More

    ਅਮਰੀਕਾ/ਕਨੇਡਾ ਚ ਮਹਿੰਗਾਈ ਵਧਣ ਦੇ ਆਸਾਰ, ਸੋਚ ਕੇ ਚੁੱਕੋ ਕਦਮ -ਗੁਰਪ੍ਰੀਤ ਸਿੰਘ ਸਹੋਤਾ

    19 ਮਈ (ਰਛਪਾਲ ਸਿੰਘ) -ਕੈਨੇਡਾ ‘ਚ ਚੀਨ ਅਤੇ ਹੋਰ ਮੁਲਕਾਂ ਤੋਂ ਆ ਰਿਹਾ ਸਮਾਨ ਮਹਿੰਗਾ ਹੋ ਰਿਹਾ, ਜਿਸ ਕਾਰਨ ਕੈਨੇਡਾ ‘ਚ ਘਰਾਂ ਤੋਂ ਲੈ ਕੇ ਘਰਾਂ ‘ਚ ਵਰਤਿਆ ਜਾਣ ਵਾਲਾ ਸਮਾਨ, ਸਭ ਕੁਝ ਮਹਿੰਗਾ ਹੋ ਜਾਣਾ। ਮਿਸਾਲ ਵਜੋਂ

    1. ਅਮਰੀਕਾ/ਕੈਨੇਡਾ ਨਾਲ ਟਰੇਡ ਵਾਰ ਕਾਰਨ ਚੀਨ ਨੇ ਸਮਾਨ ਦੀਆਂ ਕੀਮਤਾਂ 15 ਤੋਂ 25 ਫੀਸਦੀ ਵਧਾ ਦਿੱਤੀਆਂ ਹਨ।

    2. ਚੀਨ ਤੋਂ ਕੈਨੇਡਾ ਆ ਰਹੇ ਕੰਟੇਨਰ ਦਾ ਕਿਰਾਇਆ $1700 ਤੋਂ ਵਧ ਕੇ $9000 ਹੋ ਗਿਆ।

    3. ਚੀਨ ਤੋਂ ਆ ਰਹੇ ਸੋਫ਼ਿਆਂ ‘ਤੇ ਕੈਨੇਡਾ ਨੇ 300 ਫੀਸਦੀ ਡਿਊਟੀ ਲਾ ਦਿੱਤੀ ਹੈ। (ਹੋਰ ਸਮਾਨ ‘ਤੇ ਵੀ ਲੱਗ ਸਕਦੀ)

