More

    ਅਮਰੀਕਾ ‘ਚ ਝਗੜੇ ਦੌਰਾਨ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਹੋਈ ਮੌਤ

    ਨਿਊ ਯਾਰਕ, 11 ਸਤੰਬਰ (ਬੁਲੰਦ ਆਵਾਜ ਬਿਊਰੋ) – ਜਵਾਨ ਪੁੱਤ ਦਾ ਅਮਰੀਕਾ ਵਿਚ ਕਤਲ ਹੋ ਗਿਆ ਅਤੇ ਪੰਜਾਬੀ ਮਾਪੇ ਬੁਢਾਪੇ ਦਾ ਸਹਾਰਾ ਖੁੱਸਣ ਮਗਰੋਂ ਵਿਲਕਦੇ ਰਹਿ ਗਏ। ਟੈਕਸੀ ਚਲਾ ਰਹੇ 21 ਸਾਲ ਦੇ ਕੁਲਦੀਪ ਸਿੰਘ ਦਾ ਨਾ ਕਿਸੇ ਨਾਲ ਝਗੜਾ ਹੋਇਆ ਅਤੇ ਨਾ ਕਿਸੇ ਨੇ ਉਸ ਉਪਰ ਹਮਲਾ ਕੀਤਾ ਪਰ ਪਤਾ ਨਹੀਂ ਕਿੱਥੋਂ ਇਕ ਗੋਲੀ ਆ ਕੇ ਉਸ ਦੇ ਸਿਰ ਵਿਚ ਲੱਗੀ ਅਤੇ ਉਹ ਸਦਾ ਦੀ ਨੀਂਦ ਸੌਂ ਗਿਆ। ਸੋਗ ਵਿਚ ਡੁੱਬੇ ਕੁਲਦੀਪ ਸਿੰਘ ਦੇ ਪਿਤਾ ਬਹਾਦਰ ਸਿੰਘ ਨੇ ਦੱਸਿਆ ਕਿ ਸਿਰਫ਼ ਦੋ ਮਹੀਨੇ ਪਹਿਲਾਂ ਹੀ ਉਸ ਨੇ ਟੈਕਸੀ ਚਲਾਉਣੀ ਸ਼ੁਰੂ ਕੀਤੀ ਸੀ। ਨਿਊ ਯਾਰਕ ਦੇ ਹਾਰਲਮ ਇਲਾਕੇ ਵਿਚ ਵਾਪਰੀ ਘਟਨਾ ਬਾਰੇ ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ 2018 ਵਿਚ ਅਮਰੀਕਾ ਆਇਆ ਸੀ ਅਤੇ ਅੰਗਰੇਜ਼ੀ ਸਿੱਖਣ ਦੇ ਸਥਾਨਕ ਹਾਲਾਤ ਵਿਚ ਢਲਣ ਮਗਰੋਂ ਕੰਮ ਸ਼ੁਰੂ ਕਰਨ ਦਾ ਮਨ ਬਣਾਇਆ। ਪਰਵਾਰ ਨਾਲ ਸਲਾਹ ਕਰਨ ਮਗਰੋਂ ਕੁਲਦੀਪ ਸਿੰਘ ਟੈਕਸੀ ਚਲਾਉਣ ਲੱਗਾ ਅਤੇ ਕਮਾਊ ਪੁੱਤ ਬਣ ਗਿਆ। ਪਿਛਲੇ ਦਿਨੀਂ ਕੁਲਦੀਪ ਸਿੰਘ ਆਪਣੀ ਟੈਕਸੀ ਰਾਹੀਂ ਇਕ ਔਰਤ ਅਤੇ ਉਸ ਦੇ 12 ਸਾਲ ਦੇ ਬੇਟੇ ਨੂੰ ਛੱਡਣ ਜਾ ਰਿਹਾ ਸੀ ਕਿ ਹਾਰਲਮ ਦੀ 131ਵੀਂ ਸਟ੍ਰੀਟ ਅਤੇ ਫ਼ਰੈਡਰਿਕ ਡਗਲਸ ਬੁਲੇਵਾਰਡ ਵਿਖੇ ਦੋ ਧੜਿਆਂ ਵਿਚਾਲੇ ਗੋਲੀਆਂ ਚੱਲ ਗਈਆਂ। ਅਪਰਾਧੀਆਂ ਵੱਲੋਂ ਚਲਾਈਆਂ ਗੋਲੀਆਂ ਵਿਚੋਂ ਇਕ ਕੁਲਦੀਪ ਸਿੰਘ ਦੇ ਸਿਰ ਵਿਚ ਲੱਗੀ ਅਤੇ ਉਸ ਦੀ ਟੈਕਸੀ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੀਆਂ ਗੱਡੀਆਂ ਵਿਚ ਜਾ ਵੱਜੀ। ਕੁਲਦੀਪ ਸਿੰਘ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਅਤੇ ਡਾਕਟਰਾਂ ਨੇ ਐਮਰਜੰਸੀ ਸਰਜਰੀ ਰਾਹੀਂ ਗੋਲੀ ਕੱਢਣ ਦਾ ਯਤਨ ਕੀਤਾ ਪਰ ਸਫ਼ਲ ਨਾ ਹੋਏ। ਤਿੰਨ ਦਿਨ ਬਾਅਦ ਕੁਲਦੀਪ ਸਿੰਘ ਦਮ ਤੋੜ ਗਿਆ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img