕਮਿਸ਼ਨਰ ਨੂੰ ਸੰਮਨ ਜਾਰੀ ਕਰਕੇ 31 ਅਕਤੂਬਰ ਤਕ ਜਵਾਬ ਮੰਗਿਆ ਹੈ।

    PATIALA a bull killed a man  Meyer and commissioner summoned by dist court

    ਪਟਿਆਲਾ: ਪਿਛਲੇ ਦਿਨੀਂ ਪਟਿਆਲਾ ਵਿੱਚ ਇੱਕ ਸਾਨ੍ਹ ਨੇ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਹ ਮਾਮਲਾ ਹੁਣ ਜ਼ਿਲ੍ਹਾ ਅਦਾਲਤ ਤਕ ਪਹੁੰਚ ਗਿਆ ਹੈ। ਇਸ ਬਾਰੇ ਜ਼ਿਲ੍ਹਾ ਸੈਸ਼ਨ ਅਦਾਲਤ ਨੇ ਸ਼ਹਿਰ ਦੇ ਮੇਅਰ ਤੇ ਕਮਿਸ਼ਨਰ ਨੂੰ ਸੰਮਨ ਜਾਰੀ ਕਰਕੇ 31 ਅਕਤੂਬਰ ਤਕ ਜਵਾਬ ਮੰਗਿਆ ਹੈ।ਪਟੀਸ਼ਨਕਰਤਾ ਵਕੀਲ ਨੇ ਇਸ ਮਾਮਲੇ ‘ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਅਸੀਂ ਕਾਓ ਸੈਸ ਭਰਦੇ ਹਾਂ ਤਾਂ ਨਗਰ ਨਿਗਮ ਵੱਲੋਂ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਕਿਉਂ ਨਹੀਂ ਹਟਾਇਆ ਗਿਆ। ਜਿਸ ਸ਼ਖ਼ਸ ਦੀ ਅਵਾਰਾ ਪਸ਼ੂ ਕਰਕੇ ਮੌਤ ਹੋਈ ਹੈ, ਵਕੀਲ ਨੇ ਉਸ ਦੀ ਪਤਨੀ ਨੂੰ ਪਟਿਆਲਾ ਨਗਰ ਨਿਗਮ ਵੱਲੋਂ 60 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।ਇਸ ‘ਤੇ ਅਦਾਲਤ ਵਿੱਚ ਇੱਕ ਪੱਤਰ ਦਾਖ਼ਲ ਕੀਤਾ ਗਿਆ ਹੈ। ਪੀੜਤ ਪਰਿਵਾਰ ਵੱਲੋਂ ਪਟਿਆਲਾ ਨਗਰ ਨਿਗਮ ਖ਼ਿਲਾਫ਼ ਇਹ ਪੱਤਰ ਪਾਇਆ ਗਿਆ ਹੈ। ਇਸ ਕੇਸ ਦੀ ਅਗਲੀ ਸੁਣਵਾਈ 31 ਅਕਤੂਬਰ ਨੂੰ ਹੋਏਗੀ।

    ਸਾਡੀ ਖ਼ਬਰ ਸ਼ੇਅਰ ਜਰੂਰ ਕਰੋ ਜੀ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img