More

  ਜ਼ਿਲੇ੍ ਵਿਚ ਚੱਲ ਰਹੇ ਹਨ 1859 ਆਂਗਨਵਾੜੀ ਕੇਂਦਰ – ਚੇਅਰਮੈਨ ਯੋਜਨਾ ਕਮੇਟੀ

  ਸਖੀ ਵਨ ਸਟਾਪ ਕੇਂਦਰ ਵਿਚ ਸਾਲ 2019 ਤੋ ਲੈ ਕੇ ਹੁਣ ਤੱਕ ਕੀਤੇ ਗਏ 258 ਕੇਸ ਰਜਿਸਟਰਡ

  ਅੰਮ੍ਰਿਤਸਰ, 7 ਦਸੰਬਰ (ਗਗਨ) – ਸ: ਰਾਜ ਕੰਵਲਪ੍ਰੀਤ ਪਾਲ ਸਿੰਘ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ,ਅੰਮ੍ਰਿਤਸਰ ਵੱਲੋਂ ਸ਼੍ਰੀ ਮਨਜਿੰਦਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫਸਰ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਉਪ ਅਰਥ ਅਤੇ ਅੰਕੜਾ ਸਲਾਹਕਾਰ ਸ਼੍ਰੀ ਚਰਨਜੀਤ ਸਿੰਘ, ਅਤੇ ਸ਼੍ਰੀਮਤੀ ਸਾਧਨਾ ਸ਼ਰਮਾ,ਸਹਾਇਕ ਖੋਜ਼ ਅਫਸਰ ਹਾਜ਼ਰ ਸੀ। ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਪੰਜਾਬ ਦੇ ਆਈ.ਸੀ.ਡੀ.ਐਸ ਬਲਾਕ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਦੱਸਿਆ ਗਿਆ ਕਿ ਸੰਗਠਿਤ ਬਾਲ ਵਿਕਾਸ ਸੇਵਾਵਾਂ (ਆਈ.ਸੀ.ਡੀ.ਐਸ) ਅਧੀਨ 6 ਮਹੀਨੇ ਤੋਂ 6 ਸਾਲ ਤੱਕ ਦੇ ਬੱਚਿਆ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ 6 ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।ਚੇਅਰਮੈਨ ਵੱਲੋਂ ਹਦਾਇਤ ਕੀਤੀ ਗਈ ਕਿ ਜਨਤਾ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਇਹਨਾਂ ਸਕੀਮਾਂ ਦੀ ਪੂਰਨ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਇਹਨਾਂ ਸਕੀਮਾਂ ਦਾ ਲਾਭ ਉਹਨਾਂ ਦੇ ਯੋਗਦਾਨ ਨਾਲ ਹਰ ਘਰ ਤੱਕ ਪਹੁੰਚਾਇਆ ਜਾ ਸਕੇ।

