More

    ਅਧਿਆਪਕ ਆਪਣੇ ਵਿਸ਼ੇ ਦੇ ਨਾਲ ਤਕਨੀਕੀ ਤੌਰ ਤੇ ਵੀ ਅਪਡੇਟ ਰਹਿਣ : ਵਾਈਸ ਚਾਂਸਲਰ

    ਅੰਮ੍ਰਿਤਸਰ, 30 ਜੁਲਾਈ (ਗਗਨ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇੱਕ ਮਹੀਨੇ ਦੇ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਯੂਜੀਸੀ-ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਵਿੱਚ ਆਨਲਾਈਨ ਮੋਡ ਵਿੱਚ ਸ਼ੁਰੂ ਕੀਤਾ ਗਿਆ । ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਜੋ ਐਚ ਆਰ ਡੀ ਸੀ ਦੇ ਮੁੱਖ ਸਰਪ੍ਰਸਤ ਵੀ ਹਨ ਨੇ ਪ੍ਰੋਗਰਾਮ ਲਈ ਡਾਇਰੈਕਟਰ ਐਚ ਆਰ ਡੀ ਸੀ ਪ੍ਰੋਫੈਸਰ ਸੁਧਾ ਜਿਤੇਂਦਰ ਅਤੇ ਉਨ੍ਹਾਂ ਦੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਇੱਕ ਮਹੀਨੇ ਦੇ ਇਸ ਪ੍ਰੋਗਰਾਮ ਵਿੱਚ ਅਧਿਆਪਕ ਨਵੀਂ ਅਤੇ ਉਸਾਰੂ ਉਰਜਾ ਲੈ ਕੇ ਜਾਣਗੇ ਅਤੇ ਆਪੋ ਆਪਣੇ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਤ ਕਰਨਗੇ । ਸਮੇਂ ਦੀਆਂ ਲੋੜਾਂ ਦੇ ਅਨੁਸਾਰ ਅਧਿਆਪਕਾਂ ਨੂੰ ਆਪਣੇ ਵਿਸ਼ੇ ਦੇ ਨਾਲ ਨਾਲ ਤਕਨੀਕੀ ਤੌਰ ਤੇ ਵੀ ਅਪਡੇਟ ਰਹਿਣ ਦੀ ਪ੍ਰੇਰਣਾ ਦਿੰਦਿਆਂ ਕਿਹਾ ਉਨ੍ਹਾਂ ਲਈ ਇਹ ਸ਼ੈਸ਼ਨ ਵੀ ਪ੍ਰੇਰਣਾ ਦਾ ਮੁਖ ਸਰੋਤ ਸਾਬਤ ਹੋਵੇਗਾ । ਉਨ੍ਹਾਂ ਦੱਸਿਆ ਯੂਨੀਵਰਸਿਟੀ ਦੇ ਇਸ ਕੇਂਦਰ ਵੱਲੋਂ ਪਿਛਲੇ ਸਾਲ ਸਫਲਤਾਪੂਰਵਕ 19 ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਸੀ ਜਿਸ ਹਾਜ਼ਰਾਂ ਅਧਿਆਪਕਾਂ ਨੇ ਲਾਭ ਉਠਾਇਆ। ਇਸ ਸਾਲ ਯੂਨੀਵਰਸਿਟੀ ਗ੍ਰਾਂਟਸ ਕਮੇਟੀ ਨੇ ਐਚਆਰਡੀਸੀ, ਜੀਐਨਡੀਯੂ ਨੂੰ 21 ਪ੍ਰੋਗਰਾਮ ਅਲਾਟ ਕੀਤੇ ਹਨ ਜਿਸ ਦਾ ਵੀ ਅਧਿਆਪਕਾਂ ਨੂੰ ਲਾਹਾ ਲੈਣਾ ਪ ਚਾਹੀਦਾ ਹੈ ।