    ਕੈਨੇਡਾ ‘ਚ ਲੱਕੜ ਏਨੀ ਹੈ ਪਰ ਕੀਮਤ ਦੁੱਗਣੀ ਹੋ ਗਈ ਹੈ। ਕੰਸਟਰਕਸ਼ਨ ‘ਚ ਵਰਤਿਆ ਜਾਣ ਵਾਲਾ ਸਮਾਨ ਲਗਭਗ ਸਾਰਾ ਹੀ 15 ਤੋਂ 25 ਫੀਸਦੀ ਮਹਿੰਗਾ ਹੋ ਗਿਆ, ਜਿਸ ਕਾਰਨ ਬਿਲਡਰ ਦੀ ਆਪਣੀ ਲਾਗਤ ਵਧ ਗਈ ਤੇ ਉਸ ਨੂੰ ਮਜਬੂਰੀ ‘ਚ ਰੇਟ ਚੁੱਕਣਾ ਪੈ ਰਿਹਾ। ਨਵੇਂ ਘਰ ਮਹਿੰਗੇ ਹੋਣਗੇ ਤਾਂ ਪੁਰਾਣੇ ਵੀ ਨਾਲ ਹੀ ਹੋਣਗੇ। ਜੇ ਮਹਿੰਗੇ ਨਹੀਂ ਹੁੰਦੇ, ਮਾਰਕੀਟ ਖੜ੍ਹ ਜਾਂਦੀ ਹੈ ਤਾਂ ਬਿਲਡਰ ਡੁੱਬਣਗੇ ਤੇ ਨਾਲ ਫਿਰ ਟਰੇਡਸਮੈਨ ਵੀ। ਕਰੋਨਾ ਮੁੱਕਣ ਦੀ ਦੇਰ ਹੈ, ਭਾਰਤ ਤੋਂ ਅਨੇਕਾਂ ਅਮੀਰ ਪੈਸਾ ਲੈ ਕੇ ਬਾਹਰ ਸੈਟਲ ਹੋਣ ਲਈ ਭੱਜਣਗੇ, ਜਿਨ੍ਹਾਂ ‘ਚੋਂ ਬਹੁਤ ਸਾਰੇ ਕੈਨੇਡਾ ਆਉਣਗੇ। ਇਹ ਲੋਕ ਮਹਿੰਗਾਈ ਹੋਰ ਵਧਾਉਣਗੇ। ਜਦੋਂ ਗਰੋਸਰੀ ਖਰੀਦਣ ਜਾਂਦੇ ਹੋ ਤਾਂ ਖਾਣ ਵਾਲ਼ੀਆਂ ਵਸਤਾਂ ਦੇ ਵਧੇ ਹੋਏ ਭਾਅ ਤੁਸੀਂ ਖ਼ੁਦ ਵੀ ਮਹਿਸੂਸ ਕੀਤੇ ਹੋਣਗੇ। ਫਾਸਟ ਫ਼ੂਡ ਵੀ ਕਾਫ਼ੀ ਮਹਿੰਗਾ ਹੋ ਗਿਆ। ਕਈ ਸੋਚਣਗੇ ਕਿ ਚੰਗਾ ਹੋਊ, ਲੋਕਲ ਸਮਾਨ ਵਿਕੂ ਪਰ ਸਚਾਈ ਇਹ ਹੈ ਕਿ ਲੋਕਲ ਸਮਾਨ ਲਈ ਕੱਚਾ ਮਾਲ ਵੀ ਬਹੁਤਾ ਕਰਕੇ ਬਾਹਰੋਂ ਹੀ ਆਉੰਦਾ। ਉਹ ਵੀ ਮਹਿੰਗਾ ਹੀ ਪੈਣਾ। ਅਮਰੀਕਾ ਦਾ ਪਤਾ ਨਹੀਂ ਕਿ ਮਹਿੰਗਾਈ ਕਿੰਨੀ ਕੁ ਵਧੀ ਹੈ ਪਰ ਕੈਨੇਡਾ ‘ਚ ਬਹੁਤ ਵਧੀ ਹੈ ਤੇ ਅਗਲੇ ਮਹੀਨਿਆਂ ‘ਚ ਹੋਰ ਵਧਣ ਜਾ ਰਹੀ ਹੈ। ਹਾਲੇ ਸਰਕਾਰਾਂ ਨੇ ਜੋ ਪੈਸੇ ਕਰੋਨਾ ਰਾਹਤ ਵਜੋਂ ਵੰਡੇ ਹਨ, ਉਸ ਨਾਲ ਖਾਲ਼ੀ ਹੋਏ ਰਿਜ਼ਰਵ ਖ਼ਜ਼ਾਨੇ ਵੀ ਟੈਕਸ ਵਧਾ ਕੇ ਭਰਨੇ ਹਨ। ਇਹ ਗੱਲ ਨੋਟ ਕਰ ਲਿਓ ਕਿ ਕਰੋਨਾ ਮੁੱਕਣ ਤੋਂ ਬਾਅਦ ਅਗਲੀ ਮਹਾਮਾਰੀ ਮਹਿੰਗਾਈ ਹੋਵੇਗੀ। ਆਪਣੇ ਭਵਿੱਖ ਦੇ ਪਲੈਨ ਇਸਨੂੰ ਵੇਖਦਿਆਂ ਬਣਾਇਓ, ਚੰਗੇ ਰਹੋੰਗੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img