More

    ਅਕਾਲੀ ਦਲ ਨੂੰ ਮਜਬੂਤ ਕਰਨ ਲਈ ਮਿਹਨਤੀ ਵਰਕਰਾਂ ਨੂੰ ਜਿਮੇਵਾਰੀਆਂ ਸੌਪੀਆਂ ਜਾ ਰਹੀਆ ਹਨ – ਰਣੀਕੇ

    ਕਰਾਂਤੀਪਾਲ ਚੌਹਾਨ ਐਸ ਸੀ ਵਿੰਗ ਦਾ ਦਿਹਾਤੀ ਜਿਲਾ ਪ੍ਰਚਾਰ ਸਕੱਤਰ ਨਿਯੁਕਤ

    ​ਮਜੀਠਾ, 24 ਜਨਵਰੀ (ਸਤਨਾਮ ਸਿੰਘ) – ਪਾਰਟੀ ਨੂੰ ਹੋਰ ਵੀ ਮਜਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋ ਮਿਹਨਤੀ ਨੌਜੁਆਨ ਵਰਕਰਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਤਹਿਤ ਹਲਕਾ ਮਜੀਠਾ ਦੇ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਕਰਾਂਤੀਪਾਲ ਸਿੰਘ ਚੋਹਾਨ ਮਜੀਠਾ ਨੂੰ ਸ਼੍ਰੋਮਣੀ ਅਕਾਲੀ ਦਲ ਐਸ ਸੀ ਵਿੰਗ ਅਮ੍ਰਿਤਸਰ ਜਿਲਾ ਦਿਹਾਤੀ ਦਾ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ। ਨਿਯੁਕਤੀ ਸਮੇ ਸ੍ਰੋਮਣੀ ਅਕਾਲੀ ਦਲ ਦੇ ਐਸ ਸੀ ਵਿੰਗ ਦੇ ਕੌਮੀ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਕਰਾਂਤੀਪਾਲ ਨੂੰ ਨਿਯੁਕਤੀ ਪੱਤਰ ਦੇਣ ਸਮੇ ਸਿਰਪਾਓ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਪਾਰਟੀ ਲਈ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਹੀ ਅਕਾਲੀ ਦਲ ਵਲੋ ਅਹੁਦੇਦਾਰੀਆਂ ਦੇ ਕੇ ਜਿਮੇਵਾਰੀਆਂ ਸੌਪੀਆਂ ਜਾ ਰਹੀਆਂ ਹਨ। ਉਪਰੰਤ ਕਰਾਂਤੀਪਾਲ ਸਿੰਘ ਚੌਹਾਨ ਨੇ ਕਿਹਾ ਕਿ ਜੋ ਉਨ੍ਹਾ ਨੂੰ ਜਿਮੇਵਾਰੀ ਸੌਪੀ ਗਈ ਹੈ ਉਹ ਇਸ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਰਣੀਕੇ ਨਾਲ ਕਰਾਂਤੀਪਾਲ ਸਿੰਘ ਚੌਹਾਨ ਮਜੀਠਾ, ਕੌਸਲਰ ਬਾਬਾ ਮਹਿੰਦਰ ਸਿੰਘ ਮਜੀਠਾ, ਕਾਬਲ ਸਿੰਘ ਜਨਰਲ ਸਕੱਤਰ ਵਾਲਮੀਕ ਸੁਧਾਰ ਸਭਾ, ਜਗੀਰ ਸਿੰਘ, ਪਰਮਜੀਤ ਸਿੰਘ ਮਜੀਠਾ, ਭੁਪਿੰਦਰ ਸਿੰਘ, ਜੋਧਾ ਸਿੰਘ, ਸਰਬਜੀਤ ਸਿੰਘ ਚੇਤਨਪੁਰਾ, ਸਾਬਕਾ ਪੰਚਾਇਤ ਮੈਂਬਰ ਕਾਲਾ ਸਿੰਘ ਚੇਤਨਪੁਰਾ, ਜਸਪਾਲਸਿੰਘ ਮਜੀਠਾ ਆਦਿ ਆਗੂ ਹਾਜਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img