More

    ਜ਼ਿਲ੍ਹੇ ਵਿੱਚ ਸਨਅੱਤ ਅਤੇ ਵਪਾਰ ਦੀਆਂ ਅਥਾਹ ਸੰਭਾਵਨਾਵਾਂ – ਵਧੀਕ ਡਿਪਟੀ ਕਮਿਸ਼ਨਰ

    ਉਦਮੀਆਂ ਵਲੋਂ ਐਕਸਪੋਰਟ ਹੋ ਰਹੇ ਉਤਪਾਦਾਂ ਦੀ ਲਗਾਈ ਗਈ ਪ੍ਰਦਰਸ਼ਨੀ

    ਅੰਮ੍ਰਿਤਸਰ, 25 ਸਤੰਬਰ (ਗਗਨ) – ਭਾਰਤ ਸਰਕਾਰ, ਉਦਯੋਗ ਅਤੇ ਕਮਰਸ਼ ਵਿਭਾਗ ਪੰਜਾਬ ਵੱਲੋ ਅਜਾਦੀ ਦੀ 75 ਵੀਂ ਵਰ੍ਹੇਗੰਢ ਨੂੰ ਸਮਰਪਿਤ ਮਿਤੀ 20-03-2021 ਤੋਂ 26-09-2021 ਵਣਿਜ ਸਪਤਾਹ ਮਨਾਇਆ ਗਿਆ । ਜਿਸ ਵਿਚ ਐਕਸਪੋਰਟ ਹੋ ਰਹੇ ਅਤੇ ਹੋਰ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗ ਵਲੋਂ ਕੀਤਾ ਗਿਆ ਇਸ ਮੌਕੇ ਉਦਮੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਵਿਖੇ ਵਪਾਰ ਦੀਆਂ ਅਥਾਹ ਸੰਭਾਵਨਾਵਾਂ ਹਨ ਅਤੇ ਅੱਜ ਦੇ ਤਕਨੀਕੀ ਯੁੱਗ ਨੇ ਦੇਸ਼ ਅਤੇ ਰਾਜਾਂ ਦੀਆਂ ਸੀਮਾਵਾਂ ਨੂੰ ਬਹੁਤਾ ਸਮਾਂ ਤੱਕ ਬੰਦ ਨਹੀਂ ਰੱਖਿਆ ਜਾ ਸਕਦਾ। ਉਨਾਂ ਉਦਮੀਆਂ ਨੂੰ ਕਿਹਾ ਕਿ ਉਹ ਵਪਾਰ ਦੀਆਂ ਯੋਜਨਾਵਾਂ ਨੂੰ ਧਿਆਨ ਵਿੱਚ ਰਖਦੇ ਹੋਏ ਆਪਣਾ ਪ੍ਰੋਗਰਾਮ ਉਲੀਕਣ। ਇਸ ਦੇ ਨਾਲ ਹੀ ਉਨਾਂ ਨੇ ਉਦਯੋਗ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਦਫ਼ਤਰ ਵਿੱਚ ਅਜਿਹਾ ਵਾਤਾਵਰਣ ਸਿਰਜਣ ਜਿੱਥੇ ਆ ਕੇ ਉਦਮੀ ਨੂੰ ਹੱਲਾ ਸ਼ੇਰੀ ਮਿਲੇ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਪਾਰ ਦੇ ਉਤਪਾਦਨ ਵਿੱਚ ਵਾਧਾ ਕਰਨ ਲਈ ਨਿਵੇਸ਼ਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ।

    ਇਸ ਮੌਕੇ ਸ੍ਰੀ ਮਾਨਵਪ੍ਰੀਤ ਸਿੰਘ, ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ, ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰਦਰਸ਼ਨੀ ਜਿਲ੍ਹਾ ਅੰਮ੍ਰਿਤਸਰ ਵਿਚ 24 ਸਤੰਬਰ ਨੂੰ ਹੋਟਲ ਫੇਅਰ ਫੀਲਡ ਬਾਏ ਮੈਰੀਅਟ ਵਿਖੇ ਲਗਾਈ ਗਈ ਹੈ। ਇਸ ਪ੍ਰਦਰਸ਼ਨੀ ਵਿਚ ਅੰਮ੍ਰਿਤਸਰ ਵਿਖੇ ਬਣ ਰਹੇ ਅਤੇ ਐਕਸਪੋਰਟ ਹੋ ਰਹੇ ਉਤਪਾਦ ਜਿਵੇ ਕਿ ਸ਼ਾਲ, ਹੈਂਡੀਕਰਾਫਟ, ਫੂਡ ਆਈਟਮ, ਟੈਕਸਟਾਈਲ ਆਈਟਮ, ਹੈਂਡ ਮੇਡ ਕਾਸਮੇਟਿਕ ਆਦਿ ਦੀ ਨੁਮਾਇਸ਼ ਲਗਾਈ ਗਈ। ਪ੍ਰਦਰਸਨੀ ਦੌਰਾਂਨ ਵੱਖ ਵੱਖ ਵਿਭਾਗਾਂ ਅਤੇ ਮਾਹਿਰਾਂ ਵੱਲੋ ਐਕਸਪੋਰਟ ਨੂੰ ਵਧਾਵਾ ਦੇਣ ਸਬੰਧੀ ਵਿਚਾਰ ਵਟਾਦਰਾ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ, ਡਾਇਰੈਕਟਰ ਜਨਰਲ ਫੌਰਨ ਟਰੇਡ, ਸ੍ਰ ਪ੍ਰੀਤਮ ਸਿੰਘ, ਲੀਡ ਜਿਲ੍ਹਾ ਮੈਨੇਜਰ ਅਤੇ ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਓਰਗਾਨਾਈਜੇਸ਼ਨ ਤੋਂ ਸ੍ਰੀ ਗੌਰਵ ਗੁਪਤਾ ਵੱਲੋ ਸਰਕਾਰ ਦੀਆਂ ਸਕੀਮਾਂ ਬਾਰੇ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ ਗਈ । ਸਮਾਰੋਹ ਦੌਰਾਂਨ ਸ੍ਰੀ ਪਿਆਰਾ ਲਾਲ ਸੇਠ, ਸ੍ਰੀ ਰਾਜੀਵ ਸਜਦੇਹ,ਸੀ੍ਰ ਧੀਰਜ ਕਾਕੜੀਆ, ਸ੍ਰੀ ਪੰਕਜ ਮਹਿਰਾ, ਰਾਜੇਸ਼ ਮਾਹਿਰਾ ਆਦਿ ਹਾਜਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img