ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਸਰਕਾਰੀ ਸਕੂਲ ਵਿੱਚ ਪੌਦਾ ਲਗਾ ਕੇ ਵਣਮਹਾਂਉਤਸਵ ਦੀ ਸ਼ੁਰੂਆਤ

52

ਵਾਤਾਵਰਨ ਦੀ ਸ਼ੁਧਤਾ ਲਈ ਹਰੇਕ ਅਧਿਆਪਕ ਤੇ ਵਿਦਿਆਰਥੀ ਲਗਾਉਣ ਦੋ ਪੌਦੇ – ਸੁਸ਼ੀਲ ਕੁਮਾਰ ਤੁੱਲੀ

Italian Trulli

ਅੰਮ੍ਰਿਤਸਰ, 16 ਜੁਲਾਈ (ਗਗਨ) – ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਹਰਿਆ ਭਰਿਆਂ ਬਣਾਉੁਣ ਅਤੇ ਵੱਧ ਰਹੀ ਗਲੋਬਲ ਵਾਰਮਿੰਗ ਦੇ ਖਤਰੇ ਨੂੰ ਦੇਖਦਿਆਂ ਜ਼ਿਲ਼੍ਹਾ ਸਿੱਖਿਆ ਦਫਤਰ ਵਲੋਂ ਜ਼ਿਲ੍ਹੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਅੰਦਰ 5 ਹਜਾਰ ਤੋਂ ਵੱਧ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਸੀਲ ਕੁਮਾਰ ਤੁੱਲੀ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਵਲੋਂ ਸਿੱਖਿਆ ਬਲਾਕ ਅੰਮ੍ਰਿਤਸਰ-3 ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਮੀਰਾਂਕੋਟ ਕਲਾਂ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਖੇਰਾਬਾਦ ਵਿਖੇ ਪੌਦਾ ਲਗਾ ਕੇ ਵਣਮਹਾਂਉਤਸਵ ਦੀ ਸ਼ੁਰੂਆਤ ਕਰਨ ਉਪਰੰਤ ਹਾਜਰ ਅਧਿਆਪਕਾਂ ਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ।

ਸ਼੍ਰੀ ਤੁੱਲੀ ਨੇ ਹਾਜਰ ਅਧਿਆਪਕਾਂ ਤੇ ਪਿੰਡ ਵਾਸੀਆਂ ਨੂੰ ਵਿਸ਼ਵ ਪੱਧਰ ਤੇ ਵਧ ਰਹੀ ਤੱਪਸ਼ ਕਾਰਨ ਪਿਘਲ ਰਹੇ ਗਲੇਸ਼ੀਅਰਾਂ ਨੂੰ ਬਚਾਉਣ ਲਈ ਹਰੇਕ ਵਿਅਕਤੀ ਨੂੰ ਆਪਣੇ ਪੱਧਰ ਤੇ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ। ਇਸ ਸਮੇਂ ਉਨ੍ਹਾਂ ਵਲੋਂ ਖੇਤੀਬਾੜੀ ਅਧਿਆਪਕ ਧਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਪਹਿਲ ਸਰਕਾਰੀ ਰਿਸੋਰਸ ਕੇਂਦਰ ਕਰਮਪੁਰਾ ਦੇ ਵਿਦਿਆਰਥੀਆਂ ਅਤੇ ਕਰਨਲ ਪੀ.ਐਸ. ਭੱਟੀ ਦੇ ਸਹਿਯੋਗ ਸਦਕਾ ਨਿਰਮਿਤ ਨਰਸਰੀ ਵਿੱਚ ਉਗਾਏ ਵੱਖ ਵੱਖ ਕਿਸਮਾਂ ਜਿੰਨਾਂ ਵਿੱਚ ਅਮਰਤਾਸ, ਪਿਲਕਣ, ਬੇੜਾ ਰੈੱਡ, ਬਕੇਨ, ਸੁਖਚੈਨ, ਜਲੌਫਾ ਦੇ ਕਰੀਬ 30 ਪੌਦਿਆਂ ਨੂੰ ਸਕੂਲ ਕੰਪਲੈਕਸ ਵਿਖੇ ਲਗਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਅਰੁਣਾ ਕੁਮਾਰੀ ਬਲਾਕ ਸਿੱਖਿਆ ਅਫਸਰ, ਰਜਿੰਦਰ ਸਿੰਘ ਜ਼ਿਲ੍ਹਾ ਏ.ਸੀ.ਐਮ, ਪਰਮਿੰਦਰ ਸਿੰਘ ਸਰਪੰਚ ਜ਼ਿਲ਼੍ਹਾ ਮੀਡੀਆ ਕੋਆਰਡੀਨੇਟਰ, ਦਵਿੰਦਰ ਕੁਮਾਰ ਮੰਗੋਤਰਾ ਸੋਸ਼ਲ ਮੀਡੀਆ ਕੋਆਰਡੀਨੇਟਰ, ਸਤਬੀਰ ਸਿੰਘ ਸੈਂਟਰ ਹੈੱਡ ਟੀਚਰ, ਰੋਹਿਤ ਦੇਵ ਬੀ.ਐਮ.ਟੀ. ਹਾਜਰ ਸਨ।