More

    ਅਫਗਾਨਿਸਤਾਨ ‘ਚ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ 14.4 ਕਰੋੜ ਡਾਲਰ ਦੀ ਮਦਦ ਕਰੇਗਾ ਅਮਰੀਕਾ

    ਵਾਸ਼ਿੰਗਟਨ, 30 ਅਕਤੂਬਰ (ਬੁਲੰਦ ਆਵਾਜ ਬਿਊਰੋ) – ਅਫਗਾਨਿਸਤਾਨ ਵਿਚ ਤਾਲਿਬਾਨ ਸ਼ਾਸਨ ਦੇ ਅਧੀਨ ਗੰਭੀਰ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਦੇ ਲਈ ਅਮਰੀਕਾ 14.4 ਕਰੋੜ ਡਾਲਰ ਦੀ ਮਦਦ ਕਰੇਗਾ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬÇਲੰਕੇਨ ਨੇ ਵੀਰਵਾਰ ਨੂੰ ਦੱਸਿਆ ਕਿ ਸਹਾਇਤਾ ਸੁਤੰਤਰ ਕੌਮਾਂਤਰੀ ਅਤੇ ਗੈਰ ਸਰਕਾਰੀ ਮਨੁੱਖ ਸੰਗਠਨਾਂ ਨੂੰ ਸਿੱਧੇ ਪ੍ਰਦਾਨ ਕੀਤੀ ਜਾਵੇਗੀ। ਜਿਨ੍ਹਾਂ ਵਿਚ ਸ਼ਰਨਾਰਥੀਆਂ ਨਾਲ ਜੁੜਿਆ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ , ਸੰਯੁਕਤ ਰਾਸ਼ਟਰ ਬਾਲ ਕੋਸ਼, ਕੌਮਾਂਤਰੀ ਇੰਮੀਗਰੇਸ਼ਨ ਸੰਗਠਨ ਅਤੇ ਵਿਸ਼ਵ ਸਿਹਤ ਸੰਗਠਨ ਸ਼ਾਮਲ ਹੈ। ਬÇਲੰਕੇਨ ਨੇ ਕਿਹਾ ਕਿ ਇਸ ਫੰਡ ਦੇ ਜ਼ਰੀਏ ਖੇਤਰ ਦੇ 1.8 ਕਰੋੜ ਤੋਂ ਜ਼ਿਆਦਾ ਜ਼ਰੂਰਤਮੰਦ ਅਫਗਾਨਿਸਤਾਨ ਦੇ ਲੋਕਾਂ ਨੂੰ ਸਿੱਧੇ ਮਦਦ ਮੁਹੱਈਆ ਕਰਾਈ ਜਾਵੇਗੀ। ਜਿਸ ਵਿਚ ਗੁਆਂਢੀ ਦੇਸ਼ਾਂ ਵਿਚ ਪਨਾਹ ਲੈਣ ਵਾਲੇ ਅਫਗਾਨਿਸਤਾਨ ਦੇ ਸ਼ਰਨਾਰਥੀ ਵੀ ਸ਼ਾਮਲ ਹਨ। ਬÇਲੰਕੇਨ ਨੇ ਕਿਹਾ ਕਿ ਇਸ ਦੇ ਨਾਲ ਹੀ ਅਫਗਾਨਿਸਤਾਨ ਵਿਚ ਅਤੇ ਇਸ ਖੇਤਰ ਵਿਚ ਅਫਗਾਨ ਸ਼ਰਨਾਰਥੀਆਂ ਦੇ ਲਈ ਕੁਲ ਅਮਰੀਕੀ ਮਨੁੱਖੀ ਸਹਾਇਤਾ 2021 ਵਿਚ ਵਧ ਕੇ ਲਗਭਗ 47.4 ਕਰੋੜ ਡਾਲਰ ਹੋ ਗਈ, ਜੋ ਕਿਸੇ ਵੀ ਰਾਸ਼ਟਰ ਦੁਆਰਾ ਦਿੱਤੀ ਗਈ ਸਭ ਤੋਂ ਜ਼ਿਆਦਾ ਆਰਥਿਕ ਮਦਦ ਹੈ। ਉਨ੍ਹਾਂ ਕਿਹਾ ਕਿ ਇਸ ਮਨੁੱਖੀ ਸਹਾਇਤਾ ਨਾਲ ਅਫਗਾÇਨਸਤਾਨ ਦੇ ਲੋਕਾਂ ਨੂੰ ਲਾਭ ਹੋਵੇਗਾ ਨਾ ਕਿ ਤਾਲਿਬਾਨ ਨੂੰ, ਜਿਨ੍ਹਾਂ ਅਸੀਂ ਉਨ੍ਹਾਂ ਦੁਆਰਾ ਦਿੱਤੀ ਗਈ ਪ੍ਰਤੀਬੱਧਤਾਵਾਂ ਦੇ ਲਈ ਜਵਾਬਦੇਹ ਠਹਿਰਾਉਂਦੇ ਰਹਿਣਗੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img