More

    ਅਜਾਦੀ ਦੇ 75 ਸਾਲਾਂ ਬਾਅਦ ਵੀ ਅੰਗਹੀਣ ਆਪਣੇ ਹੱਕਾਂ ਤੋਂ ਵਾਂਝੇ, ਬਣੇ ਕਾਨੂੰਨ ਮੁਤਾਬਕ ਮਿਲਨ ਸਾਰੇ ਹੱਕ – ਸੈਣੀ

    ਤਰਨਤਾਰਨ, 3 ਦਸੰਬਰ (ਗੁਰਪ੍ਰੀਤ ਸਿੰਘ ਕੱਦ ਗਿੱਲ) – ਅੱਜ ਦੇ ਦਿਨ ਨੂੰ ਅੰਗਹੀਣ ਦਿਵਸ (3 ਦਸੰਬਰ) ਨੂੰ ਮਨਾਇਆ ਜਾਂਦਾ ਹੈ ਜਿਸ ਦਾ ਮਕਸਦ ਦਿਵਿਆਗ ਵਰਗ ਨੂੰ ਉਨਾਂ ਦੇ ਲਈ ਬਣੇ ਭਲਾਈ ਅੈਕਟ ਅਤੇ  ਹੱਕਾਂ ਬਾਰੇ ਜਾਗਰੂਕ ਕਰਨਾ ਹੈ,ਤਾਂ ਕਿ ਦਿਵਿਆਂਗ ਵਰਗ  ਇਸ ਬਾਰੇ ਜਾਣਕਾਰੀ ਹਾਸਿਲ ਕਰਕੇ ਆਪਣੇ ਹੱਕਾਂ  ਬਾਰੇ ਅੱਗੇ ਆ ਸਕਣ। ਪਰ ਹਰ ਸਾਲ ਇਹ ਦਿਨ ਮਨਾਉਣ ਦੇ ਬਾਵਜੂਦ ਇਸ ਵਰਗ ਨੂੰ ਇਨ੍ਹਾਂ ਦੇ ਬਣਦੇ ਹੱਕ ਮਿਲ ਰਹੇ ਹਨ।  ਅਗਰ ਜੇ ਇਸ ਵਰਗ ਵੱਲ ਦੇਖਿਆ ਜਾਵੇ ਤਾਂ ਅੰਗਹੀਣ ਭਲਾਈ ਐਕਟ ਹੋਣ ਦੇ ਬਾਵਜੂਦ ਵੀ ਅਜੇ ਤੱਕ ਨਾ ਹੀ ਕਾਨੂੰਨ ਨੂੰ ਪੂਰਨ ਤੌਰ ਤੇ ਲਾਗੂ ਕੀਤਾ ਗਿਆ ਹੈ ਅਤੇ ਨਾ ਹੀ ਇਸ ਐਕਟ ਦੀ ਦਿਵਿਆਂਗ ਵਿਅਕਤੀਆਂ ਨੂੰ ਪੂਰੀ ਜਾਣਕਾਰੀ ਪ੍ਰਾਪਤ ਹੈ।ਇਸ ਲਈ ਇਹ ਵਰਗ ਅੱਜ ਤੱਕ ਆਪਣੇ ਹੱਕਾ ਤੋ ਵਾਝ‍ਾ ਚੱਲਿਆ ਆ ਰਿਹਾ ਹੈ।  ਹਰੇਕ ਥਾਂ ਅੱਜ ਵੀ ਇਸ ਵਰਗ ਨਾਲ  ਵਿਤਕਰਾ  ਹੋ ਰਿਹਾ ਹੈ।ਕਹਿਣ ਨੂੰ ਜੋ ਮਰਜੀ ਕਹੀ ਜਾਈਏ। ਸਮਾਨ ਮੌਕੇ ਤਦ ਹੀ ਸੰਭਵ ਹੈ ਜੇਕਰ ਦਿਵਿਆਂਗ ਵਿਅਕਤੀ ਨੂੰ ਵੀ ਬਾਕੀ ਸਮਾਜ ਵਾਂਗ ਉਨ੍ਹਾਂ ਦੇ ਬਰਾਬਰ ਬੈਠਣ ਦਾ ਹੱਕ ਪ੍ਰਾਪਤ ਹੋਵੇ, ਪੂਰਨ ਸ਼ਮੂਲੀਅਤ ਤੋਂ ਭਾਵ ਜਿੱਥੇ ਆਮ ਵਿਅਕਤੀ ਅਸਾਨੀ ਨਾਲ ਪਹੁੰਚ ਸਕਦਾ ਹੈ ਉੱਥੇ ਦਿਵਿਆਂਗ ਵੀ ਬਿਨਾਂ ਰੁਕਾਵਟ ਪਹੁੰਚ ਸਕੇ, ਅਧਿਕਾਰਾਂ ਦੀ ਸੁਰੱਖਿਆ ਤੋਂ ਭਾਵ ਬਣਾਏ ਗਏ ਕਾਨੂੰਨ ਨੂੰ ਲਾਗੂ ਕਰਕੇ ਅਮਲ ਵਿੱਚ ਲਿਆਉਣਾ। ਇਸ ਸਬੰਧੀ ਜਦ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ  ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਸਾਲ ਵਿੱਚ ਇੱਕ ਦਿਨ ਯਾਦ ਕਰਨ ਨਾਲ ਦਿਵਿਆਂਗ ਵਰਗ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਹੱਕਾਂ ਤੋਂ ਅਣਜਾਣ ਦਿਵਿਆਂਗ ਵਿਅਕਤੀਆਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਦੇ ਬਣਦੇ ਹੱਕਾਂ ਨੂੰ ਸੋਖੇ ਢੰਗ ਨਾਲ ਪ੍ਰਾਪਤੀ ਹੋਵੇ । ਪੜੇ ਲਿਖੇ ਨੂੰ ਯੋਗਤਾ ਅਨੁਸਾਰ ਨੌਕਰੀ, ਅਨਪੜ੍ਹ ਨੂੰ ਰੁਜ਼ਗਾਰ ਲਈ ਵਿਆਜ਼ ਮੁਕਤ ਲੋਨ, ਪੈਰਾਉਲੰਪਿਕ ਜੇਤੂ ਖਿਡਾਰੀਆਂ ਨੂੰ ਨੌਕਰੀਆਂ, ਮਹਿੰਗਾਈ ਨੂੰ ਦੇਖਦਿਆਂ ਗੁਜ਼ਾਰਾ ਭੱਤਾ ਘੱਟੋ ਘੱਟ ਪ੍ਰਤੀ ਵਿਅਕਤੀ 5000/ ਰੁਪਏ, ਦਿਵਿਆਂਗ ਵਿਅਕਤੀਆਂ ਦੇ ਬੱਚਿਆਂ ਨੂੰ ਆਸ਼ਰਿਤ ਵਿੱਤੀ ਸਹਾਇਤਾ, ਭਾਵ ਰੋਟੀ ਕੱਪੜਾ ਅਤੇ ਮਕਾਨ ਬੁਨਿਆਦੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਦਿਵਿਆਂਗ ਵਿਅਕਤੀਆਂ ਨੂੰ ਵੀ ਅਜੋਕੇ ਸਮਾਜ ਵਿੱਚ ਅਨਿੱਖੜਵਾਂ ਅੰਗ ਹੋਣ ਦਾ ਮਾਣ ਹਾਸਲ ਹੋ ਸਕੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img