More

    ਅਮਰੀਕਾ ‘ਚ ਕਮਿਸ਼ਨ ਦੇ ਦੋਸ਼ ਚੱਕਰ ਵਿਚ ਫਸੇ ਭਾਰਤੀ ਡਾਕਟਰ

    ਵਾਸ਼ਿੰਗਟਨ, 22 ਜੁਲਾਈ (ਬੁਲੰਦ ਆਵਾਜ ਬਿਊਰੋ) – ਅਮਰੀਕਾ ’ਚ ਦੋ ਭਾਰਤੀ ਡਾਕਟਰ ਤੇ ਇਕ ਵੱਡਾ ਹਸਪਤਾਲ ਚਲਾਉਣ ਵਾਲੀ ਕੰਪਨੀ ਮਹਿੰਗਾ ਇਲਾਜ ਤੇ ਕਮਿਸ਼ਨ ਦੇ ਦੋਸ਼ ’ਚ ਫਸ ਗਏ। ਇਹ ਡਾਕਟਰ ਉਕਤ ਹਸਪਤਾਲ ’ਚ ਮਰੀਜ਼ ਭੇਜਦੇ ਸਨ ਤੇ ਬਦਲੇ ’ਚ ਮੋਟੀ ਰਕਮ ਕਮਿਸ਼ਨ ਦੇ ਤੌਰ ’ਤੇ ਲੈਂਦੇ ਸਨ। ਇਨ੍ਹਾਂ ’ਚੋਂ ਇਕ ਡਾਕਟਰ ਹਸਪਤਾਲ ਦਾ ਮਾਲਕ ਹੈ। ਨਿਆ ਵਿਭਾਗ ਮੁਤਾਬਕ ਹੁਣ ਇਨ੍ਹਾਂ ਦੋਸ਼ਾਂ ਦੇ ਹੱਲ ਲਈ ਦੋਵਾਂ ਡਾਕਟਰਾਂ ਤੇ ਕੰਪਨੀ ਨੂੰ 3 ਕਰੋੜ 75 ਲੱਖ ਡਾਲਰ (ਕਰੀਬ 280 ਕਰੋੜ ਰੁਪਏ) ਦਾ ਭੁਗਤਾਨ ਕਰਨਾ ਪਵੇਗਾ, ਜਿਹੜਾ ਉਨ੍ਹਾਂ ਮਰੀਜ਼ਾਂ ਨੂੰ ਵਾਪਸ ਕੀਤਾ ਜਾਵੇਗਾ, ਜਿਨ੍ਹਾਂ ਤੋਂ ਇਲਾਜ ਲਈ ਗੈਰ ਜ਼ਰੂਰੀ ਰਕਮ ਲਈ ਗਈ। ਇਹ ਮਾਮਲਾ ਕੈਲੀਫੋਰਨੀਆ ਦੇ ਕਾਰਡੀਓਲਾਜਿਸਟ ਡਾ. ਸ਼ਿਵ ਅਰੁਣਾਸ਼ਲਮ ਤੇ ਪ੍ਰਾਈਮ ਹੈਲਥ ਕੇਅਰ ਸਰਵਿਸ ਦੇ ਸੀਈਓ ਡਾ. ਪ੍ਰੇਮ ਰੈਡੀ ਦਾ ਹੈ। ਇਹ ਦੋਵੇਂ ਡਾਕਟਰ ਕੈਲੀਫੋਰਨੀਆ ਦੇ ਵਿਕਟਰ ਵਿਲੇ ਸਥਿਤ ਡੈਜ਼ਰਟ ਵੈਲੀ ਹਸਪਤਾਲ ’ਚ ਮਰੀਜ਼ਾਂ ਦੀ ਭਰਤੀ ਕਰਵਾਉਂਦੇ ਸਨ, ਜਿੱਥੇ ਉਨ੍ਹਾਂ ਮਰੀਜ਼ਾਂ ਦੇ ਨਾਜਾਇਜ਼ ਬਿੱਲ ਬਣਾਏ ਗਏ। ਮਰੀਜ਼ਾਂ ਤੋਂ ਲਿਆ ਗਿਆ ਇਹ ਭੁਗਤਾਨ ਤੈਅ ਕੀਤੇ ਗਏ ਇਲਾਜ ਦੀ ਰਕਮ ਤੋਂ ਵੱਧ ਹੈ। ਮੀਡੀਆ ’ਚ ਜਾਰੀ ਕੀਤੇ ਗਏ ਬਿਆਨ ਮੁਤਾਬਕ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਦੋਵੇਂ ਹੀ ਡਾਕਟਰ ਤੇ ਹਸਪਤਾਲ ਚਲਾਉਣ ਵਾਲੀ ਕੰਪਨੀ ਪ੍ਰਾਈਮ ਹੈਲਥਕੇਅਰ ਸਰਵਿਸ ਨੇ ਸਮਝੌਤੇ ਤਹਿਤ ਤਿੰਨ ਕਰੋੜ 75 ਲੱਖ ਡਾਲਰ ਦਾ ਭੁਗਤਾਨ ਕਰਨ ’ਤੇ ਆਪਣੀ ਸਹਿਮਤੀ ਦੇ ਦਿੱਤੀ ਹੈ। ਨਿਆ ਵਿਭਾਗ ਨੇ ਕਿਹਾ ਹੈ ਕਿ ਮਰੀਜ਼ਾਂ ਨੂੰ ਹਸਪਤਾਲ ਭੇਜਣ ਬਦਲੇ ਡਾਕਟਰਾਂ ਦਾ ਕਮਿਸ਼ਨ ਲੈਣਾ ਸਿਹਤ ਢਾਂਚੇ ਨੂੰ ਕਮਜ਼ੋਰ ਕਰਨਾ ਹੈ। ਇਹ ਮਰੀਜ਼ਾਂ ਨਾਲ ਬੇਇਨਸਾਫ਼ੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img