    ਵਾਈਸ ਚਾਂਸਲਰ ਦੇ ਓ ਐਸ ਡੀ ਪ੍ਰੋਫੈਸਰ ਐਸ ਐਸ ਬਹਿਲ ਨੇ ਪ੍ਰੋਗਰਾਮ ਦੇ ਉਦਘਾਟਨੀ ਭਾਸ਼ਣ ਵਿੱਚ ਉੱਚ ਸਿੱਖਿਆ ਲਈ ਨੌਜਵਾਨ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਇਨ੍ਹਾਂ ਸਿਖਲਾਈ ਪ੍ਰੋਗਰਾਮਾਂ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਚੰਗਾ ਅਧਿਆਪਕ ਬਣਨ ਪਹਿਲਾਂ ਇੱਕ ਮਹਾਨ ਸਿੱਖਿਅਕ ਬਣਨ ਦੀ ਜ਼ਰੂਰਤ ਹੁੰਦੀ ਹੈ । ਉਨ੍ਹਾਂ ਮਹਾਂਮਾਰੀ ਨੇ ਹਰੇਕ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇਸ ਨੂੰ ਇੱਕ ਚਣੌਤੀ ਦੇ ਤੌਰ ਤੇ ਲੈ ਜੇ ਸਬਕ ਸਿੱਖਣੇ ਚਾਹੀਦੇ ਹਨ । ਉਨ੍ਹਾਂ ਕਿਹਾ ਅਧਿਆਪਨ ਦੇ ਖੇਤਰ ਵਿੱਚ ਅਧੁਨਿਕਤਾ ਸਭ ਤੋਂ ਮਹੱਤਵਪੂਰਨ ਹੈ ਅਤੇ ਇਸ ਤੇ ਲਗਾਤਾਰ ਕੰਮ ਹੋਣਾ ਚਾਹੀਦਾ ਹੈ ਤਾਂ ਜੋ ਆਪਣੇ ਅਧਿਆਪਨ ਦੇ ਹੁਨਰਾਂ ਨੂੰ ਹੋਰ ਸੁਧਾਰ ਸਕੀਏ । ਐਚਆਰਡੀਸੀ ਦੇ ਡਾਇਰੈਕਟਰ ਪ੍ਰੋ: ਸੁਧਾ ਜਿਤੇਂਦਰ ਨੇ ਇਕ ਮਹੀਨੇ ਦੇ ਕੋਰਸ ਦੀ ਪੂਰੀ ਜਾਣਕਾਰੀ ਦਿੱਤੀ ਅਤੇ ਕੋਰਸ ਵਿੱਚ ਹਿੱਸਾ ਲੈਣ ਵਾਲਿਆਂ ਨਾਲ ਜਾਣ ਪਛਾਣ ਕਰਵਾਈ । ਯੂਨੀਵਰਸਿਟੀ ਦੇ ਸੈਂਟਰ ਦੀਆਂ ਉਪਲਬਧੀਆਂ ਤੋਂ ਜਾਣੂ ਕਰਵਾਉਦਿਆਂ ਯੂਨੀਵਰਸਿਟੀ ਦੇ ਉਪ ਕੁਲਪਤੀ ਜੀ ਯਤਨਾਂ ਦੀ ਸ਼ਲਾਘਾਂ ਕੀਤੀ । ਯੂਜੀਸੀ-ਐਚਆਰਡੀਸੀ, ਜੀਐਨਡੀਯੂ ਦੇਸ਼ ਦੇ 66 ਮਨੁੱਖੀ ਸਰੋਤ ਵਿਕਾਸ ਕੇਂਦਰਾਂ ਵਿੱਚੋਂ ਉੱਚ ਦਰਜਾ ਪ੍ਰਾਪਤ ਸੈਂਟਰ ਹੈ ਜਿਸ ਦਾ ਸਿਹਰਾ ਵੀ ਉਪ ਕੁਲਪਤੀ ਜੀ ਦੇ ਹੀ ਸਿਰ ਤੇ ਸੱਜਦਾ ਹੈ । ਡਿਪਟੀ ਡਾਇਰੈਕਟਰ ਡਾ: ਰਾਜਬੀਰ ਭੱਟੀ ਨੇ ਮੁੱਖ ਮਹਿਮਾਨ ਅਤੇ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਕੋਰਸ ਦੇ ਵੱਖ ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ। ਪਹਿਲੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਅਨੀਸ਼ ਦੁਆ, ਡੀਨ ਸਟੂਡੈਂਟਸ ਵੈੱਲਫੇਅਰ ਦੁਆਰਾ “ਅਧਿਆਪਨ ਦੀਆਂ ਮੁਹਾਰਤਾਂ” ਬਾਰੇ ਵਿਸਥਾਰ ਨਾਲ ਦੱਸਿਆ । ਅੱਜ ਦੇ ਦਿਨ ਦਾ ਆਖ਼ਰੀ ਸੈਸ਼ਨ ਜੀ.ਐਨ.ਡੀ.ਯੂ ਦੇ ਕੰਟਰੋਲਰ, ਪ੍ਰੋ. ਮਨੋਜ ਕੁਮਾਰ ਨੇ ਲਿਆ। ਪ੍ਰੋ: ਮਨੋਜ ਨੇ ਕ੍ਰੈਡਿਟ ਅਧਾਰਤ ਮੁਲਾਂਕਣ ਪ੍ਰਣਾਲੀ ਬਾਰੇ ਜਾਣਕਾਰੀ ਸਾਂਝੀ ਕੀਤੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img