More

  ਖ਼ੇਤੀਬਾੜੀ ਸਬ ਇੰਸਪੈਕਟਰਾਂ ਨੇ 6 ਵੇਂ ਪੇਂਅ ਕਮਿਸ਼ਨ ਵਿੱਚ ਹੱਕੀ ਮੰਗਾਂ ਲਈ ਕੈਬਨਿਟ ਮੰਤਰੀ ਸੋਨੀ ਨੂੰ ਦਿੱਤਾ ਮੰਗ ਪੱਤਰ

  ਅੰਮ੍ਰਿਤਸਰ, 11 ਜੁਲਾਈ (ਗਗਨ) – ਪੰਜ਼ਾਬ ਸਰਕਾਰ ਵੱਲੋ ਗਠਿਤ 6 ਵੇਂ ਪੇਂਅ ਕਮਿਸ਼ਨ ਦੀ ਤਰੁੱਟੀਆਂ ਭਰੀ ਰੀਪੋਰਟ, ਸਿਫ਼ਾਰਿਸ਼ਾਂ ਦੇ ਵਿਰੋਦ ਵਿੱਚ ਅੱਜ ਖ਼ੇਤੀਬਾੜੀ ਉਪ-ਨਿਰੀਖਕਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾ ਮੰਨਵਾਉਣ ਲਈ ਗੁਰਪ੍ਰੀਤ ਸਿੰਘ ਸਰਾਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਜੀ ਦੀ ਅਗਵਾਈ ਹੇਠ ਇਕ ਵਫਦ ਕੈਬਨਿਟ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੂੰ ਮਿਲਿਆ ਅਤੇ 6 ਪੇਅ ਕਮਿਸ਼ਨ ਦੀਆਂ ਤਰੁਟੀਆਂ ਪ੍ਰਤੀ ਅਤੇ ਖੇਤੀਬਾੜੀ ਉਪ- ਨਿਰੀਖਕਾਂ ਨਾਲ ਹੋ ਰਹੇ ਵਿਤਕਰੇ ਸਬੰਧੀ ਜਾਣੂ ਕਰਵਾਈਆ ਗਿਆ ਅਤੇ ਮੰਤਰੀ ਜੀ ਪਾਸੋ ਮੰਗ ਕੀਤੀ ਗਈ ਕੇ ਸਾਡਾ ਗਰੇਡ ਪੇਅ ਰੀਵਾਇਜ਼ ਕਰਨ ਦੇ ਨਾਲ ਵੈਟਨਰੀ ਇੰਸਪੈਕਟਰਜ ਦੇ ਬਰਾਬਰ ਪੇਅ ਪੈਰਿਟੀ ਬਹਾਲ ਕਰਵਾਉਣ ਲਈ ਸਰਕਾਰ ਨੂੰ ਸਿਫਾਰਿਸ਼ ਕੀਤੀ ਜਾਵੇ ।

  ਇਸ ਸੰਬੰਦੀ ਮੰਗ ਪੱਤਰ ਮੰਤਰੀ ਜੀ ਨੂੰ ਸੋਪਿਆ ਗਿਆ।ਉਹਨਾਂ ਨੇ ਸਾਡੀਆਂ ਹੱਕੀ ਮੰਗਾ ਮੰਨਣ ਲਈ ਭਰੋਸਾ ਦਿੱਤਾ ਹੈ।ਇਸ ਮੌਕੇ ਹੈਡ ਕੈਸੀਅਰ ਸਿਮਰਨਜੀਤ ਸਿੰਘ, ਹਰਜਿੰਦਰ ਸਿੰਘ, ਹੀਰਾ ਲਾਲ, ਭੁਪਿੰਦਰ ਸਿੰਘ ਬੰਬ,ਹਰਗੁਰਨਾਦ ਸਿੰਘ, ਤਲਵਿੰਦਰ ਸਿੰਘ,ਅਸ਼ਵਨੀ ਬਡਵਾਲ,ਰਣਜੀਤ ਸਿੰਘ ਅਤੇ ਬਲਕਾਰ ਸਿੰਘ,ਖੇਤੀਬਾਡ਼ੀ ਉਪ-ਨਿਰੀਅਖਕ ਹਾਜਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img