More

    ਅਬੋਹਰ ‘ਚ ਨੌਜਵਾਨ ਦੀ ਮਿਲੀ ਲਾਸ਼, 3 ਦਿਨਾਂ ਤੋਂ ਸੀ ਲਾਪਤਾ

    ਅਬੋਹਰ, 2 ਜੂਨ (ਬੁਲੰਦ ਅਵਾਜ਼ ਬਿਊਰੋ) – ਪੰਜਾਬ ਦੇ ਅਬੋਹਰ ਸ਼ਹਿਰ ਦੀ ਪੁਲਿਸ ਨੇ ਪਿਛਲੇ 3 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ ਕਰ ਲਈ ਹੈ। ਹਨੂੰਮਾਨਗੜ੍ਹ ਬਾਈਪਾਸ ਨੇੜੇ ਮਲੂਕਪੁਰਾ ਰਜਬਾਹੇ ਤੋਂ ਲਾਸ਼ ਬਰਾਮਦ ਹੋਈ। ਪੁਲਿਸ ਨੇ ਨਰਸੇਵਾ ਨਰਾਇਣ ਸੇਵਾ ਵਲੰਟੀਅਰਾਂ ਦੀ ਮਦਦ ਨਾਲ ਲਾਸ਼ ਨੂੰ ਨਹਿਰ ‘ਚੋਂ ਕੱਢ ਕੇ ਸਰਕਾਰੀ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ। ਨੌਜਵਾਨ ਨੇ ਖ਼ੁਦਕੁਸ਼ੀ ਕੀਤੀ ਹੈ ਜਾਂ ਕੋਈ ਹਾਦਸਾ ਵਾਪਰਿਆ ਹੈ, ਪੁਲਿਸ ਮਾਮਲੇ ਦੀ ਦੋਵਾਂ ਪਹਿਲੂਆਂ ਤੋਂ ਜਾਂਚ ਕਰੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸੁਨੀਲ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਸਾਊਥ ਐਵੀਨਿਊ ਗਲੀ ਨੰਬਰ 12 ਵਜੋਂ ਹੋਈ ਹੈ, ਜੋ ਪ੍ਰਕਾਸ਼ ਮੈਡੀਕਲ ਏਜੰਸੀ ਵਿਚ ਕੰਮ ਕਰਦਾ ਸੀ। ਮੰਗਲਵਾਰ ਦੁਪਹਿਰ ਨੂੰ ਉਹ ਏਜੰਸੀ ਦੇ ਮਾਲਕ ਨੂੰ ਸੂਚਿਤ ਕਰਨ ਤੋਂ ਬਾਅਦ ਦੁਪਹਿਰ ਦਾ ਖਾਣਾ ਖਾਣ ਲਈ ਆਪਣੇ ਮੋਟਰਸਾਈਕਲ (ਪੀ.ਬੀ.15ਡਬਲਯੂ-9104) ‘ਤੇ ਨਿਕਲਿਆ ਪਰ ਨਾ ਤਾਂ ਘਰ ਪਹੁੰਚਿਆ ਅਤੇ ਨਾ ਹੀ ਏਜੰਸੀ ਵਾਪਸ ਗਿਆ। ਪੁਲਿਸ ਨੂੰ ਗੁੰਮਸ਼ੁਦਗੀ ਦੀ ਸ਼ਿਕਾਇਤ ਦਿਤੀ।

    ਜਾਂਚ ਦੌਰਾਨ ਪੁਲਿਸ ਨੂੰ ਵੀਰਵਾਰ ਨੂੰ ਸੁਨੀਲ ਦੀ ਬਾਈਕ ਪਿੰਡ ਕਾਲਾ ਟਿੱਬਾ ਨੇੜੇ ਲੰਘਦੀ ਨਹਿਰ ਦੇ ਕੰਢੇ ਖੜ੍ਹੀ ਮਿਲੀ। ਇਸ ਤੋਂ ਬਾਅਦ ਰਿਸ਼ਤੇਦਾਰਾਂ ਅਤੇ ਪੁਲਿਸ ਨੇ ਉਸ ਦੀ ਨਹਿਰ ਵਿਚ ਭਾਲ ਸ਼ੁਰੂ ਕਰ ਦਿਤੀ। ਵੀਰਵਾਰ ਦੇਰ ਸ਼ਾਮ ਉਸ ਦੀ ਲਾਸ਼ ਨਹਿਰ ਵਿਚੋਂ ਮਿਲੀ। ਲਾਸ਼ ਦੀ ਸੂਚਨਾ ਮਿਲਦੇ ਹੀ ਨਰਸੇਵਾ ਨਰਾਇਣ ਸੇਵਾ ਦੇ ਸੇਵਾਦਾਰ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਨਾ ਦਿਤੀ। ਥਾਣਾ ਸਿਟੀ ਦੇ ਇੰਚਾਰਜ ਸੰਜੀਵ ਤਰਮਾਲਾ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਪਰਿਵਾਰ ਨੂੰ ਬੁਲਾਇਆ ਗਿਆ ਅਤੇ ਲਾਸ਼ ਦੀ ਪਛਾਣ ਕੀਤੀ ਗਈ। ਇਸ ਤੋਂ ਬਾਅਦ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img