ਗ਼ੈਰ ਹਿੰਦੀ ਕੌਮਾਂ ਦੇ ਲੋਕਾਂ ਉੱਤੇ ਹਿੰਦੀ ਥੋਪਣ ਦੀ ਨੀਤੀ ਨੂੰ ਤੇਜ਼ ਕਰ ਰਹੀ ਹੈ ਭਾਜਪਾ
ਤਿੰਨ ਤਾਜ਼ੀਆਂ ਘਟਨਾਵਾਂ :
1 . ਕੋਝੀਕੋਡ ਹਾਦਸੇ ਦੇ ਸ਼ਿਕਾਰ ਜਹਾਜ਼ ਵਿੱਚ ਐਲਾਨ ਸਿਰਫ ਹਿੰਦੀ ਅਤੇ ਅੰਗਰੇਜ਼ੀ ਵਿੱਚ ਕੀਤੇ ਜਾ ਰਹੇ ਸਨ ਜਦ ਕਿ ਲਗਭਗ ਸਾਰੇ ਮੁਸਾਫਰ ਮਲਯਾਲੀ ਸਨ। ਕੁੱਝ ਮੁਸਾਫਿਰਾਂ ਨੇ ਕਿਹਾ ਹੈ ਕਿ ਐਲਾਨ ਮਲਯਾਲਮ ਵਿੱਚ ਹੁੰਦੇ ਤਾਂ ਕੁੱਝ ਹੋਰ ਜ਼ਿੰਦਗੀਆਂ ਬਚ ਸਕਦੀਆਂ ਸਨ। ਸੋਸ਼ਲ ਮੀਡੀਆ ਵਿੱਚ ਇਸ ਗੱਲ ਦੀ ਸਭ ਨੇ ਪੁਸ਼ਟੀ ਕੀਤੀ ਕਿ ਇਹ ਏਅਰਲਾਇਨ ਦੀ ਆਮ ਨੀਤੀ ਬਣ ਗਈ ਹੈ, ਉਦਾਹਰਣ ਵਜੋਂ ਕੋਲਕਾਤਾ ਤੋਂ ਚੇਨੱਈ ਦੀ ਉਡਾਣ ਵਿੱਚ ਵੀ ਸਿਰਫ ਹਿੰਦੀ ਅੰਗਰੇਜ਼ੀ ਵਿੱਚ ਹੀ ਐਲਾਨ ਕੀਤੇ ਜਾਂਦੇ ਹਨ।
2. ਚੇਨੱਈ ਹਵਾਈ ਅੱਡੇ ਉੱਤੇ ਐਮਐਲਏ ਕਨਿਮੋਈ ਨੂੰ ਹਿੰਦੀ ਨਾ ਬੋਲਣ ਉੱਤੇ ਸੁਰੱਖਿਆ ਅਮਲੇ ਨੇ ਮਿਹਣਾ ਮਾਰਿਆ, ਕੀ ਤੂੰ ਭਾਰਤੀ ਨਹੀਂ ਹੈ? ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਗੈਰ ਹਿੰਦੀ ਭਾਸ਼ੀ ਲੋਕਾਂ ਨੇ ਪੁਸ਼ਟੀ ਕੀਤੀ ਕਿ ਸੁਰੱਖਿਆ ਮੁਲਾਜ਼ਮ ਸਾਰਿਆਂ ਨੂੰ ਸਿਰਫ ਹਿੰਦੀ ਜਾਂ ਅੰਗਰੇਜ਼ੀ ਬੋਲਣ ਲਈ ਕਹਿ ਰਹੇ ਹਨ।
3. ਤਮਿਲਨਾਡੁ ਵਿੱਚ ਭਾਸ਼ਾਈ ਗਲ਼ਤਫਹਿਮੀ ਨਾਲ਼ ਦੋ ਰੇਲਗੱਡੀਆਂ ਟਕਰਾਉਣ ਤੋਂ ਆਖਰੀ ਸਮੇਂ ਵਿੱਚ ਹੀ ਬਚ ਸਕੀਆਂ। ਇਸ ਉੱਤੇ 12 ਜੂਨ ਨੂੰ ਮੁੱਖ ਤੌਰ ‘ਤੇ ਤਮਿਲਨਾਡੁ ਵਿੱਚ ਸਥਿਤ ਦੱਖਣੀ ਰੇਲਵੇ ਨੇ ਸਰਕੁਲਰ ਜਾਰੀ ਕਰਕੇ ਸਾਰੇ ਕੰਮਾਂ ਵਿੱਚ ਹਿੰਦੀ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਇਸਤੇਮਾਲ ਕਰਨ ਉੱਤੇ ਰੋਕ ਲਗਾ ਦਿੱਤੀ। ਸਮੱਸਿਆ ਦੀ ਕਾਰਨ-ਦੱਖਣੀ ਰੇਲਵੇ ਵਿੱਚ ਬਹੁਤ ਸਾਰੇ ਹਿੰਦੀ ਭਾਸ਼ੀਆਂ ਦੀ ਨਿਯੁਕਤੀ ਜੋ ਆਪਣੇ ਭਾਸ਼ਾਈ ਹੰਕਾਰ ਅਤੇ ਖੂਹ ਦੇ ਡੱਡੂਪੁਣੇ ਕਾਰਨ ਤਮਿਲ ਨਹੀਂ ਸਿੱਖਦੇ ਅਤੇ ਰੇਲਵੇ ਉਹਨਾਂ ਨੂੰ ਤਮਿਲ ਸਿੱਖਣ ਦੀ ਬਜਾਏ ਤਮਿਲ ਭਾਸ਼ੀਆਂ ਨੂੰ ਹਿੰਦੀ ਸਿੱਖਣ ਲਈ ਮਜ਼ਬੂਰ ਕਰ ਰਿਹਾ ਹੈ। ਭਾਰੀ ਵਿਰੋਧ ਤੋਂ ਬਾਅਦ ਹੀ ਇਸਨੂੰ ਰੱਦ ਕੀਤਾ ਗਿਆ।
ਇਹ ਸਿਰਫ ਤਿੰਨ ਉਦਾਹਰਣਾ ਹਨ ਕਿ ਕਿਸ ਤਰਾਂ ਮੌਜੂਦਾ ਸਰਕਾਰ ਗੈਰ ਹਿੰਦੀ ਕੌਮੀਅਤਾਂ ਦੇ ਲੋਕਾਂ ਉੱਤੇ ਹਿੰਦੀ ਥੋਪਣ ਦੀ ਨੀਤੀ ਨੂੰ ਤੇਜ਼ ਕਰ ਰਹੀ ਹੈ। ਕੇਂਦਰ ਸਰਕਾਰ ਪਹਿਲਾਂ ਹੀ ਆਪਣਾ ਲਗਭਗ ਪੂਰਾ ਸੰਚਾਰ-ਪ੍ਰੈਸ ਕਾਨਫਰੰਸ, ਸੰਬੋਧਨ, ਆਦਿ ਵੱਧ ਤੋਂ ਵੱਧ ਰੂਪ ‘ਚ ਸਿਰਫ ਹਿੰਦੀ ਵਿੱਚ ਕਰਨ ਲੱਗੀ ਹੈ ਜਿੱਥੇ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਦੀ ਕੋਸ਼ਿਸ਼ ਤੱਕ ਗੈਰਹਾਜ਼ਰ ਵਿਖਾਈ ਦਿੰਦੀ ਹੈ। ਕੌਮੀ ਸਿੱਖਿਆ ਨੀਤੀ ਵੀ ਇਸ ਦਿਸ਼ਾ ਵਿੱਚ ਇੱਕ ਹੋਰ ਕੋਸ਼ਿਸ਼ ਹੈ। ਇਸ ਨਾਲ਼ ਉੱਤਰ-ਪੂਰਬ ਅਤੇ ਕਸ਼ਮੀਰ ਵਿੱਚ ਕੌਮੀ ਜਬਰ ਦੀਆਂ ਭਖਦੀਆਂ ਸਮੱਸਿਆਵਾਂ ਦੇ ਨਾਲ਼ ਹੀ ਹੋਰ ਸੂਬਿਆਂ ਵਿੱਚ ਵੀ ਪਹਿਲਾਂ ਤੋਂ ਹੀ ਮੌਜੂਦ ਬੇਚੈਨੀ ਫਿਰ ਤੋਂ ਸੁਲਗਣ ਵੱਲ ਹੈ।
ਸਾਰੇ ਖੱਬੇਪੱਖੀ ਜਮਹੂਰੀ ਸਮੂਹਾਂ ਨੂੰ ਇਸ ਨੂੰ ਗੰਭੀਰਤਾ ਨਾਲ਼ ਲੈਂਦੇ ਹੋਏ ਇਸ ਉੱਤੇ ਆਪਣੀ ਨੀਤੀ ਨੂੰ ਢੁੱਕਵੇਂ ਅਤੇ ਸਪੱਸ਼ਟ ਰੂਪ ‘ਚ ਸਾਹਮਣੇ ਰੱਖਣਾ ਚਾਹੀਦਾ ਹੈ। ਭਾਰਤ ਵਰਗੇ ਦੇਸ਼ ਵਿੱਚ ਮਰਦ ਪ੍ਰਧਾਨ, ਜਾਤ-ਪਾਤੀ ਅਤੇ ਫਿਰਕੂ ਜਬਰ ਦੇ ਨਾਲ਼-ਨਾਲ਼ ਕੌਮੀ-ਭਾਸ਼ਾਈ ਅਧਾਰ ਉੱਤੇ ਜਬਰ ਖਿਲਾਫ ਢੁੱਕਵੀਂ ਅਤੇ ਸਪੱਸ਼ਟ ਦਿਸ਼ਾ ਆਮ ਲੋਕਾਂ ਸਾਹਮਣੇ ਰੱਖਣੀ ਮਜ਼ਦੂਰ ਜਮਾਤੀ ਲਹਿਰ ਦਾ ਬਹੁਤ ਜਰੂਰੀ ਫੌਰੀ ਕਾਰਜ ਹੈ।
Mukesh Aseem
Related
- Advertisement -
- Advertisement -