21 C
Amritsar
Friday, March 31, 2023

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਜੁਆਇੰਟ ਸਕੱਤਰ ਹਰਮਿੰਦਰ ਸਿੰਘ ਫ੍ਰੀਡੰਮ ਦੇ ਅਕਾਲ ਚਲਾਣੇ ’ਤੇ ਕੀਤਾ ਦੁਖ ਪ੍ਰਗਟ

Must read

ਅੰਮ੍ਰਿਤਸਰ ,10 ਮਈ (ਰਛਪਾਲ ਸਿੰਘ)  -ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਤੇ ਸਮੂਹ ਅਹੁੱਦੇਦਾਰਾਂ ਵੱਲੋਂ ਕੌਂਸਲ ਦੇ ਜੁਆਇੰਟ ਸਕੱਤਰ ਸ: ਹਰਮਿੰਦਰ ਸਿੰਘ ਫ੍ਰੀਡਮ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਣੇ ਦੁਖ ਦਾ ਇਜ਼ਹਾਰ ਕੀਤਾ। ਸ: ਹਰਮਿੰਦਰ ਸਿੰਘ ਜੋ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਸਨ, ਨੇ ਅੱਜ ਇੱਥੇ ਨਿੱਜੀ ਹਸਪਤਾਲ ’ਚ ਆਪਣੇ ਸਵਾਸ ਤਿਆਗ ਦਿੱਤੇ।

ਇਸ ਮੌਕੇ ਸ: ਛੀਨਾ ਨੇ ਸ: ਫ਼ੀਡਮ ਦੇ ਅਕਾਲ ਚਲਾਣਾ ਕਰਨ ਜਾਣ ’ਤੇ ਗਹਿਰੇ ਦੁਖ ਦਾ ਇਜ਼ਹਾਰ ਕਰਦਿਆਂ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਉਨ੍ਹਾਂ ਕਿਹਾ ਕਿ ਸ: ਹਰਮਿੰਦਰ ਸਿੰਘ ਨੂੰ ਜੋ ਕਿ ਬਹੁਤ ਹੀ ਨੇਕ ਅਤੇ ਸਾਹੂ ਸੁਭਾਅ ਦੇ ਮਾਲਕ ਸਨ, ਹਮੇਸ਼ਾਂ ਹੀ ਖ਼ਾਲਸਾ ਸੰਸਥਾ ਅਧੀਨ ਆਉਂਦੀਆਂ ਵਿੱਦਿਅਕ ਸੰਸਥਾਵਾਂ ਦੀ ਉਨਤੀ ਅਤੇ ਤਰੱਕੀ ਲਈ ਜੀਅ ਤੋੜ ਯਤਨ ਕੀਤਾ। ਉਨ੍ਹਾਂ ਕਿਹਾ ਕਿ ਸ: ਹਰਮਿੰਦਰ ਸਿੰਘ ਨੇ ਮੈਨੇਜ਼ਮੈਂਟ ’ਚ ਬਤੌਰ ਫ਼ਾਇਨਾਂਸ ਸਕੱਤਰ ਅਤੇ ਜੁਆਇੰਟ ਸਕੱਤਰ (ਪਬਲਿਕ ਸਕੂਲ) ਵਜੋਂ ਨਿਭਾਈ।

ਉਨ੍ਹਾਂ ਕਿਹਾ ਕਿ ਸ: ਹਰਮਿੰਦਰ ਸਿੰਘ ਦਾ ਜਨਮ 1 ਜੂਨ 1941 ਨੂੰ ਸਿਆਲਕੋਟ, ਹੁਣ ਪਾਕਿਸਤਾਨ ਵਿਖੇ ਹੋਇਆ ਅਤੇ ਉਨ੍ਹਾਂ ਨੇ ਲਾਅ ਗ੍ਰੈਜ਼ੂਏਸ਼ਨ ਪੰਜਾਬ ਯੂਨੀਵਰਸਿਟੀ ਤੋਂ ਕੀਤੀ। ਉਹ ਫ੍ਰੀਡਮ ਇੰਡਸਟਰੀ ਦੇ ਐਮ. ਡੀ. ਸਨ ਅਤੇ ਚੀਫ਼ ਖ਼ਾਲਸਾ ਦੀਵਾਨ ਨਾਲ ਜੁੜੇ ਰਹੇ ਅਤੇ ਵੱਖ ਵੱਖ ਅਹੁੱਦਿਆਂ ’ਤੇ ਸ਼ਾਨਦਾਰ ਸੇਵਾਵਾਂ ਨਿਭਾਈਆਂ ਅਤੇ ਸੰਸਥਾ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਨੇ ਇੰਡਸਟਰੀਲਿਸਟ ਦੇ ਤੌਰ ’ਤੇ ਕਈ ਐਵਾਰਡ ਆਪਣੇ ਨਾਂਅ ’ਤੇ ਦਰਜ ਕਰਵਾਏ ਅਤੇ ਉਹ ਵੱਖ ਇੰਡਸਟਰੀਅਲ ਵੈਲਫ਼ੇਅਰ ਐਸੋਸੀਏਸ਼ਨਾਂ ਦੀ ਅਗਵਾਈ ਕਰਦੇ ਰਹੇ ਤੇ ਵੱਖ ਵੱਖ ਮੁਲਕਾਂ ’ਚ ਵੀ ਗਏ। ਉਹ ਆਪਣੇ ਪਿੱਛੇ 2 ਪੁੱਤਰ ਬਰਿੰਦਰ ਸਿੰਘ, ਰਾਜਬੀਰ ਸਿੰਘ ਅਤੇ ਲੜਕੀ ਮਨਜੋਤ ਕੌਰ ਨੂੰ ਛੱਡ ਗਏ।

ਉਨ੍ਹਾਂ ਇਸ ਮੌਕੇ ਪ੍ਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ ਦੀ ਅਰਦਾਸ ਕੀਤੀ। ਇਸ ਮੌਕੇ ਖ਼ਾਲਸਾ ਕਾਲਜ ਅਧੀਨ ਆਉਂਦੇ ਵਿੱਦਿਅਕ ਅਦਾਰਿਆਂ ਦੇ ਸਮੂਹ ਪ੍ਰਿੰਸੀਪਲਜ਼, ਨਾਨ‐ਸਟਾਫ਼ ਅਤੇ ਅਧਿਆਪਕਾਵਾਂ ਦੁਆਰਾ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

- Advertisement -spot_img

More articles

- Advertisement -spot_img

Latest article