More

    ਅਣਮਨੁੱਖੀ ਪੁਲਸੀਆ ਤਸ਼ੱਦਦ ਨੇ ਲਈ ਪਿਓ-ਪੁੱਤ ਦੀ ਜਾਨ, ਪੂਰੇ ਤਾਮਿਲਨਾਡੂ ਵਿੱਚ ਰੋਸ

    ਜੈਰਾਜ ਤੇ ਫ਼ਿਨਿਕਸ, ਤਾਮਿਲਨਾਡੂ ਦੇ ਸ਼ਹਿਰ ਟੂਟੀਕੋਰੀਨ ਦੇ ਰਹਿਣ ਵਾਲ਼ੇ ਦਰਮਿਆਨੇ ਘਰ ਦੇ ਪਿਓ-ਪੁੱਤ ਸਨ ਜਿਹੜੇ ਇੱਕ ਨਿੱਕੀ ਜਿਹੀ ਮੋਬਾਈਲਾਂ ਦੀ ਦੁਕਾਨ ਚਲਾਕੇ ਘਰ ਚਲਾਉਂਦੇ ਸਨ । ਉਹਨਾਂ ਦੀ “ਗ਼ਲਤੀ” ਇਹ ਸੀ ਕਿ ਬੰਦ ਦੌਰਾਨ ਉਹਨਾਂ ਦੀ ਦੁਕਾਨ ਖੁੱਲ੍ਹੀ ਸੀ । ਸਥਾਨਕ ਪੁਲਸ ਨੇ ਉਹਨਾਂ ਨੂੰ ਫੜ੍ਹ ਲਿਆ ਤੇ ਬਿਨ੍ਹਾਂ ਸੀਸੀਟੀਵੀ ਵਾਲ਼ੇ ਹਵਾਲਾਤ ਵਿੱਚ ਲੈ ਗਈ । ਓਥੇ ਉਹਨਾਂ ਨਾਲ਼ ਜੋ ਹੋਇਆ ਉਹ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਾ ਹੈ, ਅਜਿਹਾ ਤਸ਼ੱਦਦ ਕਿਸੇ ਬਲਾਤਕਾਰੀ ਜਾਂ ਪੇਸ਼ੇਵਰ ਕਾਤਲ ‘ਤੇ ਵੀ ਨਹੀਂ ਢਾਹਿਆ ਜਾਂਦਾ ।

    ਅਲਫ਼ ਨੰਗਾ ਕਰਕੇ ਪਿਓ-ਪੁੱਟ ਨੂੰ ਕੁੱਟਿਆ ਗਿਆ, ਦੋਹੇਂ ਗੋਡਿਆਂ ਦੀਆਂ ਚੱਪਣੀਆਂ ਭੰਨ ਦਿੱਤੀਆਂ, ਛਾਤੀ ਦੇ ਵਾਲ਼ ਚੂੰਡ ਦਿੱਤੇ ਤੇ ਦੋਹੇ ਪਾਸਿਓਂ ਗੁਪਤ ਅੰਗਾਂ ਨੂੰ ਕਿੱਲਾਂ ਲੱਗੀਆਂ ਰਾਡਾਂ ਨਾਲ਼ ਛੇਕ ਦਿੱਤਾ । ਇਸ ਦੌਰਾਨ, ਜਿਵੇਂ ਘਰਦਿਆਂ ਨੂੰ ਸ਼ਰ੍ਹੇਆਮ ਵੈਲਪੁਣਾ ਦਿਖਾਉਣਾ ਹੋਵੇ, ਤਿੰਨ ਵਾਰੀ ਉਹਨਾਂ ਦੇ ਲਹੂ ਲਿੱਬੜੇ ਕੱਪੜੇ ਘਰ ਭੇਜਕੇ ਧੋਤੇ ਕੱਪੜੇ ਮੰਗਵਾਏ ਗਏ ।

    ਅਣਮਨੁੱਖੀ ਤਸ਼ੱਦਦ ਦੀ ਤਾਬ ਨਾ ਝੱਲਦਿਆਂ ਦੋਹੇਂ ਪਿਓ-ਪੁੱਤ ਮਾਰੇ ਗਏ । ਇਹ ਟੂਟੀਕੋਰੀਨ ਉਹੀ ਸ਼ਹਿਰ ਹੈ ਜਿੱਥੋਂ ਦੀ ਪੁਲਸ ਨੇ ਕੁਝ ਸਮਾਂ ਪਹਿਲਾਂ ਵੱਡੀ ਕੰਪਨੀ ਵੇਦਾਂਤਾ ਦੇ ਜ਼ਹਿਰੀਲੇ ਰਸਾਇਣ ਕਾਰਖ਼ਾਨੇ ਦਾ ਵਿਰੋਧ ਕਰ ਰਹੇ ਦਰਜਨਾਂ ਲੋਕਾਂ ਨੂੰ ਗੋਲ਼ੀਆਂ ਨਾਲ਼ ਭੁੰਨ ਦਿੱਤਾ ਸੀ ।

    ਅਫ਼ਸੋਸ ਹੈ ਕਿ ਮੀਡੀਆ, ਜਿਹੜਾ ਅਮਰੀਕਾ ਵਿਚਲੇ ਸਿਆਹ ਲੋਕਾਂ ਦੀ ਲਹਿਰ ‘ਤੇ ਹੁਣੇ ਕਵਰੇਜ ਕਰਕੇ ਹਟਿਆ ਹੈ, ਉਹ ਤਾਮਿਲਨਾਡੂ ਪੁਲਸ ਦੇ ਇਸ ਕਾਰੇ ‘ਤੇ ਚੁੱਪ ਹੈ । ਭਾਰਤ ਵਿੱਚ ਇਸ ਮੀਡੀਏ ਨੇ ਕਦੇ ਵੀ ਪੁਲਸੀਆ-ਫ਼ੌਜ ਦੇ ਤਸ਼ੱਦਦ ਖ਼ਿਲਾਫ਼ ਨਹੀਂ ਬੋਲਿਆ ਜਦਕਿ ਅਜਿਹੇ ਅਣਮਨੁੱਖੀ ਕਾਰੇ ਕਬਾਇਲੀ ਇਲਾਕਿਆਂ, ਕਸ਼ਮੀਰ , ਉੱਤਰ ਪੂਰਬ ਤੇ ਹੋਰਾਂ ਇਲਾਕਿਆਂ ਵਿੱਚ ਜਾਰੀ ਨੇ । ਪੰਜਾਬ ਦੇ ਲੋਕਾਂ ਨੇ ਇੱਕ ਲੰਬਾ ਦੌਰ ਇਸ ਗੁੰਡਾਗਰਦੀ ਦਾ ਹੰਢਾਇਆ ਹੈ ਪਰ ਸਰਕਾਰਾਂ ਤੇ ਉਸ ਦਾ ਮੀਡੀਆ ਦਿਨ ਰਾਤ ਇਸ ਸਭ ਨੂੰ ਸਹੀ ਸਿੱਧ ਕਰਨ ਦੇ ਇਰਾਦੇ ਨਾਲ਼ ਕੰਮ ਕਰਦੇ ਨੇ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img