ਜ਼ਮੀਨੀ ਝਗੜੇ ਨੂੰ ਲੈ ਕੇ ਪੁੱਤਰ ਨੇ ਕੀਤਾ ਪਿਓ ’ਤੇ ਹਮਲਾ

89

ਪਟਿਆਲਾ, 8 ਜੁਲਾਈ (ਬੁਲੰਦ ਆਵਾਜ ਬਿਊਰੋ) – ਜ਼ਮੀਨ ਦੀ ਰੰਜਿਸ਼ ਵਿਚ ਪਿਤਾ ’ਤੇ ਤਲਵਾਰ ਨਾਲ ਹਮਲਾ ਕਰਕੇ ਜ਼ਖਮੀ ਕਰਨ ਦੇ ਮਾਮਲੇ ਵਿਚ ਪੀੜਤ ਦੀ ਸ਼ਿਕਾਇਤ ’ਤੇ ਥਾਣਾ ਸਦਰ ਸਮਾਣਾ ਪੁਲਿਸ ਨੇ ਮੁਲਜ਼ਮ ਬੇਟੇ ਦੇ ਖ਼ਿਲਾਫ਼ ਕੇਸ ਦਰਜ ਕੀਤਾ। ਬਚਾਅ ਵਿਚ ਪਿਤਾ ਦੀ ਦੋ ਉਂਗਲੀਆਂ ਵੱਢੀਆਂ ਗਈਆਂ। ਸ਼ਿਕਾਇਤਕਰਤਾ ਸੋਹਨ ਸਿੰਘ ਨਿਵਾਸੀ ਕਕਰਾਲਾ ਭਾਈਕਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਦੋ ਬੱਚੇ ਹਨ। ਜਿਨ੍ਹਾਂ ਵਿਚ ਇੱਕ ਬੇਟਾ ਅਤੇ ਇੱਕ ਬੇਟੀ ਹੈ। ਮੁਲਜ਼ਮ ਪੁੱਤਰ ਜਗਦੀਸ਼ ਸਿੰਘ ਨੇ ਪਹਿਲਾਂ ਤੋਂ ਹੀ ਦੋ ਕਿੱਲੇ ਜ਼ਮੀਨ ਅਪਣੇ ਨਾਂ ਕਰਵਾ ਰੱਖੀ ਹੈ। ਉਸ ਨੇ ਅਪਣੇ ਬੁਢਾਪੇ ਦੇ ਲਈ ਇੱਕ ਕਿੱਲਾ ਜ਼ਮੀਨ ਅਪਣੇ ਕੋਲ ਰੱਖੀ ਹੈ। ਬੇਟਾ ਨਸ਼ੇ ਦਾ ਆਦੀ ਹੈ ਉਸ ਨਾਲ ਮਾਰਕੁੱਟ ਕਰਦਾ ਹੈ । ਉਸ ਦੀ ਹਰਕਤਾਂ ਤੋਂ ਪ੍ਰੇਸ਼ਾਨ ਹੋ ਕੇ ਨੂੰਹ ਪੋਤੇ ਨੂੰ ਲੈ ਕੇ ਪੇਕੇ ਚਲੀ ਗਈ।

Italian Trulli

ਪੰਜ ਜੁਲਾਈ ਦੀ ਰਾਤ ਸਵਾ ਅੱਠ ਵਜੇ ਬੇਟੇ ਜਗਦੀਸ਼ ਨੇ ਹੱਥ ਵਿਚ ਫੜੀ ਤਲਵਾਰ ਨਾਲ ਪਹਿਲਾਂ ਉਸ ਦੀ ਪਿੱਠ ’ਤੇ ਉਲਟਾ ਵਾਰ ਕੀਤਾ। ਉਸ ਦੇ ਰੌਲਾ ਪਾਉਣ ’ਤੇ ਮੁਲਜ਼ਮ ਨੇ ਤੇਜ਼ਧਾਰ ਸਾਈਡ ਤੋਂ ਉਸ ਦੇ ਸਿਰ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਬਚਾਅ ਦੇ ਲਈ ਉਸ ਨੇ ਅਪਣਾ ਹੱਥ ਅੱਗੇ ਕਰ ਦਿੱਤਾ, ਜਿਸ ਨਾਲ ਉਸ ਦੀਆਂ ਦੋ ਉਂਗਲੀਆਂ ਵੱਢ ਗਈਆਂ। ਮੁਲਜ਼ਮ ਤਲਵਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਰਿਸ਼ਤੇਦਾਰਾਂ ਨੇ ਹਸਪਤਾਲ ਵਿਚ ਦਾਖ਼ਲ ਕਰਾਇਆ। ਥਾਣਾ ਸਦਰ ਇੰਚਾਰਜ ਅੰਕੁਰ ਦੀਪ ਸਿੰਘ ਨੇ ਦੱਸਿਆ ਕਿ ਪਿਤਾ ਦੇ ਬਿਆਨ ਤੇ ਬੇਟੇ ਜਗਦੀਸ਼ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।