  ਚੇਅਰਮੈਨ ਯੋਜਨਾ ਕਮੇਟੀ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ 1859 ਆਂਗਣਵਾੜੀ ਸੈਂਟਰ ਚੱਲ ਰਹੇ ਹਨ। ਇਹਨਾਂ ਆਂਗਣਵਾੜੀ ਸੈਂਟਰਾਂ ਵਿੱਚ 1250 ਸੈਂਟਰ ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਹਨ। 67 ਆਂਗਣਵਾੜੀ ਸੈਂਟਰ ਵਿਭਾਗ ਵੱਲੋਂ ਤਿਆਰ ਕਰਵਾਈਆਂ ਇਮਾਰਤਾਂ ਵਿੱਚ ਚੱਲ ਰਹੇ ਹਨ ਅਤੇ ਇੰਨ੍ਹਾਂ ਕੇਂਦਰਾਂ ਵਿਚ ਗਰਭਵਤੀ ਔਰਤਾਂ, ਨਰਸਿੰਗ ਮਾਵਾਂ 6 ਮਹੀਨੇ ਤੋਂ 3 ਸਾਲ ਦੇ ਬੱਚੇ ਅਤੇ 3 ਤੋਂ 6 ਸਾਲ ਦੇ ਬੱਚਿਆ ਨੂੰ ਪੂਰਕ ਪੌਸ਼ਕ ਆਹਾਰ ਦਿੱਤਾ ਜਾਂਦਾ ਹੈ। ਇਸ ਸਕੀਮ ਅਧੀਨ ਲਾਭਪਾਤਰੀਆਂ ਨੂੰ ਮਿੱਠਾ ਦਲੀਆ, ਖੀਰ, ਪੰਜੀਰੀ ਅਤੇ 3 ਤੋਂ 6 ਸਾਲ ਦੇ ਬੱਚਿਆਂ ਨੂੰ ਇਸ ਤੋਂ ਇਲਾਵਾ ਨਾਸ਼ਤੇ ਵਿੱਚ ਹਲਵਾ ਅਤੇ ਦੁੱਧ ਵੀ ਦਿੱਤਾ ਜਾਂਦਾ ਹੈ। ਚੇਅਰਮੈਨ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਸਕੀਮ ਅਧੀਨ ਸਰਕਾਰ ਵੱਲੋਂ ਸਿਵਲ ਹਸਪਤਾਲ ਵਿਖੇ 48.00 ਲੱਖ ਰੁਪਏ ਦੀ ਲਾਗਤ ਨਾਲ ਸਖੀ ਵਨ ਸਟਾਪ ਸੈਂਟਰ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਸੈਂਟਰ ਦਾ ਉਦੇਸ਼ ਪ੍ਰੀਵਾਰ, ਸਮਾਜ, ਕੰਮ ਵਾਲੀ ਥਾਂ ਜਾਂ ਪ੍ਰਾਈਵੇਟ ਜਾਂ ਪਬਲਿਕ ਸਥਾਨ ਤੇ ਹਿੰਸਾ ਤੋਂ ਪੀੜਤ ਔਰਤਾਂ ਦੀ ਮਦਦ ਕਰਨਾਂ ਹੈ। ਇਸ ਸੈਂਟਰ ਵਿਖੇ ਪੀੜਤ ਔਰਤਾਂ ਲਈ ਸ਼ੋਰਟ ਸਟੇਅ ਦਾ ਪ੍ਰਬੰਧ ਕੀਤਾ ਜਾਂਦਾ ਹੈ।ਸਖੀ ਵਨ ਸਟਾਪ ਸੈਂਟਰ ਦੇ ਮਹਿਲਾ ਹੈਲਪ ਲਾਈਨ ਨੰਬਰ 181,112, 0183-2545949 ਹੈ। ਇਸ ਸਕੀਮ ਤਹਿਤ 2019 ਤੋਂ ਹੁਣ ਤੱਕ 258 ਕੇਸ ਰਜਿਸਟਰਡ ਕੀਤੇ ਗਏ ਹਨ।

  ਵਧੇਰੇ ਜਾਣਕਾਰੀ ਦਿੰਦਿਆਂ ਸ: ਮਨਜਿੰਦਰ ਸਿੰਘ ਜ਼ਿਲਾ੍ਹ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਪੂਰਕ ਪੋਸ਼ਕ ਆਹਾਰ,. ਸਿਹਤ ਸਬੰਧੀ ਸਿਖਿਆ, ਪੂਰਵ ਸਕੂਲ ਸਿੱਖਿਆ, ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਅਤੇ ਰੈਫਰਲ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਇਹਨਾਂ ਸਕੀਮਾਂ ਦਾ ਮੁੱਖ ਉਦੇਸ਼ 0 ਤੋਂ 6 ਸਾਲ ਦੇ ਬੱਚਿਆਂ ਦੇ ਸ਼ਰੀਰਕ ਮਾਨਸਿਕ ਅਤੇ ਸਮਾਜਿਕ ਵਿਕਾਸ ਲਈ ਯੋਗ ਬੁਨਿਆਦ ਰੱਖਣੀ ਅਤੇ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ ਖੁਰਾਕ ਅਤੇ ਸਿਹਤ ਸਬੰਧੀ ਸਿੱਖਿਆ ਦੇਣੀ ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਰਕੇ ਸਰਕਾਰ ਵੱਲੋਂ ਆਂਗਣਵਾੜੀ ਸੈਂਟਰ ਬੰਦ ਕਰ ਦਿੱਤੇ ਗਏ ਸੀ। ਇਸ ਲਈ ਰਾਸ਼ਨ ਵਸਤੂਆਂ ਲਾਭਪਾਤਰੀਆਂ ਦੀ ਪਾਤਰਤਾ ਅਨੁਸਾਰ ਉਹਨਾਂ ਨੂੰ ਟੇਕ ਹੋਮ ਰਾਸ਼ਨ (ਕੱਚਾ ਰਾਸ਼ਨ) ਦਿੱਤਾ ਜਾ ਰਿਹਾ ਹੈ। 6 ਮਹੀਨੇ ਤੋਂ 3 ਸਾਲ ਦੇ 61891, 3 ਸਾਲ ਤੋਂ 6 ਸਾਲ ਦੇ 25267 ਅਤੇ ਗਰਭਵਤੀ ਔਰਤਾਂ ਅਤੇ ਨਰਸਿੰਗ ਮਾਵਾਂ 24728 ਲਾਭਪਾਤਰੀ ਕਵਰ ਕੀਤੇ ਗਏ।

  ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਸਕੀਮ ਅਧੀਨ ਗਰਭਵਤੀ ਔਰਤਾਂ ਅਤੇ ਨਰਸਿੰਗ ਮਾਵਾਂ, ਘਰੇਲੂ ਜਾਂ ਕੰਮ ਕਾਜ਼ੀ ਔਰਤਾਂ (ਜਿਹੜੀਆਂ ਕਿਸੇ ਵੀ ਖਿੱਤੇ ਵਿੱਚ ਕੰਮ ਕਰ ਰਹੀਆਂ ਹਨ ਪਰ ਉਹਨਾਂ ਨੂੰ ਮਾਤਰਿਤਵ ਲਾਭ ਨਹੀਂ ਮਿਲਦਾ) ਇਸ ਦਾ ਲਾਭ ਲੈ ਸਕਦੀਆਂ ਹਨ। ਗਰਭਵਤੀ ਔਰਤ ਦੀ ਰਜਿਸਟਰੇਸ਼ਨ ਗਰਭ ਦੇ ਪਹਿਲੇ 150 ਦਿਨਾਂ ਵਿੱਚ ਆਂਗਣਵਾੜੀ ਸੈਂਟਰ ਵਿੱਚ ਹੋਣੀ ਚਾਹੀਦੀ ਹੈ। ਇਸ ਸਕੀਮ ਅਧੀਨ ਗਰਭਵਤੀ ਔਰਤ ਕੇਵਲ ਇੱਕ ਜੀਵਤ ਬੱਚੇ ਲਈ ਹੀ ਲਾਭ ਲੈ ਸਕਦੀ ਹੈ। ਹੁਣ ਤੱਕ 25523 ਲਾਭਪਾਤਰੀ ਇਸ ਸਕੀਮ ਦਾ ਲਾਭ ਲੈ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬੇਟੀ ਬਚਾਉ ਬੇਟੀ ਪੜਾ੍ਹੳ ਸਕੀਮ ਅਧੀਨ ਔਰਤਾਂ ਨੂੰ ਵਧੇਰੇ ਸ਼ਕਤੀਸ਼ਾਲੀ ਬਨਾਉਣਾਂ ਅਤੇ ਸਮਾਜ ਵਿੱਚ ਮਾਨ ਵਧਾਉਣ ਅਤੇ ਅੱਗੇ ਵੱਧਣ ਦੀ ਇੱਕ ਕੋਸ਼ਿਸ ਹੈ।ਜਿਲ੍ਹਾ ਅੰਮ੍ਰਿਤਸਰ ਵਿੱਚ ਘੱਟ ਸੈਕਸ ਰੇਸ਼ੋ ਵਾਲੇ ਪਿੰਡਾਂ/ਸ਼ਹਿਰਾਂ ਵਿੱਚ ਜਾਗਰੁਕਤਾ ਪ੍ਰੋਗਰਾਮ ਕੀਤੇ ਜਾਂਦੇ ਹਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img