More

    ਅਫਸਰ ਦੇ ਘਰ ਏਸੀਬੀ ਦਾ ਛਾਪਾ, ਪਾਣੀ ਵਾਲੀ ਪਾਈਪ ‘ਚੋ ਨਿਕਲਿਆ ਸੋਨਾ ਤੇ ਲੱਖਾਂ ਰੁਪਏ

    ਬੰਗਲੌਰ, 25 ਨਵੰਬਰ (ਬੁਲੰਦ ਆਵਾਜ ਬਿਊਰੋ) ਕਰਨਾਟਕ ਐਂਟੀ ਕਰੱਪਸ਼ਨ ਬਿਉਰੋ (ਏਸੀਬੀ) ਨੇ ਕਲਬੁਰਗੀ ਵਿਚ ਪੀਡਬਲਿਊਡੀ ਦੇ ਜੂਨੀਅਰ ਇੰਜੀਨੀਅਰ ਦੇ ਘਰ ’ਤੇ ਛਾਪਾ ਮਾਰ ਕੇ 54 ਲੱਖ ਰੁਪਏ ਕੈਸ਼ ਬਰਾਮਦ ਕੀਤੇ ਹਨ। ਇੰਜੀਨੀਅਰ ਨੇ ਇਸ ਵਿਚੋਂ 13 ਲੱਖ ਰੁਪਏ ਅਪਣੇ ਘਰ ਦੇ ਡਰੇਨੇਜ ਪਾਈਪ ਵਿਚ ਲੁਕਾਏ ਹੋਏ ਸੀ। ਏਸੀਬੀ ਦੀ ਟੀਮ ਨੇ ਜਦ ਪਾਈਪ ਵਿਚ ਲੋਹੇ ਦੀ ਲੰਬੀ ਬਲੇਡ ਪਾਈ ਤਾਂ ਰੁਪਏ ਦੇ ਬੰਡਲ ਨਿਕਲਣ ਲੱਗੇ। ਅਫਸਰਾਂ ਨੂੰ ਬਾਲਟੀ ਲਾ ਕੇ ਰੁਪਏ ਇਕੱਠੇ ਕਰਨੇ ਪਏ।

    ਦੱਸ ਦੇਈਏ ਕਿ ਕਰਨਾਟਕ ਦੀ ਰਾਜਧਾਨੀ ਬੰਗਲੌਰ ਸਣੇ ਕਈ ਜ਼ਿਲ੍ਹਿਆਂ ਵਿਚ ਏਸੀਬੀ ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿਚ ਬੁੁਧਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਸਰਕਾਰੀ ਅਧਿਕਾਰੀਆਂ ਦੇ ਕਰੀਬ 68 ਟਿਕਾਣਆਂ ’ਤੇ ਛਾਪੇਮਾਰੀ ਕੀਤੀ। ਏਸੀਬੀ ਦੇ ਕਰੀਬ 400 ਅਧਿਕਾਰੀਆਂ ਨੇ ਵਿਭਿੰਨ ਵਿਭਾਗਾਂ ਦੇ 15 ਅਧਿਕਾਰੀਆ ਦੇ ਬੰਗਲੌਰ, ਮੰਗਲੌਰ ਤੇ ਬੇਲਾਰੀ ਸਥਿਤ ਟਿਕਾਣਿਆਂ ਦੀ ਤਲਾਸ਼ੀ ਲਈ।

    ਏਸੀਬੀ ਸੂਤਰਾਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਜਾਇਦਾਦ ਦੇ ਕਾਗਜ਼, ਵੱਡੀ ਮਾਤਰਾ ਵਿਚ ਸੋਨੇ ਅਤੇ ਚਾਂਦੀ ਦੇ ਗਹਿਣੇ, ਨਕਦੀ ਅਤੇ ਨਿਵੇਸ਼ ਦੇ ਕਾਗਜ਼ ਮਿਲੇ ਹਨ। ਉਨ੍ਹਾਂ ਨੇ ਦੱਸਿਆ ਕਿ ਗਡਗ ਖੇਤੀਬਾੜੀ ਵਿਭਾਗ ਦੇ ਸੰਯੁਕਤ ਨਿਦੇਸ਼ਕ ਟੀਐਸ ਰੁਦਰੇਸ਼ਪਾ ਦੇ ਘਰ ਤੋਂ 7 ਕਿਲੋਗਰਾਮ ਸੋਨਾ ਅਤੇ 15 ਲੱਖ ਰੁਪਏ ਦੀ ਨਕਦੀ ਮਿਲੀ ਹੈ। ਏਸੀਬੀ ਦੇ ਮੁਤਾਬਕ Çੲੱਕ ਦਰਜਨ ਵਿਭਾਗਾਂ ਦੇ ਅਫ਼ਸਰਾਂ ਦੇ ਇੱਥੇ ਛਾਪੇਮਾਰੀ ਕੀਤੀ ਗਈ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img