ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਪ੍ਰੀਖਿਆਵਾਂ ’ਚ ਹਾਸਲ ਕੀਤੇ ਸ਼ਾਨਦਾਰ ਸਥਾਨ

83

ਅੰਮ੍ਰਿਤਸਰ, 20 ਜੁਲਾਈ (ਗਗਨ) – ਖਾਲਸਾ ਕਾਲਜ ਫ਼ਾਰ ਵੂਮੈਨ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਟ ਆਫ਼ ਕਾਮਰਸ ਅਤੇ ਮੈਨੇਜ਼ਮੈਂਟ ਦਾ ਯੂਨੀਵਰਸਿਟੀ ਸਮੈਸਟਰ ਪ੍ਰੀਖਿਆਵਾਂ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੀ ਬੀ‐ਕਾਮ ਸਮੈਸਟਰ ਪਹਿਲਾ ਦੀ ਹਰਨੂਰ ਕੌਰ ਨੇ ਪਹਿਲਾ, ਆਸ਼ਿਮਾ ਅਰੋੜਾ ਨੇ ਦੂਜਾ ਸਥਾਨ ਹਾਸਲ ਕੀਤਾ। ਜਦ ਕਿ ਸਮੈਸਟਰ ਤੀਜਾ ਦੀਆਂ ਸੰਦੀਪ ਕੌਰ ਅਤੇ ਤਰਨਪ੍ਰੀਤ ਕੌਰ ਅਤੇ ਸਮੈਸਟਰ ਪੰਜਵੇ ਦੀਆਂ ਹਰਲੀਨ ਕੌਰ ਅਤੇ ਹਰਮਨਜੀਤ ਕੌਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਸ਼ਾਨਦਾਰ ਨਤੀਜ਼ਿਆਂ ਲਈ ਵਿਦਿਆਰਥਣਾਂ ਅਤੇ ਕਾਮਰਸ ਵਿਭਾਗ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਬੀ. ਬੀ. ਏ. ਸਮੈਸਟਰ ਪਹਿਲਾ ਦੀ ਅਰਸ਼ਦੀਪ ਕੌਰ ਅਤੇ ਮਨਮੀਤ ਕੌਰ ਨੇ ਪਹਿਲਾ ਅਤੇ ਦੂਜਾ, ਬੀ. ਬੀ. ਏ. ਸਮੈਸਟਰ ਤੀਜੇ ਦੀ ਮਨਦੀਪ ਕੌਰ ਨੇ ਪਹਿਲਾ ਅਤੇ ਨਿਮਰਤ ਕੌਰ ਨੇ ਦੂਜਾ ਅਤੇ ਬੀ. ਬੀ. ਏ. ਸਮੈਸਟਰ ਪੰਜਵੇਂ ਦੀ ਜਸ਼ਨਪ੍ਰੀਤ ਕੌਰ ਨੇ ਪਹਿਲਾ ਅਤੇ ਪ੍ਰਭਲੀਨ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ।

Italian Trulli

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੋਰਨਾਂ ਵਿਦਿਆਰਥਣਾਂ ਜਿਨ੍ਹਾਂ ’ਚ ਬੀ‐ਕਾਮ (ਐਫ਼ੂ. ਐਸ.) ਪਹਿਲਾ ਦੀਆਂ ਕਿਰਨਪ੍ਰੀਤ ਕੌਰ ਅਤੇ ਰਿਮਨਜੀਤ ਕੌਰ ਅਤੇ ਸਮੈਸਟਰ ਤੀਜਾ ਦੀਆਂ ਪਾਹਰੁਲ ਸ਼ਰਮਾ ਅਤੇ ਭਾਵਨਾ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦ ਕਿ ਬੀ. ਵਾਕ (ਆਰ. ਐਮ. ਐਂਡ ਆਈ. ਟੀ.) ਸਮੈਸਟਰ ਤੀਜਾ ਦੀਆਂ ਗੁੰਜਨ ਮਹਿਤਾ ਅਤੇ ਨੀਤੂ ਸਿੰਘ ਅਤੇ ਪੰਜਵੇਂ ਸਮੈਸਟਰ ਦੀਆਂ ਹਰਲੀਨ ਕੌਰ ਅਤੇ ਤੁਸ਼ਾਰਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ, ਐਮ‐ਕਾਮ ਸਮੈਸਟਰ ਪਹਿਲਾ ਦੀਆਂ ਵਿਦਿਆਰਥਣਾ ਗੁਰਪ੍ਰੀਤ ਕੌਰ ਅਤੇ ਦੀਕਸ਼ਿਤਾ ਤੇਜੀ ਅਤੇ ਸਮੈਸਟਰ ਤੀਜਾ ਦੀਆਂ ਵਿਦਿਆਰਥਣਾਂ ਅਭਿਲਾਸ਼ਾ ਅਤੇ ਸੁਮਨ ਯਾਦਵ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਉਨ੍ਹਾਂ ਇਸ ਮੌਕੇ ਉਕਤ ਵਿਦਿਆਰਥਣਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਉਚ ਮੰਜ਼ਿਲਾਂ ਹਾਸਲ ਕਰਨ ਲਈ ਹੋਰ ਸਖ਼ਤ ਮਿਹਨਤ ਸਬੰਧੀ ਉਤਸ਼ਾਹਿਤ ਕੀਤਾ।